ਏਲੁਰੂ (ਆਂਧਰਾ ਪ੍ਰਦੇਸ਼) :ਇਕ ਵਿਅਕਤੀ ਖਿਲਾਫ ਇਕ ਨਾਬਾਲਿਗ ਲੜਕੀ ਦਾ ਵਾਰ-ਵਾਰ ਯੌਨ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੀੜਤਾ ਗਰਭਵਤੀ ਹੋ ਗਈ। ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਡੇਂਦੁਲੁਰੂ ਮੰਡਲ ਦੇ ਏਲੁਰੂ ਜ਼ਿਲੇ ਦੀ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਵਲੰਟੀਅਰ ਦੇ ਤੌਰ 'ਤੇ ਕੰਮ ਕਰ ਰਿਹਾ ਸੀ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਸਹਾਇਤਾ ਪ੍ਰਦਾਨ ਕਰਦਾ ਸੀ।
ਵਾਰ-ਵਾਰ ਬਲਾਤਕਾਰ: ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ 'ਸ਼ੁਰੂਆਤ ਵਿੱਚ ਪੁਲਿਸ ਮੁਲਜ਼ਮ ਖ਼ਿਲਾਫ਼ ਕੇਸ ਦਰਜ ਨਹੀਂ ਕਰ ਰਹੀ ਸੀ ਕਿਉਂਕਿ ਉਹ ਵਾਈਐਸਆਰਸੀਪੀ ਦਾ ਕੁਝ ਆਗੂਆਂ ਦੇ ਕਰੀਬੀ ਹੈ।' ਮੁਲਜ਼ਮ ਦੀ ਪਛਾਣ ਨੀਲਪੂ ਸ਼ਿਵਕੁਮਾਰ ਵਜੋਂ ਹੋਈ ਹੈ, ਜੋ ਨਾਬਾਲਿਗ ਲੜਕੀ ਨੂੰ ਲੰਬੇ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਦੋ ਮਹੀਨੇ ਪਹਿਲਾਂ ਜਦੋਂ ਪੀੜਤਾ ਇਕੱਲੀ ਸੀ ਤਾਂ ਮੁਲਜ਼ਮ ਉਸ ਦੇ ਮਾਤਾ-ਪਿਤਾ ਦਾ ਆਧਾਰ ਕਾਰਡ ਚੈੱਕ ਕਰਨ ਦੇ ਬਹਾਨੇ ਉਸ ਦੇ ਘਰ ਦਾਖਲ ਹੋ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ, ਇਸ ਤੋਂ ਬਾਅਦ ਮੁਲਜ਼ਮ ਨੇ ਪੀੜਤਾ ਨਾਲ ਵਾਰ-ਵਾਰ ਬਲਾਤਕਾਰ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਛੁੱਟੀਆਂ ਦੌਰਾਨ ਲੜਕੀ ਆਪਣੇ ਦਾਦਾ-ਦਾਦੀ ਦੇ ਘਰ ਗਈ ਸੀ, ਜਿੱਥੇ ਉਸ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਜਾਂਚ ਕਰਨ 'ਤੇ ਉਹ ਗਰਭਵਤੀ ਪਾਈ ਗਈ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਮੁਲਜ਼ਮ ਦਾ ਵਿਰੋਧ ਕੀਤਾ, ਜਿਸ 'ਤੇ ਮੁਲਜ਼ਮ ਨੇ ਪੀੜਤਾ ਨੂੰ 10,000 ਰੁਪਏ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ। ਉਹ ਪਿੰਡ ਦੀ ਪੰਚਾਇਤ ਮੈਂਬਰਾਂ ਦੇ ਫੈਸਲੇ ਅਨੁਸਾਰ ਪੀੜਤ ਲੜਕੀ ਨਾਲ ਵਿਆਹ ਕਰਨ ਲਈ ਵੀ ਰਾਜ਼ੀ ਹੋ ਗਿਆ।