ਪੰਜਾਬ

punjab

ETV Bharat / bharat

75ਵਾਂ ਆਜ਼ਾਦੀ ਦਿਹਾੜਾ: ਪੀਐਮ ਨੇ ਲਾਲ ਕਿਲ੍ਹੇ ਅਤੇ ਸੀਐਮ ਨੇ ਅੰਮ੍ਰਿਤਸਰ ਵਿਖੇ ਲਹਿਰਾਇਆ ਤਿਰੰਗਾ - ਪੀਐਮ ਮੋਦੀ

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ

By

Published : Aug 15, 2021, 6:52 AM IST

Updated : Aug 15, 2021, 10:48 AM IST

10:22 August 15

ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਲਈ ਕੀਤੇ ਕਈ ਕੰਮ

ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਲਿਤ ਤੇ ਪਿਛੜੀ ਜਾਤੀ ਦੇ ਲੋਕਾਂ ਲਈ ਪੈਨਸ਼ਨ 500 ਤੋਂ 1500 ਰੁਪਏ ਕੀਤੀ ਹੈ। ਇਸ ਨਾਲ 26 ਲੱਖ ਲੋਕਾਂ ਨੂੰ ਫਾਇਦਾ ਮਿਲਿਆ ਹੈ। ਸ਼ਗਨ ਸਕੀਮ ਨੂੰ ਵੀ ਵਧਾ ਕੇ 15 ਹਜ਼ਾਰ ਰੁਪਏ ਤੋਂ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਔਰਤਾਂ ਲਈ ਸਰਕਾਰੀ ਬੱਸਾਂ ਦਾ ਕਿਰਾਇਆ ਮੁਫ਼ਤ ਕਰ ਦਿੱਤਾ ਗਿਆ ਹੈ।  82 ਸ਼ਹੀਦ ਫੌਜ਼ੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਹੈ।  

10:22 August 15

ਬਿਜਲੀ 'ਤੇ ਸਬਸਿਡੀ

ਉਨ੍ਹਾ ਕਿਹਾ ਕਿ ਕਿਸਾਨਾਂ ਤੇ ਹੋਰਨਾਂ  ਇੰਡਸਟਰੀ ਖੇਤਰ ਨੂੰ ਬਿਜਲੀ 'ਤੇ 9 , 700 ਕਰੋੜ ਰੁਪਏ ਦੀ  ਸਬਸਿਡੀ ਦਿੱਤੀ ਗਈ ਹੈ। 

10:21 August 15

ਕਿਸਾਨਾਂ ਦੇ ਕਰਜ਼ੇ ਘਟਾਉਣ ਲਈ ਕੀਤਾ ਕੰਮ

ਕਿਸਾਨ ਤੇ ਕਿਸਾਨੀ ਮੁੱਦਿਆਂ 'ਤੇ ਚਰਚਾ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ ਖੇਤੀ ਪੰਜਾਬ ਦੀ ਜਾਨ ਹੈ। ਸੂਬੇ ਵਿੱਚ ਕਣਕ ਤੇ ਝੋਨੇ ਦੀ ਪੈਦਾਵਰ ਸਭ ਤੋਂ ਵੱਧ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।  ਕਰਜ਼ਾ ਉਤਾਰਨ ਲਈ 5, 83, 000 ਕਿਸਾਨਾਂ ਨੂੰ 43 ਹਜ਼ਾਰ ਕਰੋੜ ਦਿੱਤੇ ਗਏ ਸਨ। 

10:21 August 15

ਸਰਕਾਰ ਨੇ ਵੰਡੀਆਂ ਨੌਕਰੀਆਂ

ਮੁਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਘਰ-ਘਰ ਨੌਕਰੀ ਦਿੱਤੇ ਜਾਣ ਦੇ ਐਲਾਨ ਤਹਿਤ ਹੁਣ ਤੱਕ 62, 748  ਸਰਕਾਰੀ ਨੌਕਰੀਆਂ ਦਿੱਤੀ ਹਨ ਤੇ 7, 40,000 ਪ੍ਰਾਈਵੇਟ ਖੇਤਰ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਰਕਾਰ ਸਵੈ-ਰੁਜ਼ਗਾਰ ਦੇ ਖੇਤਰ ਵਿੱਚ ਹੁਣ ਤੱਕ 10,90,000 ਲੋਕਾਂ ਦੀ ਮਦਦ ਕਰ ਚੁੱਕੀ ਹੈ। 

