ਪੰਜਾਬ

punjab

ETV Bharat / bharat

ਜੰਗਲੀ ਮੋਰਾਂ ਲਈ ਇੱਕ ਆਦਮੀ ਦਾ ਪਿਆਰ - ਕਾਨ੍ਹੂ ਚਰਨ ਬਹਿਰਾ

ਸੂਬੇ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਲਗਭਗ 15 ਕਿਲੋਮੀਟਰ ਦੂਰ, ਨਾਰਜ ਵਿੱਚ ਇੱਕ ਇਨਸਾਨ ਅਤੇ ਮੋਰਾਂ ਦੇ ਵਿਚਕਾਰ ਕਦੇ ਨਾ ਖਤਮ ਹੋਣ ਵਾਲੇ ਪਿਆਰ ਨੂੰ ਵੇਖਣ ਲਈ ਸੈਲਾਨੀਆਂ ਦੀ ਭਾਰੀ ਭੀੜ ਲੱਗਦੀ ਹੈ।

ਜੰਗਲੀ ਮੋਰਾਂ ਲਈ ਇੱਕ ਆਦਮੀ ਦਾ ਪਿਆਰ
ਜੰਗਲੀ ਮੋਰਾਂ ਲਈ ਇੱਕ ਆਦਮੀ ਦਾ ਪਿਆਰ

By

Published : Dec 3, 2020, 1:06 PM IST

ਓੜੀਸਾ: 'ਓ ਰਾਜਾ, ਇਥੇ ਆਓ, ਰਾਜਾ ਇਥੇ ਆਓ' ਕਹਿ ਕੇ ਇੱਕ ਵਾਰ ਬੁਲਾਇਆ ਅਤੇ ਇਹ ਜੰਗਲੀ ਮੋਰ ਆਲੇ ਦੁਆਲੇ ਦੇ ਜੰਗਲ ਵਿੱਚੋਂ ਇਹ ਮੋਰ ਭੱਜੇ ਹੋਏ ਆ ਗਏ। ਉਹ ਆਪਣੇ ਚਹੇਤੇ ਵਿਅਕਤੀ ਦੇ ਹੁਕਮ ਦੀ ਪਾਲਣਾ ਕਰਦੇ ਹਨ ਅਤੇ ਉਸ 'ਤੇ ਪੂਰਾ ਭਰੋਸਾ ਕਰਦੇ ਹਨ। ਜਦੋਂ ਵੀ ਉਹ ਉਨ੍ਹਾਂ ਨੂੰ ਬੁਲਾਉਂਦੇ ਹੈ, ਉਹ ਆਉਂਦੇ ਹਨ ਅਤੇ ਉਸਦਾ ਦਿੱਤਾ ਭੋਜਨ ਖਾਂਦੇ ਹਨ। ਮੋਰ ਉਸ ਨਾਲ ਨੱਚਦੇ ਹਨ ਅਤੇ ਪਰਿਵਾਰ ਦੀ ਤਰ੍ਹਾਂ ਉਸ ਨਾਲ ਸਮਾਂ ਬਿਤਾਉਂਦੇ ਹਨ। ਜਦੋਂ ਉਹ ਜਾਂਦਾ ਹੈ ਤਾਂ ਮੋਰ ਵੀ ਚਲੇ ਜਾਂਦੇ ਹਨ। ਸੂਬੇ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਲਗਭਗ 15 ਕਿਲੋਮੀਟਰ ਦੂਰ, ਨਾਰਜ ਵਿੱਚ ਇੱਕ ਇਨਸਾਨ ਅਤੇ ਮੋਰਾਂ ਦੇ ਵਿਚਕਾਰ ਕਦੇ ਨਾ ਖਤਮ ਹੋਣ ਵਾਲੇ ਪਿਆਰ ਨੂੰ ਵੇਖਣ ਲਈ ਸੈਲਾਨੀਆਂ ਦੀ ਭਾਰੀ ਭੀੜ ਲੱਗਦੀ ਹੈ।

