ਪੰਜਾਬ

punjab

ETV Bharat / bharat

ਸਲਿੰਗ ਸ਼ੋਟ ਦੀ ਰਾਈਡ ਕਰਦੇ ਸਮੇਂ ਬੱਚੀ ਦੇ ਮੂੰਹ 'ਤੇ ਕ੍ਰੈਸ਼ ਹੋਇਆ ਉੱਡਦਾ ਹੋਇਆ ਸੀਗੁਲ - ਨਿਊ ਜਰਸੀ

ਕਈ ਵਾਰੀ ਹੈਰਾਨੀ ਜਨਕ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਅਸੀ ਹੈਰਾਨ ਹੁੰਦੇ ਹਨ।ਇਵੇਂ ਹੀ ਹੋਇਆ ਮਨੋਰੰਜਨ ਪਾਰਕ ਵਿਚ ਸਲਿੰਗ ਸ਼ੋਟ 'ਤੇ ਸਵਾਰ ਹੋਏ ਰਾਈਡਰ ਦੀ ਵੀਡੀਓ ਸੋਸ਼ਲ ਮੀਡੀਆਂ ਉਤੇ ਵਾਇਰਲ ਹੋ ਰਹੀਆ ਹਨ। ਨਿਊ ਜਰਸੀ ਵਿਚ ਇਕ ਅਯੋਜਨ ਮਨੋਰੰਜਨ ਪਾਰਕ ਦੀ ਰਾਈਡ ਦੌਰਾਨ ਇਕ ਅੱਲ੍ਹੜ ਉਮਰ ਦੀ ਲੜਕੀ ਨੂੰ ਸਮੁੰਦਰੀ ਸੀਗੁਲ ਨੇ ਟੱਕਰ ਮਾਰ ਦਿੱਤੀ। 13 ਸਾਲਾਂ ਦੀ ਕਿਲੇ ਹੋਲਮੈਨ ਆਪਣੀ ਦੋਸਤ ਜਾਰਜੀਆ ਰੀਡ, 14 ਦੇ ਨਾਲ ਸੀ।

ਸਲਿੰਗ ਸ਼ੋਟ ਦੀ ਰਾਈਡ ਕਰਦੇ ਸਮੇਂ ਬੱਚੀ ਦੇ ਮੂੰਹ 'ਤੇ ਕ੍ਰੈਸ਼ ਹੋਇਆ ਉੱਡਦਾ ਹੋਇਆ ਸੀਗੁਲ
ਸਲਿੰਗ ਸ਼ੋਟ ਦੀ ਰਾਈਡ ਕਰਦੇ ਸਮੇਂ ਬੱਚੀ ਦੇ ਮੂੰਹ 'ਤੇ ਕ੍ਰੈਸ਼ ਹੋਇਆ ਉੱਡਦਾ ਹੋਇਆ ਸੀਗੁਲ

By

Published : Jul 24, 2021, 9:53 PM IST

ਚੰਡੀਗੜ੍ਹ:ਕਈ ਵਾਰੀ ਹੈਰਾਨੀ ਜਨਕ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਅਸੀ ਹੈਰਾਨ ਹੁੰਦੇ ਹਨ।ਇਵੇਂ ਹੀ ਹੋਇਆ ਮਨੋਰੰਜਨ ਪਾਰਕ ਵਿਚ ਸਲਿੰਗ ਸ਼ੋਟ 'ਤੇ ਸਵਾਰ ਹੋਏ ਰਾਈਡਰ ਦੀ ਵੀਡੀਓ ਸੋਸ਼ਲ ਮੀਡੀਆਂ ਉਤੇ ਵਾਇਰਲ ਹੋ ਰਹੀਆ ਹਨ। ਨਿਊ ਜਰਸੀ ਵਿਚ ਇਕ ਅਯੋਜਨ ਮਨੋਰੰਜਨ ਪਾਰਕ ਦੀ ਰਾਈਡ ਦੌਰਾਨ ਇਕ ਅੱਲ੍ਹੜ ਉਮਰ ਦੀ ਲੜਕੀ ਨੂੰ ਸਮੁੰਦਰੀ ਸੀਗੁਲ ਨੇ ਟੱਕਰ ਮਾਰ ਦਿੱਤੀ। 13 ਸਾਲਾਂ ਦੀ ਕਿਲੇ ਹੋਲਮੈਨ ਆਪਣੀ ਦੋਸਤ ਜਾਰਜੀਆ ਰੀਡ ਦੇ ਨਾਲ ਸੀ। ਜਿਸਦਾ ਜਨਮ ਦਿਨ ਉਹ ਯੂਐਸ ਦੇ ਨਿਊ ਜਰਸੀ ਦੇ Morey’s Piers & Beachfront Water Park ਵਾਈਲਡਵੁੱਡ ਵਿੱਚ ਮਨਾ ਰਹੇ ਸਨ।

