ਪੰਜਾਬ

punjab

ETV Bharat / bharat

ਕਿਸਾਨ ਅੰਦੋਲਨ Update: ਕੁੰਡਲੀ ਬਾਰਡਰ 'ਤੇ 95 ਸਾਲਾ ਨਿਹੰਗ ਸਿੰਘ ਦੀ ਹੋਈ ਮੌਤ - ਸਿਵਲ ਹਸਪਤਾਲ

ਸੋਨੀਪਤ ਦੇ ਕੁੰਡਲੀ ਬਾਰਡਰ (Kundli border) 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ੁੱਕਰਵਾਰ ਨੂੰ ਇੱਕ ਨਿਹੰਗ ਦੀ ਬੀਮਾਰੀ ਕਾਰਨ ਮੌਤ ਹੋ ਗਈ।

ਕੁੰਡਲੀ ਬਾਰਡਰ 'ਤੇ 95 ਸਾਲਾ ਨਿਹੰਗ ਦੀ ਹੋਈ ਮੌਤ
ਕੁੰਡਲੀ ਬਾਰਡਰ 'ਤੇ 95 ਸਾਲਾ ਨਿਹੰਗ ਦੀ ਹੋਈ ਮੌਤ

By

Published : Oct 29, 2021, 12:18 PM IST

ਸੋਨੀਪਤ: ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਲਗਾਤਾਰ ਕਿਸਾਨ ਅੰਦੋਲਨ (farmer protest) ਜਾਰੀ ਹੈ। ਸੋਨੀਪਤ ਦੇ ਕੁੰਡਲੀ ਬਾਰਡਰ (Kundli border) 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ੁੱਕਰਵਾਰ ਨੂੰ ਇੱਕ ਨਿਹੰਗ ਦੀ ਬੀਮਾਰੀ ਕਾਰਨ ਮੌਤ ਹੋ ਗਈ।

ਮ੍ਰਿਤਕ ਨਿਹੰਗ ਸੋਹਨ ਦੀ ਉਮਰ 95 ਸਾਲ ਸੀ, ਜੋ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਨਿਹੰਗ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਸੋਨੀਪਤ ਭਿਜਵਾ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਸੋਨੀਪਤ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

(ਖ਼ਬਰ ਦਾ ਅਪਡੇਟ ਜਾਰੀ ਹੈ)...

ABOUT THE AUTHOR

...view details