10:20 August 15

ਬੇਅਦਬੀ ਮਾਮਲੇ ਦੀ ਜਾਂਚ ਜਾਰੀ

ਬੇਅਦਬੀ ਮਾਮਲੇ 'ਤੇ ਬੋਲਦੇ  ਹੋਏ ਮੁਖ ਮਤਰੀ ਨੇ ਕਿਹਾ ਕਿ ਹੁਣ ਤੱਕ 4 ਚਲਾਨ ਫਾਈਲ ਹੋਏ ਹਨ। ਇਨ੍ਹਾਂ ਚੋਂ 23 ਗ੍ਰਿਫ਼ਤਾਰ ਹੋਏ ਹਨ ਤੇ 15 ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ

09:56 August 15

ਨਸ਼ਿਆਂ 'ਤੇ ਠੱਲ੍ਹ ਪਾਉਣ ਲਈ ਕੰਮ ਕਰ ਰਹੀ ਸਰਕਾਰ

ਮੁਖ ਮੰਤਰੀ ਨੇ ਸੂਬੇ ਵਿੱਚ ਨਸ਼ੇ ਦੇ ਹਲਾਤਾਂ ਬਾਰੇ ਗੱਲ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ 'ਤੇ ਠੱਲ੍ਹ ਪਾਉਣ ਦਾ ਕੰਮ ਜਾਰੀ ਹੈ।  ਇਸ ਦੌਰਾਨ ਐਨਡੀਪੀਐਸ ਐਕਟ ਦੇ ਤਹਿਤ  47510 ਕੇਸ ਦਰਜ ਕੀਤੇ ਗਏ ਹਨ। 216 ਵੱਡੀਆਂ ਮੱਛੀਆਂ ਸਣੇ ਕੁੱਲ 61,741 ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਪੁਲਿਸ ਨੇ 2 ਟਨ ਤੋਂ ਵੱਧ ਚਿੱਟਾ ਅਤੇ 30 ਕਿੱਲੋ ਸਮੈਕ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਨਸ਼ੇ ਦੇ ਆਦਿ 7 ਲੱਖ ਮਰੀਜ਼ਾਂ ਦਾ ਡੀ ਅਡਿਕਸ਼ਨ ਸੈਂਟਰ ਵਿੱਚ ਇਲਾਜ ਹੋਇਆ ਹੈ। 

09:44 August 15

ਪਾਕਿ ਦੇ ਅੱਤਵਾਦੀ ਮੌਡਿਉਲ ਕੀਤੇ ਖ਼ਤਮ

ਮੁਖ ਮੰਤਰੀ ਕੈਪਟਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਹਮੇਸ਼ਾਂ ਤੋਂ ਹੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਡੇ ਵੱਲੋਂ 

ਪਾਕਿ ਦੇ ਬਣਾਏ ਗਏ 47 ਮੌਡਿਉਲ ਅਤੇ 292 ਅੱਤਵਾਦੀ ਕਾਨੂੰਨ ਖ਼ਤਮ ਕਰ ਦਿੱਤੇ ਗਏ ਹਨ।  

09:44 August 15

ਗੈਂਗਸਟਰਾਂ ਦਾ ਕੀਤਾ ਖਾਤਮਾ

ਮੁਖ ਮੰਤਰੀ ਨੇ ਆਪਣੇ ਸਬੰਧਨ 'ਚ ਕਿਹਾ ਕਿ ਅਸੀਂ ਗੈਂਗਸਟਰਾਂ ਦੇ 347 ਮੋਡਿਉਲ ਖ਼ਤਮ ਕਰ ਦਿੱਤੇ ਹਨ। ਪੁਲਿਸ ਵੱਲੋਂ ਹੁਣ ਤੱਕ 3565 ਗੈਂਗਸਟਰ ਫੜੇ ਜਾ ਚੁੱਕੇ ਹਨ। 

