ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਵੇ ਜਾਂ ਨਾ ਆਵੇ, ਪਰ ਦੂਜੀ ਲਹਿਰ ਤੋਂ ਬਾਅਦ ਬੱਚਿਆਂ ਵਿੱਚ ਕੋਰੋਨਾਂ ਸੰਕਮਣ ਹੋਣ ਮਗਰੋਂ ਇੱਕ ਹੋਰ ਰਹੱਸਮਈ ਸੰਕਰਮਣ (mystery syndrome) ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਪੀੜਤ ਬੱਚਿਆਂ 'ਚ ਦੋ ਸਮੱਸਿਆਵਾਂ ਆਮ ਤੌਰ 'ਤੇ ਵੇਖਿਆਂ ਜਾ ਰਹੀਆਂ ਹਨ। ਇੱਕ ਨਿਮੋਨਿਆ ਤੇ ਦੂਜਾ ਮਲਟੀਸਿਸਟਮ ਇੰਫਲੇਮੈਟਰੀ ਸਿੰਡਰੋਮ(Multisystem inflammatory syndrome)। ਇਹ ਸਿੰਡਰੋਮ ਬੇਹਦ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
MISC Alert ! ਦਿੱਲੀ 'ਚ ਕੋਰੋਨਾ ਤੋਂ ਬਾਅਦ ਬੱਚਿਆਂ ਵਿਚਾਲੇ ਫੈਲੀ ਖ਼ਤਰਨਾਕ ਬਿਮਾਰੀ, 100 ਵੱਧ ਮਾਮਲੇ
ਦਿੱਲੀ 'ਚ ਕੋਰੋਨਾ ਵਾਇਰਸ ਤੋਂ ਬਾਅਦ 100 ਤੋਂ ਵੱਧ ਬੱਚੇ ਰਹੱਸਮਈ ਸਿੰਡਰੋਮ (mystery syndrome) ਦੇ ਸ਼ਿਕਾਰ ਹੋ ਗਏ ਹਨ। ਮਾਹਰਾਂ ਦੇ ਮੁਤਾਬਕ ਕੋਰੋਨਾ ਤੋਂ ਠੀਕ ਹੋਏ ਬੱਚਿਆਂ 'ਚ ਨੂੰਹ ਦਾ ਰੰਗ ਨੀਲਾ, ਪੇਟ ਦਰਦ ਦੀ ਦੀ ਸ਼ਿਕਾਇਤ, ਸਾਹ ਲੈਣ 'ਚ ਦਿੱਕਤ ਦੇ ਨਾਲ-ਨਾਲ ਬੁਖਾਰ ਵਰਗੇ ਲੱਛਣ ਵੇਖੇ ਗਏ ਹਨ।
ਬੱਚਿਆਂ ਵਿਚਾਲੇ ਫੈਲੀ ਖ਼ਤਰਨਾਕ ਬਿਮਾਰੀ
ਦਿੱਲੀ ਦੇ ਮਾਹਰ ਡਾਕਟਰਾਂ ਦੇ ਮੁਤਾਬਕ , ਕੋਰੋਨਾ ਤੋਂ ਠੀਕ ਹੋਏ ਬੱਚਿਆਂ 'ਚ ਨੂੰਹਾਂ ਦਾ ਰੰਗ ਨੀਲਾ ਪੈਣਾ, ਢਿੱਡ ਦਰਦ ਦੀ ਸ਼ਿਕਾਇਤ, ਸਾਹ ਲੈਣ 'ਚ ਪਰੇਸ਼ਾਨੀ ਤੇ ਇਸ ਦੇ ਨਾਲ ਹੀ ਬੁਖਾਰ ਦੇ ਲੱਛਣ ਹੋ ਸਕਦੇ ਹਨ।
ਇਹ ਸਿੰਡਰੋਮ ਬੇਹਦ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਦਿੱਲੀ ਵਿੱਚ ਹੁਣ ਤੱਕ 100 ਤੋਂ ਵੱਧ ਬੱਚੇ ਇਸ ਸਿੰਡਰੋਮ ਦਾ ਸ਼ਿਕਾਰ ਦੱਸੇ ਜਾ ਰਹੇ ਹਨ। ਮਾਹਰਾਂ ਦੇ ਨਜ਼ਰੀਏ ਤੋਂ ਕੋਰੇਨਾ ਠੀਕ ਹੋਏ ਬੱਚਿਆਂ ਨੂੰ ਨੂੰਹ ਦਾ ਰੰਗ ਨੀਲਾ ਹੋਣਾ,ਪੇਟ ਦਰਦ ਦੀ ਸ਼ਿਕਾਇਤ ਹੋਵੇ ਜਾਂ ਸਾਹ ਲੈਣ 'ਚ ਪਰੇਸ਼ਾਨੀ ਦੇ ਨਾਲ-ਨਾਲ ਬੁਖਾਰ ਆਵੇ ਤਾਂ ਇਸ ਖ਼ਤਰਨਾਕ ਬਿਮਾਰੀ ਦੇ ਲੱਛਣ ਹੋ ਸਕਦੇ ਹਨ।