ਅੰਮ੍ਰਿਤਸਰ:ਸਮਾਜਕ ਸਮਾਨਤਾ ਲਈ ਜਾਗਰੂਕਤਾ ਦੇ ਬਾਵਜੂਦ ਵੀ ਅਜੋਕੇ ਸਮੇਂ ਵਿੱਚ ਅਜੇ ਵੀ ਕੁਝ ਥਾਵਾਂ ’ਤੇ ਮਨੁਵਾਦੀ ਸੋਚ ਪਿੱਛਾ ਨਹੀਂ ਛੱਡ ਰਹੀ। ਇਸ ਦੀ ਤਾਜਾ ਮਿਸਾਲ ਅੰਮ੍ਰਿਤਸਰ ਜਿਲ੍ਹੇ ਦੇ ਮਜੀਠਾ ਹਲਕੇ ਵਿੱਚ ਪੈਂਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਵੇਖਣ ਨੂੰ ਮਿਲੀ ਹੈ। ਇਹ ਪਿੰਡ ਬਾਲੀਵੁੱਡ ਦੇ ਸੁਪਰਹਿੱਟ ਪਿੱਠਵਰਤੀ ਗਾਇਕ ਰਹੇ ਮੁਹੰਮਦ ਰਫੀ ਦਾ ਪਿੰਡ ਹੈ ਤੇ ਇਥੇ ਹੀ ਇੱਕ ਦਲਿਤ ਮੁੰਡੇ (dalit boy beaten) ਨੂੰ ਕੁਝ ਜਿਮੀਂਦਾਰਾਂ ਵੱਲੋਂ ਨਾ ਸਿਰਫ ਬੇਰਹਿਮੀ ਨਾਲ ਮਾਰਕੁੱਟ ਕੀਤੇ ਜਾਣ ਦਾ ਦੋਸ਼ ਲੱਗਿਆ ਹੈ, ਸਗੋਂ ਦਲਿਤ ਮੁੰਡੇ ਨੂੰ ਬਾਅਦ ਵਿੱਚ ਪੁੱਠਾ ਕਰਕੇ ਦਰੱਖ਼ਤ ਨਾਲ ਟੰਗ ਦਿੱਤਾ (dalit hanged upside down) ਗਿਆ (A Dalit boy was first beaten up and then hanged upside down in Rafi's village.)।
ਹਾਲਾਂਕਿ ਇਸ ਦਲਿਤ ਮੁੰਡੇ ’ਤੇ ਪਿੰਡ ਵਾਸੀ ਚੋਰੀ ਦਾ ਇਲਜ਼ਾਮ ਲਗਾ ਰਹੇ ਹਨ (villagers alleged youth of theft)। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਭੈਣੀ ਲਿੱਦੜਾਂ ਦਾ ਰਹਿਣ ਵਾਲਾ ਗੁਰਵੇਲ ਸਿੰਘ ਨਾਂ ਦਾ ਇੱਕ ਮੁੰਡਾ ਪਿੰਡ ਵਿੱਚੋਂ ਮੀਟਰਾਂ ’ਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਆਇਆ ਸੀ, ਜਦੋਂਕਿ ਗੁਰਵੇਲ ਦੇ ਭਰਾ ਗਮੀਜ਼ ਸਿੰਘ ਦਾ ਕਹਿਣਾ ਹੈ ਕਿ ਗੁਰਵੇਲ ਆਪਣੇ ਇੱਕ ਹੋਰ ਸਾਥੀ ਨਾਲ ਇੱਕ ਮਾਮਲੇ ਦੀ ਤਰੀਕ ਪੁੱਛਣ ਲਈ ਕਿਤੇ ਆਇਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰਵੇਲ ਵਿਰੁੱਧ ਮਾਮਲਾ ਦਰਜ ਹੈ ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਿਸ ਨੇ ਕੁਝ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਮਜੀਠਾ ਥਾਣੇ ਦੇ ਐਸਐਚਓ ਆਪ ਕਰ ਰਹੇ ਹਨ। ਗਮੀਜ਼ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਭਰਾ ਨਾਲ ਕੁੱਟਮਾਰ ਕਰਨ ਵਾਲੇ ਮੁੰਡੇ ਜਿਮੀਂਦਾਰਾਂ ਦੇ ਹਨ ਤੇ ਦਲਿਤ ਹੋਣ ਨਾਤੇ ਉਸ ਦੇ ਭਰਾ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਹੈ।