ਪੰਜਾਬ

punjab

ETV Bharat / bharat

ਦੇਖੋ, ਮਨਮੀਤ ਸਿੰਘ ਦੀ ਮੌਤ ਦੀ ਦਰਦਨਾਕ ਵੀਡੀਓ - ਹਿਮਾਚਲ ਪ੍ਰਦੇਸ਼

ਪੰਜਾਬ ਦੇ ਰਹਿਣ ਵਾਲੇ ਸੂਫੀ ਗਾਇਕ (Sufi Singer) ਮਨਮੀਤ ਸਿੰਘ (ਸੈਨ ਬਰਦਰਸ ਚੋਂ ਇੱਕ) ਦੀ ਹਿਮਾਚਲ ਪ੍ਰਦੇਸ਼ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ ਮਨਮੀਤ ਸਿੰਘ ਧਰਮਸ਼ਾਲਾ (Dharamshala) ’ਚ ਸੋਮਵਾਰ ਨੂੰ ਬੱਦਲ ਫੱਟਣ ਦੀ ਘਟਨਾ ਤੋਂ ਬਾਅਦ ਲਾਪਤਾ ਸੀ। ਉੱਥੇ ਹੀ ਮੰਗਲਵਾਰ ਦੇਰ ਸ਼ਾਮ ਉਨ੍ਹਾਂ ਦੀ ਲਾਸ਼ ਕਰੇਰੀ ਪਿੰਡ ਦੇ ਨਾਲ ਲੱਗਦੀ ਖੱਡ ਤੋਂ ਬਰਾਮਦ ਕੀਤੀ ਗਈ।

ਦੇਖੋ, ਮਨਮੀਤ ਸਿੰਘ
ਦੇਖੋ, ਮਨਮੀਤ ਸਿੰਘ

By

Published : Jul 14, 2021, 12:12 PM IST

Updated : Jul 14, 2021, 12:22 PM IST

ਕਾਂਗੜਾ: ਪੰਜਾਬ ਦੇ ਰਹਿਣ ਵਾਲੇ ਸੂਫੀ ਗਾਇਕ (Sufi Singer) ਮਨਮੀਤ ਸਿੰਘ (ਸੈਨ ਬਰਦਰਸ ਚੋਂ ਇੱਕ) ਦੀ ਹਿਮਾਚਲ ਪ੍ਰਦੇਸ਼ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ ਮਨਮੀਤ ਸਿੰਘ ਧਰਮਸ਼ਾਲਾ (Dharamshala) ’ਚ ਸੋਮਵਾਰ ਨੂੰ ਬੱਦਲ ਫੱਟਣ ਦੀ ਘਟਨਾ ਤੋਂ ਬਾਅਦ ਲਾਪਤਾ ਸੀ। ਉੱਥੇ ਹੀ ਮੰਗਲਵਾਰ ਦੇਰ ਸ਼ਾਮ ਉਨ੍ਹਾਂ ਦੀ ਲਾਸ਼ ਕਰੇਰੀ ਪਿੰਡ ਦੇ ਨਾਲ ਲੱਗਦੀ ਖੱਡ ਤੋਂ ਬਰਾਮਦ ਕੀਤੀ ਗਈ।

ਵੇਖੋ ਵੀਡੀਓ

ਮਨਮੀਤ ਸਿੰਘ ਪੰਜਾਬ ਦੇ ਛੇਹਰਟਾ ਦੇ ਰਹਿਣ ਵਾਲੇ ਸੀ। ਜਾਣਕਾਰੀ ਮੁਤਾਬਿਕ ਦੁਨੀਆਦਾਰੀ ਗੀਤ ਤੋਂ ਮਸ਼ਹੂਰ ਹੋਏ ਸੂਫੀ ਗਾਇਕ ਮਨਮੀਤ ਸਿੰਘ ਆਪਣੇ ਭਰਾ ਕਰਣਪਾਲ ਉਰਫ ਕੇਪੀ ਅਤੇ 4 ਦੋਸਤਾਂ ਦੇ ਨਾਲ ਸ਼ਨੀਵਾਰ ਨੂੰ ਧਰਮਸ਼ਾਲਾ (Dharamshala) ਘੁੰਮਣ ਆਏ ਸੀ। ਇਸੇ ਦੌਰਾਨ ਉਹ ਹੜ੍ਹ ਦੇ ਪਾਣੀ ਦੇ ਨਾਲ ਵਹਿ ਗਏ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵਲੋਂ ਪੀ.ਯੂ ਸੈਨੇਟ ਚੋਣਾਂ ਕਰਵਾਉਣ ਦੀ ਦਿੱਤੀ ਇਜਾਜ਼ਤ

ਦੂਜੇ ਪਾਸੇ ਐਸਪੀ ਜਿਲ੍ਹਾ ਕਾਂਗੜਾ ਵਿਮੁਕਤ ਰੰਜਨ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਮਨਮੀਤ ਸਿੰਘ ਦੇ ਕਰੇਰੀ ਲੈਕ ਦੇ ਨੇੜੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਰਾਹਤ ਬਚਾਅ ਦੀ ਟੀਮ ਗਠੀਤ ਕਰ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੰਗਲਵਾਰ ਦੇਰ ਸ਼ਾਮ ਰਾਹਤ ਬਚਾਅ ਟੀਮ ਨੂੰ ਮਨਮੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ। ਲਾਸ਼ ਨੂੰ ਰਾਤ ਰਾਹਤ ਬਚਾਅ ਦੀ ਟੀਮ ਧਰਮਸ਼ਾਲਾ (Dharamshala) ਲਾ ਰਹੀ ਹੈ ਅਤੇ ਜਾਂਚ ਜਾਰੀ ਹੈ।

Last Updated : Jul 14, 2021, 12:22 PM IST

ABOUT THE AUTHOR

...view details