ਜੰਗਲੀ ਮੋਰਾਂ ਲਈ ਇੱਕ ਆਦਮੀ ਦਾ ਪਿਆਰ

ਇਹ ਕਾਨਹੂ ਬਹੇਰਾ ਹਨ, ਜੋ ਮਯੂਰ ਘਾਟੀ ਦੇ 'ਜੂਨੀਅਰ ਪੀਕੌਕ ਮੈਨ' ਵਜੋਂ ਜਾਣਿਆ ਜਾਂਦਾ ਹੈ। ਉਹ ਪਾਨੂੰ ਬਹੇਰਾ ਦੇ ਪੋਤੇ ਹਨ ਜਿਸ ਨੂੰ ਪਹਿਲਾਂ ਓਡੀਸ਼ਾ ਦਾ 'ਮੋਰ ਮੈਨ' ਕਿਹਾ ਜਾਂਦਾ ਸੀ। 1999 ਵਿੱਚ ਭਿਆਨਕ ਚੱਕਰਵਾਤ ਤੋਂ ਬਾਅਦ, ਤਿੰਨ ਮੋਰ ਪਾਨੂੰ ਦੇ ਸੰਪਰਕ ਵਿੱਚ ਆਏ ਅਤੇ ਪਾਨੂੰ ਨੇ ਉਨ੍ਹਾਂ ਨੂੰ ਬਚਾਉਣ ਦਾ ਫ਼ੈਸਲਾ ਕੀਤਾ। ਹੌਲੀ ਹੌਲੀ, ਪਾਨੂ ਦਾ ਇਨ੍ਹਾਂ ਜੰਗਲੀ ਪੰਛੀਆਂ ਪ੍ਰਤੀ ਪਿਆਰ ਵਧਦਾ ਗਿਆ ਅਤੇ ਮੋਰਾਂ ਦੀ ਗਿਣਤੀ ਵੀ ਵੱਧਦੀ ਗਈ। ਇਸ ਦੌਰਾਨ ਪਾਨੂੰ ਦੀ 26 ਮਈ 2017 ਨੂੰ ਮੌਤ ਹੋ ਗਈ।

ਇਨ੍ਹਾਂ ਮਾਸੂਮ ਪੰਛੀਆਂ ਪ੍ਰਤੀ ਆਪਣੇ ਦਾਦਾ ਦੀ ਵਚਨਬੱਧਤਾ ਨੂੰ ਵੇਖਦਿਆਂ, ਕਾਹਨੂ ਨੇ ਉਸੇ ਦਿਨ ਤੋਂ ਇਨ੍ਹਾਂ ਜੰਗਲੀ ਪੰਛੀਆਂ ਦੀ ਜ਼ਿੰਮੇਵਾਰੀ ਲੈਣ ਦਾ ਫ਼ੈਸਲਾ ਕੀਤਾ। ਕਾਹਨੂ ਇਨ੍ਹਾਂ ਪੰਛੀਆਂ ਦੀ ਦੇਖਭਾਲ ਇਸ ਤਰ੍ਹਾਂ ਕਰਦਾ ਹੈ ਜਿਵੇਂ ਉਹ ਉਸਦੇ ਪਰਿਵਾਰ ਦੇ ਮੈਂਬਰ ਹੋਣ। ਜਾਨਵਰਾਂ ਅਤੇ ਪੰਛੀਆਂ ਪ੍ਰਤੀ ਕਾਹਨੂ ਦੀ ਡੂੰਘੀ ਭਾਵਨਾ ਅਤੇ ਪਿਆਰ ਨੂੰ ਸਮਝਦਿਆਂ, ਕਬੂਤਰ ਅਤੇ ਮੀਨਾਜ ਵਰਗੇ ਹੋਰ ਕਈ ਪ੍ਰਜਾਤੀਆਂ ਦੇ ਪੰਛੀ ਵੀ ਭੋਜਨ ਪ੍ਰਾਪਤ ਕਰਨ ਦੀ ਉਮੀਦ ਵਿਚ ਇਥੇ ਇਕੱਠੇ ਹੁੰਦੇ ਹਨ।