09:25 August 15

ਪੰਜਾਬੀਆਂ ਨੇ ਹਰ ਜੰਗ 'ਚ ਲਿਆ ਹਿੱਸਾ : CM

ਦੁਨੀਆ 'ਚ ਅੱਜ ਭਾਰਤ ਦਾ ਮਹੱਤਵ ਸਮਝਿਆ ਜਾਂਦਾ ਹੈ। ਸ਼ਹੀਦ ਭਗਤ ਸਿੰਘ ਤੇ ਸ਼ਹੀਦ ਉਧਮ ਸਿੰਘ ਵਰਗੇ ਸੂਰਮਿਆਂ ਨੇ ਸਾਨੂੰ ਆਜ਼ਾਦੀ ਦਿਵਾਈ ਹੈ। ਦੇਸ਼ ਦੀ ਵੰਡ ਕਾਰਨ ਬੇਹਦ ਜ਼ਿਆਦਾ ਨੁਕਸਾਨ ਹੋਇਆ। ਇਸ ਦਰਦ ਨੂੰ ਪੰਜਾਬ ਨੇ ਆਪਣੇ ਪਿੰਡੇ 'ਤੇ ਹੰਡਾਇਆ। ਇਸ ਦੌਰਾਨ ਕਈ ਲੋਕਾਂ ਨੂੰ ਆਪੋ-ਆਪਣੇ ਘਰ ਪਰਿਵਾਰ ਛੱਡਣੇ ਪਾਏ। ਆਜ਼ਾਦੀ ਦੀ ਜੰਗ ਤੋਂ 1962 ,1971, ਕਾਰਗਿਲ ਤੋਂ ਲੈ ਹੁਣ ਤੱਕ ਪੰਜਾਬੀਆਂ ਨੇ ਹਰ ਜੰਗ 'ਚ ਆਪਣਾ ਪਾਇਆ ਹੈ। 

09:15 August 15

ਕਾਲੇ ਪਾਣੀ ਦੀ ਸਜ਼ਾ ਪਾਉਣ 'ਤੇ ਕੁਰਬਾਨੀਆਂ ਦੇਣ ਵਾਲਿਆਂ ਦੀ ਬਣਾਈ ਜਾਵੇਗੀ ਯਾਦਗਾਰ : CM

ਕੈਪਟਨ ਅਮਰਿੰਦਰ ਸਿੰਘ ਦਾ ਸੰਬੋਧਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ 75 ਸਾਲ ਕਿਸੇ ਮੁਲਕ ਲਈ ਇੱਕ ਲੰਮਾ ਸਮਾਂ ਹੈ। ਕਾਲਾ ਪਾਣੀ ਦੀ ਸਜ਼ਾ 'ਚ ਸਭ ਤੋਂ ਵੱਧ ਪੰਜਾਬੀ ਸਨ। ਅੰਡਮਾਨ ਵਿਖੇ ਯਾਦਗਾਰ ਵਿਖੇ ਸਾਰਿਆਂ ਦੇ ਨਾਂਅ ਲਿਖੇ ਹੋਏ ਹਨ। ਪੰਜਾਬ 'ਚ ਕਾਲਾ ਪਾਣੀ ਦੀ ਸਜ਼ਾ ਪਾਉਣ ਤੇ ਕੁਰਬਾਣੀ ਦੇਣ ਵਾਲੇ ਪੰਜਾਬੀਆਂ ਦੀ ਯਾਦਗਾਰ ਬਣਾਈ ਜਾਵੇਗੀ ਤਾਂ ਜੋ ਆਉਂਦੀਆਂ ਪੀੜ੍ਹੀਆਂ ਉਨ੍ਹਾਂ ਨੂੰ ਯਾਦ ਰੱਖਣ। 

09:05 August 15

ਮੁਖ ਮੰਤਰੀ ਨੇ ਲਹਿਰਾਇਆ ਤਿਰੰਗਾ

75 ਵੇਂ ਆਜ਼ਾਦੀ ਦਿਹਾੜੇ  ਦੇ ਮੌਕੇ 'ਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਮਸ ਅਦਾ ਕੀਤੀ।  

08:51 August 15

ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ : ਪੀਐਮ

ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ ਇਹ ਸਾਡਾ ਸੁਪਨਾ ਹੈ। ਪੀਐਮ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਸਾਡੇ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮੂਹਿਕ ਸ਼ਕਤੀ ਨੂੰ ਵਧਾਉਣਾ ਹੋਵੇਗਾ। ਉਨ੍ਹਾਂ ਨੂੰ ਨਵੀਆਂ ਸਹੂਲਤਾਂ ਦੇਣੀਆਂ ਪੈਣਗੀਆਂ। ਸਾਨੂੰ ਖੇਤੀਬਾੜੀ ਖੇਤਰ ਦੀ ਇੱਕ ਵੱਡੀ ਚੁਣੌਤੀ ਵੱਲ ਵੀ ਧਿਆਨ ਦੇਣਾ ਪਵੇਗਾ। ਇਹ ਚੁਣੌਤੀ ਪਿੰਡ ਦੇ ਲੋਕਾਂ ਕੋਲ ਘੱਟ ਰਹੀ ਜ਼ਮੀਨ ਹੈ। ਕਿਸਾਨਾਂ ਦੀ ਜ਼ਮੀਨ ਛੋਟੀ ਹੁੰਦੀ ਜਾ ਰਹੀ ਹੈ। ਦੇਸ਼ ਦੇ 80% ਤੋਂ ਵੱਧ ਕਿਸਾਨ ਉਹ ਹਨ ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ।