ਵੀਡੀਓ ਵਿਚ ਵੇਖ ਸਕਦੇ ਹੋ ਕਿ ਦੋਵੇ ਲੜਕੀਆਂ ਰਾਈਡ ਦੌਰਾਨ 75 ਮੀਲ ਪ੍ਰਤੀ ਘੰਟਾ (120 ਕਿਲੋਮੀਟਰ ਪ੍ਰਤੀ ਘੰਟਾ) ਸਪੀਡ ਦਾ ਆਨੰਦ ਮਾਣਦੇ ਹੋਏ, ਚੀਖ ਰਹੀਆਂ ਹਨ। ਕੁਝ ਹੀ ਪਲਾਂ ਬਾਅਦ, ਕਿਲੇ ਦੇ ਚਿਹਰੇ ਉੱਤੇ ਇੱਕ ਸੀਗੁਲ ਆ ਕੇ ਵੱਜਦੀ ਹੈ। ਜਦੋਂ ਕਿ ਉਸਦੀ ਦੋਸਤ ਮਸਤੀ ਵਿੱਚ ਭੁੱਲ ਗਈ ਸੀ ਅਤੇ ਉਸ ਨੂੰ ਅਚਾਨਕ ਆਏ ਮਹਿਮਾਨ ਬਾਰੇ ਕੋਈ ਪਤਾ ਨਹੀਂ ਸੀ ਜੋ ਕਿਲੇ 'ਤੇ ਆਣ ਬੈਠਾ।ਲੜਕੀ ਨੇ ਪੰਛੀ ਨੂੰ ਇਕ ਪਾਸੇ ਚੁੱਕ ਕੇ ਸੁੱਟ ਦਿੱਤਾ।ਇਹ ਵੀਡਿਓ ਵਿਚ ਸਪੱਸ਼ਟ ਵੇਖਿਆ ਜਾ ਸਕਦਾ ਹੈ।

ਸੀਗਲ ਆ ਕੇ ਵੱਜਣ ਕਾਰਨ ਲੜਕੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਜਦੋਂ ਲੜਕੀ ਨੇ ਉਸ ਪੰਛੀ ਨੂੰ ਚੁੱਕ ਕੇ ਸੁੱਟਿਆ ਉਸ ਦੌਰਾਨ ਪੰਛੀ ਦੇ ਕੁੱਝ ਪੰਖ ਉਥੇ ਹੀ ਰਹਿ ਜਾਂਦੇ ਹਨ।ਇਸ ਬਾਰੇ ਜਾਰਜੀਆ ਦੀ ਮਾਂ ਦਾ ਕਹਿਣਾ ਹੈ ਕਿ ਉਸਨੇ ਰਾਈਡ ਤੋਂ ਖੰਭ ਡਿੱਗਦੇ ਵੇਖੇ ਸਨ ਪਰ ਉਸ ਨੂੰ ਲੱਗਿਆ ਕਿ ਉਹ ਟਿਕਟਾਂ ਹਨ।

ਇਹ ਵੀ ਪੜੋ:Viral video:ਦੋ ਮੂੰਹਾਂ ਦੇ ਨਾਲ ਸ਼ਿਕਾਰ ਕਰਦਾ ਹੋਇਆ ਸੱਪ

ABOUT THE AUTHOR

...view details