ਕਾਹਨੂ ਚਰਨ ਬਹਿਰਾ ਨੇ ਦੱਸਿਆ ਕਿ ਮੇਰੇ ਦਾਦਾ ਜੀ ਦੀ ਮਈ 2017 ਵਿੱਚ ਮੌਤ ਹੋ ਗਈ ਸੀ। ਹੁਣ ਤਕਰੀਬਨ ਤਿੰਨ ਸਾਲ ਹੋ ਗਏ ਹਨ ਮੈਨੂੰ ਇਨ੍ਹਾਂ ਮੋਰਾਂ ਨੂੰ ਖਾਣਾ ਖੁਆਂਦੇ। ਜਦੋਂ ਉਨ੍ਹਾਂ ਦੇ ਦਾਦਾ ਜੀ ਦੀ ਮੌਤ ਹੋਈ ਸੀ, ਤਾਂ ਇੱਥੇ 67 ਮੋਰ ਸਨ ਪਰ ਹੁਣ ਇਹ ਵਧ ਕੇ 132 ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਸਫਰ ਇਨ੍ਹਾਂ ਮੋਰਾਂ ਨਾਲ ਜਾਰੀ ਹੈ ਅਤੇ ਉਹ ਇਸ ਮੋਰ ਘਾਟੀ ਵਿਚ 21 ਸਾਲ ਪੂਰੇ ਕੀਤੇ ਹਨ ਅਤੇ ਇਹ ਭਵਿੱਖ ਵਿਚ ਵੀ ਜਾਰੀ ਰਹੇਗਾ।

ਸਵੇਰੇ ਉੱਠਣ ਤੋਂ ਬਾਅਦ, ਕਾਹਨੂ ਮੋਰਾਂ ਲਈ ਭੋਜਨ ਲੈਕੇ ਪਹਿਲਾਂ ਜੰਗਲ ਜਾਂਦੇ ਹਨ। ਉਹ ਮੋਰਾਂ ਨੂੰ ਸਵੇਰੇ 5.30 ਵਜੇ ਤੋਂ ਸ਼ਾਮ 7.30 ਵਜੇ ਅਤੇ ਸ਼ਾਮ 3 ਵਜੇ ਤੋਂ ਸ਼ਾਮ 5 ਵਜੇ ਤੱਕ ਕਈ ਤਰ੍ਹਾਂ ਦੇ ਅਨਾਜ ਦਿੰਦੇ ਹਨ। ਕਾਹਨੂ ਆਪਣੇ ਖਾਣੇ 'ਤੇ ਪ੍ਰਤੀ ਦਿਨ ਔਸਤਨ 500 - 600 ਰੁਪਏ ਖਰਚ ਕਰਦੇ ਹਨ। ਇਨ੍ਹਾਂ ਪੰਛੀਆਂ ਪ੍ਰਤੀ ਕਾਹਨੂ ਦੇ ਪਿਆਰ ਤੋਂ ਹੈਰਾਨ ਹੋਏ, ਯਾਤਰੀ ਉਨ੍ਹਾਂ ਨੂੰ ਪੈਸੇ ਵੀ ਦਿੰਦੇ ਹਨ। ਕਾਹਨੂ ਉਸ ਪੈਸੇ ਦੀ ਵਰਤੋਂ ਮੋਰਾਂ ਲਈ ਭੋਜਨ ਦਾ ਪ੍ਰਬੰਧ ਕਰਨ ਲਈ ਕਰਦੇ ਹਨ।

