ਪੰਜਾਬ

punjab

ETV Bharat / bharat

ਭੋਪਾਲੀ ਵਾਲੇ ਬਿਆਨ 'ਤੇ ਫਸੇ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ, ਮੁੰਬਈ ਥਾਣੇ 'ਚ ਕਰਵਾਈ ਸ਼ਿਕਾਇਤ ਦਰਜ - ਵੀਡੀਓ ਵਾਇਰਲ

ਵਿਵੇਕ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਕੁਝ ਕਾਂਗਰਸੀ ਨੇਤਾ ਵੀ ਵਿਵੇਕ ਅਗਨੀਹੋਤਰੀ ਦੇ ਬਿਆਨ ਦੀ ਨਿੰਦਾ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਨਿਰਦੇਸ਼ਕ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ।

ਭੋਪਾਲੀ ਵਾਲੇ ਬਿਆਨ 'ਤੇ ਫਸੇ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ
ਭੋਪਾਲੀ ਵਾਲੇ ਬਿਆਨ 'ਤੇ ਫਸੇ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ

By

Published : Mar 26, 2022, 7:19 PM IST

ਹੈਦਰਾਬਾਦ: ਫਿਲਮ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਆਪਣੇ ਇਕ ਬਿਆਨ ਨੂੰ ਲੈ ਕੇ ਮੁਸ਼ਕਿਲ 'ਚ ਘਿਰਦੇ ਨਜ਼ਰ ਆ ਰਹੇ ਹਨ। ਨਿਰਦੇਸ਼ਕ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਉਨ੍ਹਾਂ ਨੇ ਭੋਪਾਲੀ ਦਾ ਮਤਲਬ ਸਮਲਿੰਗੀ ਦੱਸਿਆ ਹੈ। ਇਸ ਮਾਮਲੇ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਵਿਵੇਕ ਅਗਨੀਹੋਤਰੀ ਦੇ ਬਿਆਨ ਨੂੰ ਲੈ ਕੇ ਮੁੰਬਈ ਦੇ ਵਰਸੋਵਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਕੀ ਕਿਹਾ ਸੀ ਵਿਵੇਕ ਅਗਨੀਹੋਤਰੀ ਨੇ?

ਵਿਵੇਕ ਅਗਨੀਹੋਤਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿੰਦੇ ਹਨ - ਮੈਂ ਭੋਪਾਲ ਵਿੱਚ ਵੱਡਾ ਹੋਇਆ ਹਾਂ ਪਰ ਮੈਂ ਭੋਪਾਲੀ ਨਹੀਂ ਹਾਂ। ਮੈਂ ਤੁਹਾਨੂੰ ਕਿਸੇ ਸਮੇਂ ਨਿੱਜੀ ਤੌਰ 'ਤੇ ਸਮਝਾਵਾਂਗਾ। ਕਿਸੇ ਭੋਪਾਲੀ ਨੂੰ ਪੁੱਛੋ। ਭੋਪਾਲੀ ਦਾ ਮਤਲਬ ਹੈ ਉਹ ਸਮਲਿੰਗੀ ਹੈ, ਨਵਾਬੀ ਸ਼ੌਕ ਹੈ'। ਵਿਵੇਕ ਅਗਨੀਹੋਤਰੀ ਦਾ ਬਿਆਨ ਸਾਹਮਣੇ ਆਉਂਦੇ ਹੀ ਉਹ ਟ੍ਰੋਲ ਹੋਣ ਲੱਗੇ। ਵਿਵੇਕ ਅਗਨੀਹੋਤਰੀ ਦੇ ਬਿਆਨ ਦੀ ਸਿਆਸੀ ਹਲਕਿਆਂ ਵਿੱਚ ਵੀ ਨਿੰਦਾ ਹੋਣ ਲੱਗੀ ਹੈ। ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਨਿਰਦੇਸ਼ਕ ਦੇ ਬਿਆਨ ਦੀ ਆਲੋਚਨਾ ਕੀਤੀ।

ਬੁਰੇ ਫਸੇ ਵਿਵੇਕ ਅਗਨੀਹੋਤਰੀ

ਵਿਵੇਕ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਕੁਝ ਕਾਂਗਰਸੀ ਨੇਤਾ ਵੀ ਵਿਵੇਕ ਅਗਨੀਹੋਤਰੀ ਦੇ ਬਿਆਨ ਦੀ ਨਿੰਦਾ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਨਿਰਦੇਸ਼ਕ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ।

ਦਿਗਵਿਜੇ ਸਿੰਘ ਨੇ ਵਿਵੇਕ ਅਗਨੀਹੋਤਰੀ ਦੀ ਲਈ ਚੁਟਕੀ

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਦਿੱਗਜ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੂੰ ਨਿਰਦੇਸ਼ਕ ਦਾ ਇਹ ਬਿਆਨ ਪਸੰਦ ਨਹੀਂ ਆਇਆ ਅਤੇ ਉਨ੍ਹਾਂ 'ਤੇ ਚੁਟਕੀ ਲੈਂਦੇ ਹੋਏ ਟਵੀਟ ਕੀਤਾ, 'ਵਿਵੇਕ ਅਗਨੀਹੋਤਰੀ ਜੀ ਇਹ ਤੁਹਾਡਾ ਆਪਣਾ ਨਿੱਜੀ ਅਨੁਭਵ ਹੈ। ਸੰਭਵ ਹੈ। ਇਹ ਕਿਸੇ ਆਮ ਭੋਪਾਲ ਵਾਸੀ ਦੀ ਨਹੀਂ ਹੈ। ਮੈਂ ਵੀ 77 ਤੋਂ ਭੋਪਾਲ ਅਤੇ ਭੋਪਾਲੀਆਂ ਦੇ ਸੰਪਰਕ ਵਿੱਚ ਹਾਂ, ਪਰ ਮੈਨੂੰ ਇਹ ਅਨੁਭਵ ਕਦੇ ਨਹੀਂ ਹੋਇਆ। ਤੁਸੀਂ ਜਿੱਥੇ ਵੀ ਰਹਿੰਦੇ ਹੋ, 'ਸੰਗਤ ਦਾ ਪ੍ਰਭਾਵ ਹੈ'। ਇਸ ਪੂਰੇ ਵਿਵਾਦ 'ਤੇ ਅਜੇ ਤੱਕ ਵਿਵੇਕ ਅਗਨੀਹੋਤਰੀ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀ ਪੜ੍ਹੋ:ਵਿਵੇਕ ਅਗਨੀਹੋਤਰੀ ਦਾ ਕਾਂਗਰਸ 'ਤੇ ਹਮਲਾ, ਬੋਲੇ-ਬਾਪੂ ਨੇ ਵੀ ਕੀਤੀ ਸੀ 'ਰਾਮ ਰਾਜ' ਦੇਖਣ ਦੀ ਅਪੀਲ

ABOUT THE AUTHOR

...view details