08:47 August 15

ਵੱਡੇ ਬਦਲਾਅ, ਵੱਡੇ ਸੁਧਾਰ ਲਿਆਉਣ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ

ਵੱਡੇ ਬਦਲਾਅ, ਵੱਡੇ ਸੁਧਾਰ ਲਿਆਉਣ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਅੱਜ, ਵਿਸ਼ਵ ਵੇਖ ਸਕਦਾ ਹੈ ਕਿ ਭਾਰਤ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ ਹੈ। ਸੁਧਾਰ ਲਿਆਉਣ ਲਈ ਚੰਗੇ ਅਤੇ ਸਮਾਰਟ ਸ਼ਾਸਨ ਦੀ ਲੋੜ ਹੈ। ਦੁਨੀਆ ਗਵਾਹ ਹੈ ਕਿ ਕਿਵੇਂ ਭਾਰਤ ਸ਼ਾਸਨ ਦਾ ਨਵਾਂ ਅਧਿਆਇ ਲਿਖ ਰਿਹਾ ਹੈ: ਪੀਐਮ ਮੋਦੀ

08:44 August 15

ਦੇਸ਼ ਆਪਣੇ ਖ਼ੁਦ ਦੇ ਲੜਾਕੂ ਜਹਾਜ਼ ਅਤੇ ਪਣਡੁੱਬੀਆਂ ਬਣਾ ਰਿਹਾ ਹੈ: ਪ੍ਰਧਾਨ ਮੰਤਰੀ

ਦੇਸ਼ ਦੀ ਫੌਜੀ ਤਾਕਤ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਆਪਣੇ ਖ਼ੁਦ ਦੇ ਲੜਾਕੂ ਜਹਾਜ਼ ਅਤੇ ਪਣਡੁੱਬੀਆਂ ਬਣਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ, ਭਾਰਤ ਨੇ ਸਮੁੰਦਰ ਵਿੱਚ ਅਜ਼ਮਾਇਸ਼ਾਂ ਲਈ ਆਪਣਾ ਪਹਿਲਾ ਸਵਦੇਸ਼ੀ ਏਅਰਕਰਾਫਟ ਕੈਰੀਅਰ ਆਈਐਨਐਸ ਵਿਕਰਾਂਤ ਲਾਂਚ ਕੀਤਾ ਹੈ।

08:38 August 15

ਲਾਲ ਕਿਲ੍ਹੇ ਤੋਂ ਪੀਐਮ ਮੋਦੀ ਦਾ ਸੰਬੋਧਨ - 75 ਹਫਤਿਆਂ ਵਿੱਚ ਚੱਲਣਗੀਆਂ 75 ਵੰਦੇ ਭਾਰਤ ਟ੍ਰੇਨਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅਮ੍ਰਿਤ ਮਹੋਤਸਵ ਦੇ 75 ਹਫਤਿਆਂ ਵਿੱਚ ਭਾਰਤ ਦੇ ਹਰ ਕੋਨੇ ਨੂੰ ਜੋੜਦੀਆਂ 75 ਵੰਦੇ ਭਾਰਤ ਰੇਲ ਗੱਡੀਆਂ ਚਲਾਈਆਂ ਜਾਣਗੀਆਂ।   

08:28 August 15

ਲਿਖਿਆ ਜਾ ਰਿਹਾ ਹੈ ਸੰਪਰਕ ਦਾ ਨਵਾਂ ਇਤਿਹਾਸ - ਪੀਐਮ ਮੋਦੀ

ਪੀਐਮ ਮੋਦੀ

ਅੱਜ ਉੱਤਰ ਪੂਰਬ 'ਚ ਸੰਪਰਕ ਦਾ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਸੰਪਰਕ ਦਿਲਾਂ ਦੇ ਨਾਲ ਨਾਲ ਬੁਨਿਆਦੀ ਢਾਂਚੇ ਦਾ ਵੀ ਹੈ। ਉੱਤਰ ਪੂਰਬ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਬਹੁਤ ਜਲਦੀ ਪੂਰਾ ਹੋਣ ਜਾ ਰਿਹਾ ਹੈ 