ਕਾਹਨੂ ਨੇ ਕਿਹਾ ਕਿ ਇਹ ਸਿਰਫ ਪਰਮਾਤਮਾ ਦੀ ਕਿਰਪਾ ਨਹੀਂ ਹੈ ਬਲਕਿ ਇਹ ਲੋਕਾਂ ਦੀ ਸਹਾਇਤਾ ਹੈ ਜੋ ਮੈਂ ਇਸਦਾ ਪ੍ਰਬੰਧ ਕਰਨ ਦੇ ਯੋਗ ਹਾਂ। ਹਰ ਰੋਜ਼ ਮੈਂ ਉਨ੍ਹਾਂ ਦੇ ਖਾਣੇ 'ਤੇ 500 - 600 ਰੁਪਏ ਖਰਚਦਾ ਹਾਂ। ਇੱਥੇ ਆਉਣ ਵਾਲੇ ਲੋਕ ਵੀ ਇਨ੍ਹਾਂ ਮੋਰਾਂ ਨੂੰ ਚਰਾਉਣ ਵਿੱਚ ਮੇਰੀ ਆਰਥਿਕ ਮਦਦ ਕਰਦੇ ਹਨ। ਇਹ ਉਨ੍ਹਾਂ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੈ।

ਇਹ ਬੜੇ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਮੋਰਾਂ ਨੂੰ ਕੌਮੀ ਪੰਛੀਆਂ ਵਜੋਂ ਮਾਨਤਾ ਦੇ ਬਾਵਜੂਦ ਰਾਜ ਸਰਕਾਰ ਵੱਲੋਂ ਇਨ੍ਹਾਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਬਹੁਤ ਸਾਰੇ ਵਰਗਾਂ ਤੋਂ ਮੰਗ ਕੀਤੀ ਗਈ ਹੈ ਕਿ ਵੱਡੀ ਪੱਧਰ 'ਤੇ ਮੋਰ ਇਕੱਠੇ ਹੋਣ ਵਾਲੀ ਜਗ੍ਹਾ ਨੂੰ ਸੈਲਾਨੀ ਸਥਾਨ ਅਤੇ ਇੱਕ ਮੋਰ ਸੁਰੱਖਿਆ ਕੇਂਦਰ ਵਜੋਂ ਐਲਾਨਿਆ ਜਾਵੇ।

ਮੋਰ ਦੇਖਣ ਆਏ ਸੈਲਾਨੀ ਰਿਧੀ ਰੰਜਨ ਮੋਹੰਤ ਨੇ ਕਿਹਾ ਕਿ ਇਸ ਦੀ ਪਹਿਲ ਲਈ ਉਹ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉੜੀਸਾ ਸਰਕਾਰ ਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਇਹ ਖੇਤਰ ਵਿਕਸਤ ਹੋ ਸਕੇ ਅਤੇ ਵਧੇਰੇ ਸੈਲਾਨੀ ਇਥੇ ਆ ਸਕਣ।

ਇੱਕ ਹੋਰ ਯਾਤਰੀ ਬਿਧੁਦੱਤ ਪ੍ਰਧਾਨ ਨੇ ਕਿਹਾ ਕਿ ਮੋਰ ਸਾਡਾ ਕੌਮੀ ਪੰਛੀ ਹੈ। ਸਾਡੇ ਬਹੁਤੇ ਬੱਚੇ ਇਸਨੂੰ ਕਿਤਾਬਾਂ ਵਿੱਚ ਵੇਖਦੇ ਹਨ। ਹੁਣ ਉਹ ਇੱਥੇ ਇਸ ਨੂੰ ਜ਼ਿੰਦਾ ਵੇਖ ਸਕਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਜਗ੍ਹਾ ਨੂੰ ਇੱਕ ਮੋਰ ਸੁਰੱਖਿਆ ਕੇਂਦਰ ਬਣਾਉਣ ਲਈ ਪਹਿਲ ਕਰੇ ਤਾਂ ਜੋ ਇੱਥੇ ਆਉਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਮੋਰ ਵੇਖ ਸਕਣ।

ਜੇ ਰਾਜ ਸਰਕਾਰ ਕੁੱਝ ਸਹਾਇਤਾ ਦੇਣ ਲਈ ਅੱਗੇ ਆਉਂਦੀ ਹੈ, ਤਾਂ ਇਨ੍ਹਾਂ ਦੁਰਲੱਭ ਪੰਛੀਆਂ ਦੀ ਗਿਣਤੀ ਵਧੇਗੀ ਅਤੇ ਰਾਜ ਦੀ ਆਭਾ ਵੀ ਵਧੇਗੀ।

ABOUT THE AUTHOR

...view details