ਪੰਜਾਬ

punjab

ETV Bharat / bharat

ਰੋਹਿਣੀ: ਨਿੱਜੀ ਸਕੂਲ ਦੀ ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ ਸਕੂਲੀ ਬੱਚੇ - ਦਿੱਲੀ ਦੇ ਰੋਹਿਣੀ ਸੈਕਟਰ 7

ਰੋਹਿਣੀ ਸੈਕਟਰ 7 ਵਿੱਚ ਇੱਕ ਸਕੂਲ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਸਾਰੇ 21 ਬੱਚੇ ਸੁਰੱਖਿਅਤ ਹਨ।

ਨਿੱਜੀ ਸਕੂਲ ਦੀ ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ ਸਕੂਲੀ ਬੱਚੇ
ਨਿੱਜੀ ਸਕੂਲ ਦੀ ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ ਸਕੂਲੀ ਬੱਚੇ

By

Published : Jul 21, 2022, 7:31 PM IST

ਨਵੀਂ ਦਿੱਲੀ:ਦਿੱਲੀ ਦੇ ਰੋਹਿਣੀ ਸੈਕਟਰ 7 ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਸਕੂਲੀ ਬੱਸ ਬਾਲ ਭਾਰਤੀ ਸਕੂਲ ਦੀ ਸੀ ਅਤੇ ਇਸ ਵਿੱਚ 21 ਬੱਚੇ ਸਵਾਰ ਸਨ, ਫਿਲਹਾਲ ਸਾਰਿਆਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੇ ਨਾਲ ਹੀ ਤਿੰਨ ਫਾਇਰ ਟੈਂਕਰ ਮੌਕੇ 'ਤੇ ਭੇਜੇ ਗਏ, ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਇਹ ਵੀ ਪੜੋ:-ਤੇਜ਼ ਰਫਤਾਰ ਐਂਬੂਲੈਂਸ ਟੋਲ ਪਲਾਜ਼ਾ ਨਾਲ ਟਕਰਾਈ, 3 ਮੌਤਾਂ, ਦੇਖੋ ਵੀਡੀਓ

ਇਹ ਵੀ ਪੜੋ:-ਦੁਰੰਤੋ ਐਕਸਪ੍ਰੈੱਸ ਦੀ ਫੇਟ ਵੱਜਣ ਨਾਲ ਛੁੱਟੀ 'ਤੇ ਆਏ ਫੌਜੀ ਦੀ ਮੌਤ, ਵੀਡੀਓ ਵਾਇਰਲ

ਫਾਇਰ ਅਫਸਰ ਨੇ ਦੱਸਿਆ ਕਿ ਬੱਸ ਵਿੱਚ 21 ਬੱਚੇ ਸਵਾਰ ਸਨ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਸੜਕ ਦੇ ਦੋਵੇਂ ਪਾਸੇ ਖੜ੍ਹੇ ਤਿੰਨ ਹੋਰ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਹਾਦਸੇ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜੋ:-ਤੇਜ਼ ਰਫ਼ਤਾਰ ਦਾ ਕਹਿਰ: ਸੋਨੀਪਤ ਵਿੱਚ ਸੜਕ ਹਾਦਸਾ, 4 ਮੌਤਾਂ

ABOUT THE AUTHOR

...view details