08:23 August 15

21ਵੀਂ ਸਦੀ 'ਚ ਨਵੀਂਆ ਉਚਾਈਆਂ 'ਤੇ ਹੋਵੇਗਾ ਭਾਰਤ

21ਵੀਂ ਸਦੀ 'ਚ ਭਾਰਤ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ, ਭਾਰਤ ਦੀ ਸਮਰੱਥਾ ਦਾ ਸਹੀ ਅਤੇ ਸੰਪੂਰਨ ਉਪਯੋਗ ਸਮੇਂ ਦੀ ਲੋੜ ਹੈ, ਇਹ ਬਹੁਤ ਜ਼ਰੂਰੀ ਹੈ। ਇਸ ਦੇ ਲਈ, ਉਨ੍ਹਾਂ ਕਲਾਸਾਂ ਅਤੇ ਖੇਤਰਾਂ ਦੀ ਹੈਂਡਹੋਲਡਿੰਗ ਕਰਨੀ ਪਏਗੀ ਜੋ ਪ੍ਰਧਾਨ ਹਨ।

08:17 August 15

ਸਾਲ 2024 ਤੱਕ ਹਰ ਯੋਜਨਾ ਰਾਹੀਂ ਫੋਰਟੀਫਾਈ ਕੀਤੇ ਜਾਣਗੇ ਮਿਡ ਡੇਅ ਮੀਲ ਦੇ ਚੌਲ

ਸਰਕਾਰ ਇਸ ਟੀਚੇ ਨਾਲ ਚੱਲਦੀ ਹੈ ਕਿ ਜੇ ਅਸੀਂ ਉਸ ਵਿਅਕਤੀ ਤੱਕ ਪਹੁੰਚਣਾ ਹੈ ਜੋ ਸਮਾਜ ਦੀ ਆਖਰੀ ਕਤਾਰ ਵਿੱਚ ਖੜ੍ਹਾ ਹੈ, ਇਸ 'ਤੇ ਨਾ ਤਾਂ ਕੋਈ ਭੇਦਭਾਵ ਹੁੰਦਾ ਹੈ ਅਤੇ ਨਾਂ ਹੀ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਹੁੰਦੀ ਹੈ। ਦੇਸ਼ ਦੇ ਹਰ ਗਰੀਬ ਵਿਅਕਤੀ ਨੂੰ ਪੋਸ਼ਣ ਮੁਹੱਈਆ ਕਰਵਾਉਣਾ ਵੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮਿਡ ਡੇਅ ਮਿੱਲ ਵਿੱਚ ਬੱਚਿਆਂ ਨੂੰ ਮੁਹੱਈਆ ਕਰਵਾਏ ਗਏ ਚੌਲਾਂ ਨੂੰ ਸਾਲ 2024 ਤੱਕ ਹਰ ਯੋਜਨਾ ਰਾਹੀਂ ਫੋਰਟੀਫਾਈ ਕਰ ਦਿੱਤਾ ਜਾਵੇਗਾ।

08:12 August 15

ਭਾਰਤ 'ਚ ਹੋਇਆ ਸਭ ਤੋਂ ਵੱਡਾ ਵੈਕੀਸੀਨੇਸ਼ਨ

ਪੀਐਮ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ, ਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਵਿਸ਼ਵ ਦਾ ਸਭ ਤੋਂ ਵੱਡਾ ਵੈਕੀਸੀਨੇਸ਼ਨ ਪ੍ਰੋਗਰਾਮ ਭਾਰਤ ਵਿੱਚ ਚੱਲ ਰਿਹਾ ਹੈ। ਅਸੀਂ 54 ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਹੈ।

