ਨਵੀਂ ਦਿੱਲੀ:ਦਿੱਲੀ ਕੈਂਟ ਦੇ ਇਲਾਕੇ ਚ ਇੱਕ 9 ਸਾਲਾ ਬੱਚੀ ਦੇ ਨਾਲ ਬਲਾਤਕਾਰ ਅਤੇ ਫਿਰ ਉਸਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦਾ ਇਲਜ਼ਾਮ ਸ਼ਮਸ਼ਾਨ ਚ ਕ੍ਰਿਆਰਮ ਕਰਵਾਉਣ ਵਾਲੇ ਵਿਅਕਤੀ ’ਤੇ ਲੱਗਿਆ ਹੈ, ਜਿਸਨੇ ਬਲਾਤਕਾਰ ਤੋਂ ਬਾਅਦ ਬੱਚੀ ਦੇ ਪਰਿਵਾਰਕ ਮੈਂਬਰਾਂ ’ਤੇ ਅੰਤਿਮ ਸਸਕਾਰ ਕਰਨ ਦਾ ਦਬਾਅ ਬਣਾਇਆ। ਵਿਅਕਤੀ ਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਕਿ ਬੱਚੀ ਵਾਟਰ ਕੁੱਲਰ ਚੋਂ ਪਾਣੀ ਲੈਣ ਦੇ ਲਈ ਆਈ ਸੀ ਜਿੱਥੇ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ।
ਬੱਚੀ ਨੂੰ ਹਸਪਤਾਲ ਨਾ ਲੈ ਜਾਣ ਦੀ ਗੱਲ ’ਤੇ ਵਿਅਕਤੀ ਨੇ ਪਰਿਵਾਰਿਕ ਮੈਂਬਰਾਂ ਨੂੰ ਵਹਿਮ ਭਰਮਾਂ ’ਚ ਪਾ ਦਿੱਤਾ। ਪੁਜਾਰੀ ਨੇ ਕਿਹਾ ਕਿ ਜੇਕਰ ਪੁਲਿਸ ਆਵੇਗੀ ਤਾਂ ਬੱਚੀ ਨੂੰ ਹਸਪਤਾਲ ਲੈ ਜਾਵੇਗੀ। ਜਿੱਥੇ ਉਸਦੇ ਆਰਗਨ ਚੋਰੀ ਹੋ ਜਾਣਗੇ। ਇਸ ਤੋਂ ਬਾਅਦ ਵਿਅਕਤੀ ਦੇ ਕਹਿਣ ’ਤੇ ਸ਼ਮਸ਼ਾਨ ਘਾਟ ਚ ਅੰਤਿਮ ਸਸਕਾਰ ਕਰ ਵੀ ਦਿੱਤਾ ਪਰ ਪਰਿਵਾਰਿਕ ਮੈਂਬਰਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਵੀ ਦਿੱਤੀ।
ਮਾਮਲੇ ’ਤੇ ਸਾਉਥ ਵੇਟਸ ਇੰਗਿਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬੀਤੀ ਰਾਤ 10:30 ਵਜੇ ਦੇ ਕਰੀਬ ਮਾਮਲੇ ਦੀ ਜਾਣਕਾਰੀ ਮਿਲੀ ਸੀ, ਪੁਲਿਸ ਘਟਨਾਸਥਾਨ ’ਤੇ ਪਹੁੰਚੀ ਅਤੇ ਮਾਮਲੇ ਦਾ ਪਤਾ ਲਗਾਉਣ ਤੋਂ ਬਾਅਦ ਫਰਾਂਸਿਕ ਦੀ ਟੀਮ ਨੂੰ ਬੁਲਾਇਆ ਗਿਆ।