ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਦੋ ਦੋਸਤਾਂ ਵਿਚਾਲੇ ਪਿਆਰ ਦਾ ਅਜਿਹਾ ਭੂਤ ਸਵਾਰ ਸੀ ਕਿ ਦੋਵੇਂ ਇਕੱਠੇ ਰਹਿਣ ਅਤੇ ਮਰਨ ਦੀਆਂ ਕਸਮਾਂ ਖਾ ਕੇ ਵਿਆਹ ਕਰਨ ਲਈ ਤਿਆਰ ਹੋ ਗਏ ਹਨ। ਇੰਨਾ ਹੀ ਨਹੀਂ ਇੱਕ ਲੜਕੀ ਨੇ ਵਿਆਹ ਲਈ ਆਪਣਾ ਲਿੰਗ ਬਦਲ ਵੀ ਬਦਲ ਲਿਆ ਹੈ ਤੇ ਦੋਹਾਂ ਨੇ ਐਸਡੀਐਮ ਦੀ ਅਦਾਲਤ ਵਿੱਚ ਵਿਆਹ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਦਿੱਤੀ ਹੈ। ਐਸਡੀਐਮ ਨੇ ਇਸ ਮਾਮਲੇ ਵਿੱਚ ਸਰਕਾਰੀ ਵਕੀਲ ਤੋਂ ਰਾਏ ਮੰਗੀ ਹੈ, ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ।
ਇਹ ਹੈ ਮਾਮਲਾ ?:ਦਰਾਅਸਰ ਬਰੇਲੀ 'ਚ ਪ੍ਰਾਈਵੇਟ ਨੌਕਰੀ ਕਰ ਰਹੀਆਂ ਦੋ ਲੜਕੀਆਂ ਦੀ ਦੋਸਤੀ ਪਿਆਰ 'ਚ ਬਦਲ ਗਈ ਅਤੇ ਫਿਰ ਦੋਹਾਂ ਨੇ ਪਤੀ-ਪਤਨੀ ਦੇ ਰੂਪ 'ਚ ਜ਼ਿੰਦਗੀ ਬਤੀਤ ਕਰਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਬਦਾਯੂੰ ਅਤੇ ਦੂਜੀ ਬਰੇਲੀ ਦੀ ਰਹਿਣ ਵਾਲੀ ਹੈ। ਬਦਾਯੂੰ ਦੀ ਕੁੜੀ ਬਰੇਲੀ ਦੀ ਕੁੜੀ ਨੂੰ ਮਿਲੀ ਤੇ ਦੋਵਾਂ ਦੀ ਮੁਲਾਕਾਤ ਦੋਸਤੀ ਵਿੱਚ ਬਦਲ ਗਈ ਅਤੇ ਇਹ ਦੋਸਤੀ ਹੌਲੀ-ਹੌਲੀ ਪਿਆਰ ਦੀ ਹੱਦ ਤੱਕ ਪਹੁੰਚ ਗਈ, ਜਿੱਥੇ ਦੋਵਾਂ ਨੇ ਪਤੀ-ਪਤਨੀ ਦੇ ਰੂਪ ਵਿੱਚ ਇਕੱਠੇ ਰਹਿਣ ਦਾ ਫੈਸਲਾ ਕੀਤਾ ਤੇ ਇਸ ਲਈ ਇੱਕ ਲੜਕੀ ਨੇ ਆਪਣਾ ਲਿੰਗ ਵੀ ਬਦਲ ਲਿਆ ਹੈ। ਦੋਵਾਂ ਦੋਸਤਾਂ ਵਿੱਚ ਪਿਆਰ ਇੰਨਾ ਵੱਧ ਗਿਆ ਕਿ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਵੇਂ ਪਤੀ-ਪਤਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।