ਪੰਜਾਬ

punjab

ETV Bharat / bharat

ਬਾੜਮੇਰ 'ਚ ਬੱਸ-ਟੈਂਕਰ ਦੀ ਟੱਕਰ ਨਾਲ ਬੱਸ 'ਚ ਲੱਗੀ ਭਿਆਨਕ ਅੱਗ - ਰਾਜਸਥਾਨ

ਬਾੜਮੇਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ (Road Accident In Barmer) ਵਾਪਰਿਆ ਹੈ। ਬੱਸ-ਟੈਂਕਰ ਵਿਚਾਲੇ ਹੋਈ ਸਿੱਧੀ ਟੱਕਰ (Head On Collision Between Bus-Tanker) ਕਾਰਨ ਅੱਗ ਲੱਗ ਗਈ, ਜਿਸ 'ਚ ਬੱਸ ਸਵਾਰਾਂ ਦੇ ਪੁੱਜਣ ਦੀ ਸੂਚਨਾ ਹੈ।

ਬਾੜਮੇਰ 'ਚ ਬੱਸ-ਟੈਂਕਰ ਦੀ ਟੱਕਰ ਨਾਲ ਬੱਸ 'ਚ ਲੱਗੀ ਭਿਆਨਕ ਅੱਗ
ਬਾੜਮੇਰ 'ਚ ਬੱਸ-ਟੈਂਕਰ ਦੀ ਟੱਕਰ ਨਾਲ ਬੱਸ 'ਚ ਲੱਗੀ ਭਿਆਨਕ ਅੱਗ

By

Published : Nov 10, 2021, 4:32 PM IST

ਰਾਜਸਥਾਨ: ਬਾੜਮੇਰ-ਜੋਧਪੁਰ ਹਾਈਵੇ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਬੱਸ ਅਤੇ ਟੈਂਕਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਨੂੰ ਅੱਗ ਲੱਗ ਗਈ। ਇਸ ਵਿੱਚ ਕਿੰਨੀਆਂ ਸਵਾਰੀਆਂ ਝੁਲਸੀਆਂ ਇਸ ਦੀਆਂ ਸਹੀ ਤਸਵੀਰ ਅਜੇ ਸਾਹਮਣੇ ਨਹੀਂ ਆਈਆਂ ਹੈ। ਇਸ ਵਿੱਚ ਸਵਾਰ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਦਕਿ ਜ਼ਖਮੀਆਂ ਨੂੰ ਬਲੋਤਰਾ ਹਸਪਤਾਲ ਲਿਆਂਦਾ ਗਿਆ ਹੈ।

ਬਾੜਮੇਰ 'ਚ ਬੱਸ-ਟੈਂਕਰ ਦੀ ਟੱਕਰ ਨਾਲ ਬੱਸ 'ਚ ਲੱਗੀ ਭਿਆਨਕ ਅੱਗ

ਜਾਣਕਾਰੀ ਅਨੁਸਾਰ ਭੰਡਿਆਵਾਸ ਨੇੜੇ ਬੱਸ ਅਤੇ ਟੈਂਕਰ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ਤੋਂ ਬਾਅਦ ਬੱਸ 'ਚ ਅਚਾਨਕ ਅੱਗ ਲੱਗ ਗਈ, ਅੱਗ ਇੰਨੀ ਖ਼ਤਰਨਾਕ ਸੀ ਕਿ ਕੁਝ ਹੀ ਮਿੰਟਾਂ 'ਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਬੱਸ 'ਚੋਂ ਲੋਕਾਂ ਨੂੰ ਹੇਠਾਂ ਉਤਾਰਿਆ। ਜ਼ਖਮੀਆਂ ਨੂੰ ਨਿੱਜੀ ਸਾਧਨਾਂ ਰਾਹੀਂ ਬਲੋਤਰਾ ਹਸਪਤਾਲ ਭੇਜਿਆ ਗਿਆ। ਇਸ ਦੇ ਨਾਲ ਹੀ ਆਸ-ਪਾਸ ਦੇ ਲੋਕਾਂ ਨੇ ਬੱਸ ਨੂੰ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਯਤਨ ਕੀਤੇ।

ਬਾੜਮੇਰ 'ਚ ਬੱਸ-ਟੈਂਕਰ ਦੀ ਟੱਕਰ ਨਾਲ ਬੱਸ 'ਚ ਲੱਗੀ ਭਿਆਨਕ ਅੱਗ

ਘਟਨਾ ਦੀ ਸੂਚਨਾ ਮਿਲਣ 'ਤੇ ਪਚਪਦਰਾ ਬਲੋਤਰਾ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਉਨ੍ਹਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਪਰ ਪ੍ਰਸ਼ਾਸਨ ਹੁਣ ਬੱਸ ਦੇ ਅੰਦਰ ਮੌਜੂਦ ਲੋਕਾਂ ਦੀ ਪਛਾਣ ਕਰ ਰਿਹਾ ਹੈ, ਅਜੇ ਤੱਕ ਪ੍ਰਸ਼ਾਸਨ ਨੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ:ਬੇਕਾਬੂ ਔਡੀ ਕਾਰ ਕਾਰਨ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ, ਰੂਹ ਕੰਬਾਊ CCTV ਆਈ ਸਾਹਮਣੇ

ABOUT THE AUTHOR

...view details