ਨਵੀਂ ਦਿੱਲੀ:ਸ਼ੁੱਕਰਵਾਰ ਦੀ ਸਵੇਰ ਦਿੱਲੀ-ਪੁਣੇ ਵਿਸਤਾਰਾ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਕਾਲ ਆਉਣ ਤੋਂ ਬਾਅਦ ਹਰ ਪਾਸੇ ਹੜਕੰਪ ਮੱਚ ਗਿਆ। ਧਮਕੀ ਭਰੀ ਕਾਲ ਤੋਂ ਬਾਅਦ ਹਵਾਈ ਅੱਡੇ 'ਤੇ ਆਈਸੋਲੇਸ਼ਨ ਬੇਅ 'ਤੇ ਜਹਾਜ਼ ਦੀ ਜਾਂਚ ਕੀਤੀ ਗਈ। ਇਸ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੇ ਸਾਮਾਨ ਸਮੇਤ ਸੁਰੱਖਿਅਤ ਜਹਾਜ਼ ਵਿਚੋਂ ਉਤਾਰ ਲਿਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਜੀਐੱਮਆਰ ਕਾਲ ਸੈਂਟਰ ਨੂੰ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਹਾਲਾਂਕਿ ਜਹਾਜ਼ 'ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਸੀਆਈਐਸਐਫ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਅਫਵਾਹ ਫੈਲਾਉਣ ਵਾਲੇ ਦੀ ਭਾਲ ਜਾਰੀ :ਪੁਲਿਸ ਸੂਤਰਾਂ ਨੇ ਦੱਸਿਆ ਕਿ ਜਿਸ ਫਲਾਈਟ ਦੇ ਅੰਦਰ ਬੰਬ ਦੀ ਕਾਲ ਆਈ ਸੀ, ਉਹ ਯੂਕੇ 971 ਨੰਬਰ ਦੀ ਹੈ। ਫਲਾਈਟ ਨੇ ਸਵੇਰੇ 8:30 ਵਜੇ ਦਿੱਲੀ ਤੋਂ ਪੁਣੇ ਲਈ ਰਵਾਨਾ ਹੋਣਾ ਸੀ। ਜਦੋਂ ਇਸ ਵਿੱਚ ਯਾਤਰੀਆਂ ਦਾ ਸਮਾਨ ਰੱਖਿਆ ਗਿਆ ਸੀ ਅਤੇ ਯਾਤਰੀ ਵੀ ਇਸ ਵਿੱਚ ਸਵਾਰ ਹੋ ਗਏ ਸਨ, ਉਦੋਂ ਹੀ ਇਸ ਵਿੱਚ ਬੰਬ ਹੋਣ ਦੀ ਅਫਵਾਹ ਫੈਲ ਗਈ ਸੀ। ਇਸ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਅਧਿਕਾਰੀਆਂ ਮੁਤਾਬਕ ਸਰਚ ਆਪਰੇਸ਼ਨ ਪੂਰਾ ਹੋਣ ਤੱਕ ਕੁਝ ਕਹਿਣਾ ਮੁਸ਼ਕਿਲ ਹੈ। ਅਫਵਾਹ ਫੈਲਾਉਣ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਮੋਗਾ ਕੋਟ ਈਸੇ ਖਾਂ 'ਚ ਸੋਹਰਿਆਂ ਤੋਂ ਤੰਗ ਆ ਕੇ ਨੌਜਵਾਨ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ
WhatsApp ਨੇ ਰੋਲਆਊਟ ਕੀਤਾ HD Quality ਫੀਚਰ, ਹੁਣ ਫੋਟੋ ਸ਼ੇਅਰਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ
Heroin Seized : ਪੰਜਾਬ ਪੁਲਿਸ ਨੇ 8 ਕਿੱਲੋ ਹੈਰੋਇਨ ਸਣੇ ਤਸਕਰ ਕੀਤਾ ਕਾਬੂ, ਪੰਜਾਬ ਡੀਜੀਪੀ ਨੇ ਕੀਤਾ ਟਵੀਟ
ਏਜੇਂਸੀਆਂ ਵੱਲੋਂ ਮਨਜ਼ੂਰੀ ਤੋਂ ਬਾਅਦ ਹੀ ਤੈਅ ਹੋਵੇਗਾ ਫਲਾਈਟ ਦਾ ਅਗਲਾ ਸਮਾਂ : ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦੇ ਅਨੁਸਾਰ, ਜਦੋਂ ਤੱਕ ਸੁਰੱਖਿਆ ਏਜੰਸੀਆਂ ਮਨਜ਼ੂਰੀ ਨਹੀਂ ਦਿੰਦੀਆਂ ਅਤੇ ਉਡਾਣ ਲਈ ਹਾਮੀ ਨਹੀਂ ਭਰੀ ਜਾਂਦੀ ਉਦੋਂ ਤੱਕ ਉਡਾਣ ਦਾ ਸਮਾਂ ਤੈਅ ਨਹੀਂ ਕੀਤਾ ਜਾ ਸਕਦਾ। ਸੁਰੱਖਿਆ ਏਜੰਸੀਆਂ ਤੋਂ ਅੰਤਿਮ ਮਨਜ਼ੂਰੀ ਮਿਲਦੇ ਹੀ ਫਲਾਈਟ (ਪੁਣੇ) ਲਈ ਰਵਾਨਾ ਹੋਵੇਗੀ। 100 ਤੋਂ ਵੱਧ ਯਾਤਰੀ ਪੁਣੇ ਲਈ ਸਵਾਰ ਹੋਏ। ਫਿਲਹਾਲ ਉਹ ਏਅਰਪੋਰਟ 'ਤੇ ਇੰਤਜ਼ਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਟਰਮੀਨਲ ਬਿਲਡਿੰਗ 'ਚ ਹੀ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਅਫਵਾਹ ਫੈਲਾਉਣ ਦੇ ਮਾਮਲੇ 'ਚ ਔਰਤ ਖਿਲਾਫ ਹੋਈ ਸੀ ਕਾਰਵਾਈ :ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਅਫਵਾਹ ਫੈਲਾਈ ਗਈ ਸੀ ਜਦੋਂ ਇਸ ਮਹੀਨੇ ਦੇ ਸ਼ੁਰੂ ਵਿੱਚ, ਪੁਲਿਸ ਨੇ ਕੇਰਲ ਦੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਬੰਬ ਹੋਣ ਦਾ ਝੂਠਾ ਦਾਅਵਾ ਕਰਨ ਲਈ ਇੱਕ ਮਹਿਲਾ ਯਾਤਰੀ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਵਿੱਚ ਪਾਇਆ ਗਿਆ ਸੀ ਕਿ ਔਰਤ ਫਲਾਈਟ ਦੇ ਚੈਕ-ਇਨ ਪ੍ਰਕਿਰਿਆ ਲਈ ਲੰਬੇ ਸਮੇਂ ਤੋਂ ਖੜ੍ਹੇ ਹੋਣ ਕਾਰਨ ਅੱਕ ਗਈ ਸੀ ਅਤੇ ਇਸ ਕਾਰਨ ਉਸ ਨੇ ਗੁੱਸੇ ਵਿੱਚ ਅਜਿਹੀ ਅਫਵਾਹ ਫੈਲਾਈ ਸੀ। ਔਰਤ ਦੇ ਇਸ ਝੂਠ ਨਾਲ ਮੁੰਬਈ ਜਾਣ ਵਾਲੀ ਫਲਾਈਟ ਵਿੱਚ ਇੱਕ ਘੰਟੇ ਦੀ ਦੇਰੀ ਹੋਈ ਸੀ ।