ਮੁੰਬਈ: ਮਹਾਰਾਸ਼ਟਰ (Maharashtra) ਦੇ ਅਹਿਮਦਨਗਰ ਦੇ ਸਿਵਲ ਹਸਪਤਾਲ (Civil Hospital, Ahmednagar) ਵਿੱਚ ਅੱਗ ਲੱਗ ਗਈ। ICU 'ਚ ਅੱਗ ਪਹੁੰਚਣ ਕਾਰਨ 6 ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਜਾਣਕਾਰੀ ਮੁਤਾਬਕ ਅਹਿਮਦਨਗਰ ਦੇ ਸਿਵਲ ਹਸਪਤਾਲ (Civil Hospital, Ahmednagar) 'ਚ ਅੱਗ ਲੱਗਣ ਕਾਰਨ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ 10 ਤੋਂ 11 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅੱਗ ਹਸਪਤਾਲ ਦੇ ਆਈਸੀਯੂ ਤੱਕ ਪੁੱਜਣ ਕਾਰਨ ਗੰਭੀਰ ਚਿੰਤਾ ਪ੍ਰਗਟਾਈ ਜਾ ਰਹੀ ਹੈ।