ਮੱਧ ਪ੍ਰਦੇਸ਼ : ਆਪਣੇ ਪੇਸ਼ੇ ਦੇ ਨਾਲ-ਨਾਲ ਦੂਜਿਆਂ ਤੋਂ ਵੱਖ ਕਰਨ ਦਾ ਸ਼ੌਕ ਸਭ ਨੂੰ ਹੁੰਦਾ ਹੈ, ਪਰ ਬਹੁਤ ਘੱਟ ਲੋਕ ਅਜਿਹੇ ਹਨ, ਜੋ ਇਸ ਨੂੰ ਪੂਰਾ ਕਰ ਪਾਉਂਦੇ ਹਨ। ਭੋਪਾਲ ਦੇ ਚਾਈਲਡ ਸਪੈਸ਼ਲਿਸਟ ਡਾ. ਜੀਕੇ ਅਗਰਵਾਲ ਨੇ ਇਲਾਜ ਦੇ ਨਾਲ -ਨਾਲ ਕਈ ਦੁਰਲਭ ਬੂੱਟਿਆਂ, ਸਿੱਕਿਆਂ ਤੇ ਸਟਾਂਪ ਟਿਕਟਾਂ ਦਾ ਕੁਲੈਕਸ਼ਨ ਤਿਆਰ ਕੀਤਾ ਹੈ।
ਦੁਰਲਭ ਬੂਟਿਆਂ ਵਾਲਾ ਟੈਰਸ ਗਾਰਡਨ
ਡਾ. ਜੀਕੇ ਅਗਰਵਾਲ ਨੇ ਕਈ ਦੁਰਲਭ ਬੂਟਿਆਂ ਨੂੰ ਆਪਣੇ ਟੈਰੇਸ ਗਾਰਡਨ 'ਚ ਥਾਂ ਦਿੱਤੀ ਹੈ। ਉਨ੍ਹਾਂ ਦੇ ਬਗੀਚੇ 'ਚ ਰੂਦਰਾਕਸ਼, ਕੌਫੀ, ਰਾਮਫਲ, ਸਟੀਵਿਆ ਤੁਲਸੀ ,ਸ਼ਹਿਤੂਤ, ਕੀਟਭਕਸ਼ੀ ਬੂੱਟਾ, ਕੇਵੜਾ, ਅੰਜੀਰ ਸਣੇ ਕਈ ਬੂੱਟੇ ਹਨ। ਅੱਬ, ਅਮਰੂਦ, ਤਰਬੂਜ ਦੇ ਨਾਲ-ਨਾਲ 50 ਤੋਂ ਵੱਧ ਬੂੱਟੇ ਇਸ 'ਚ ਸ਼ਾਮਲ ਹਨ। ਡਾ. ਅੱਗਰਵਾਲ ਕਹਿੰਦੇ ਹਨ ਕਿ ਹਰ ਕਿਸੇ ਨੂੰ ਜ਼ਿੰਦਗੀ 'ਚ ਇੱਕ ਸ਼ੌਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਜਿਉਣ ਦਾ ਵੱਖਰਾ ਹੀ ਮਜ਼ਾ ਹੈ।
ਪੁਰਾਤਨ ਸਮੇਂ ਦੇ ਸਿੱਕਿਆਂ ਦਾ ਕੁਲੈੈਕਸ਼ਨ
ਡਾ. ਅਗਰਵਾਲ ਦੇ ਕੋਲ ਕਰੀਬ ਢੇਡ ਸੌ ਸਾਲ ਪੁਰਾਣੇ ਸਿੱਕੇ ਹਨ। ਉਨ੍ਹਾਂ ਦੀ ਕੁਲੈਕਸ਼ਨ 'ਚ 1862 ਦੇ ਸਮੇਂ ਦੇ ਸਿੱਕੇ ਵੀ ਹਨ, ਜਿਨ੍ਹਾਂ 'ਤੇ ਰਾਣੀ ਵਿਕਟੋਰਿਆ ਦਾ ਨਾਂਅ ਦਰਜ ਹੈ। ਉਨ੍ਹਾਂ ਕੋਲ ਮੌਜੂਦਾ ਸਮੇਂ ਤੇ ਹੋਰਨਾਂ ਪੁਰਾਣੇ ਸਮੇਂ ਦੇ ਸਿੱਕੇ ਵੀ ਮੌਜੂਦ ਹਨ, ਜੋ ਚਾਂਦੀ ਦੇ ਬਣੇ ਹੋਏ ਹਨ, ਇਹ ਸਿੱਕੇ ਦੇਸ਼ ਦੀ ਆਜ਼ਾਦੀ ਦੇ ਸਮੇਂ ਤੱਕ ਪ੍ਰਚਲਿਤ ਸਨ। ਉਨ੍ਹਾਂ ਕੋਲ ਉਰਦੂ ਤੇ ਫਾਰਸੀ 'ਚ ਲਿਖੇ ਸਿੱਕੇ ਵੀ ਹਨ।
ਖ਼ਾਸ ਡਾਕ ਟਿਕਟਾਂ ਦਾ ਕੁਲੈਕਸ਼ਨ
ਡਾ. ਅਗਰਵਾਲ ਨੂੰ ਸਿੱਕਿਆਂ ਤੋਂ ਇਲਾਵਾ ਡਾਕ ਟਿਕਟ ਕੁਲੈਕਸ਼ਨ ਦਾ ਵੀ ਸ਼ੌਕ ਹੈ। ਉਨ੍ਹਾਂ ਕੋਲ ਸਾਲ 1800,1900 ਤੇ 2000 ਦੇ ਸਮੇਂ ਦੇ ਸਟਾਂਪ ਦਾ ਕੁਲੈਕਸ਼ਨ ਹੈ।
ਉਨ੍ਹਾਂ ਕੋਲੋ ਭਾਰਤੀ ਡਾਕ ਅਤੇ ਤਾਰ ਵਿਭਾਗ ਵੱਲੋਂ ਰਮਾਇਣ 'ਤੇ ਜਾਰੀ ਡਾਕ ਟਿਕਟ, ਵੱਖ-ਵੱਖ ਮਹਾਂਪੁਰਸ਼ਾਂ ਦੀ ਜੰਯਤੀ, ਬਰਸੀ 'ਤੇ ਜਾਰੀ ਡਾਕ ਟਿਕਟ, ਏਸ਼ੀਅਨਸ ਗੇਮਸ 'ਤੇ ਜਾਰੀ ਟਿਕਟ ਦਾ ਕੁਲੈਕਸ਼ਨ ਵੀ ਹੈ। ਇਸ ਤੋਂ ਇਲਾਵਾ ਸਾਲ (1887)ਚੌਥਾਈ ਆਨਾ ਤੇ ਮਹਾਰਾਣੀ ਵਿਕਟੋਰਿਆ ਦੇ ਨਾਂਅ ਤੇ ਇੱਕ ਰੁਪਏ ਦੇ ਚਾਂਦੀ ਦੇ ਸਿੱਕੇ ਵੀ ਹਨ।