08:07 August 15

ਸਾਡੇ ਕੋਲ ਗੁਆਉਣ ਦਾ ਸਮਾਂ ਨਹੀਂ ਹੈ- ਪੀਐਮ

ਪੀਐਮ ਨੇ ਕਿਹਾ ਕਿ ਸਾਨੂੰ ਹੁਣੇ ਤੋਂ ਤਿਆਰੀ ਸ਼ੁਰੂ ਕਰਨੀ ਪਵੇਗੀ। ਸਾਡੇ ਕੋਲ ਗੁਆਉਣ ਦਾ ਸਮਾਂ ਨਹੀਂ ਹੈ। ਇਹ ਸਹੀ ਸਮਾਂ ਹੈ, ਸਾਨੂੰ ਬਦਲਦੇ ਹੋਏ ਸਮੇਂ ਨਾਲ ਖ਼ੁਦ ਨੂੰ ਬਦਲ ਲੈਣਾ ਚਾਹੀਦਾ ਹੈ। ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ, ਇਸ ਸਤਿਕਾਰ ਦੇ ਨਾਲ, ਅਸੀਂ ਸਾਰੇ ਇਕੱਠੇ ਹੋਏ ਹਾਂ। 

08:02 August 15

ਤਰੱਕੀ ਦੇ ਰਾਹ 'ਚ ਰੋੜਾ ਬਣ ਰਿਹਾ ਕਰੋਨਾ

ਕੋਰੋਨਾ ਦਾ ਇਹ ਦੌਰ ਸਾਡੇ ਦੇਸ਼ ਦੇ ਸਾਹਮਣੇ, ਜੋ ਕਿ ਤਰੱਕੀ ਦੇ ਰਾਹ 'ਚ ਰੋੜਾ ਬਣ ਰਿਹਾ ਹੈ।

08:01 August 15

ਭਾਰਤੀਆਂ ਨੇ ਸੰਜਮ ਨਾਲ ਲੜੀ ਆਜ਼ਾਦੀ ਦੀ ਲੜਾਈ

ਕੋਰੋਨਾ ਦਾ ਇਹ ਦੌਰ ਸਾਡੇ ਦੇਸ਼ ਦੇ ਸਾਹਮਣੇ, ਜੋ ਕਿ ਤਰੱਕੀ ਦੇ ਰਾਹ ਤੇ ਅੱਗੇ ਵਧ ਰਿਹਾ ਹੈ, ਸਮੁੱਚੀ ਮਨੁੱਖ ਜਾਤੀ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਆਇਆ ਹੈ। ਭਾਰਤੀਆਂ ਨੇ ਇਹ ਲੜਾਈ ਸੰਜਮ ਅਤੇ ਸਬਰ ਨਾਲ ਲੜੀ ਹੈ

07:50 August 15

ਪੀਐਮ ਮੋਦੀ ਨੇ ਕੀਤਾ ਕੋਰੋਨਾ ਮਹਾਂਮਾਰੀ ਦਾ ਜ਼ਿਕਰ

ਕੋਰੋਨਾ ਵੈਸ਼ਵਿਕ ਮਹਾਂਮਾਰੀ ਬਾਰੇ ਜ਼ਿਕਰ ਕਰਿਦਆਂ ਪੀਐਮ ਮੋਦੀ ਨੇ ਕਿਹਾ , ਸਾਡੇ ਡਾਕਟਰ, ਸਾਡੀਆਂ ਨਰਸਾਂ, ਸਾਡਾ ਪੈਰਾ ਮੈਡੀਕਲ ਸਟਾਫ, ਸਫਾਈ ਸੇਵਕ, ਟੀਕੇ ਬਣਾਉਣ ਵਿੱਚ ਲੱਗੇ ਵਿਗਿਆਨੀ, ਸੇਵਾ ਵਿੱਚ ਲੱਗੇ ਨਾਗਰਿਕ, ਉਹ ਸਾਰੇ ਪ੍ਰਸ਼ੰਸਾ ਦੇ ਹੱਕਦਾਰ ਹਨ।

07:44 August 15

ਟੋਕਿਓ ਓਲੰਪਿਕ ਖਿਡਾਰੀਆਂ ਦੀ ਕੀਤੀ ਸ਼ਲਾਘਾ

ਆਜ਼ਾਦੀ ਦਿਹਾੜੇ  ਦੇ ਮੌਕੇ 'ਤੇ ਪੀਐਮ ਮੋਦੀ ਨੇ ਦੇਸ਼ ਵਾਸਿਆਂ ਨੂੰ ਸੰਬੋਧਨ ਕਰਦਿਆਂ ਟੋਕਿਓ ਓਲੰਪਿਕ ਖਿਡਾਰੀਆਂ ਦੀ ਸ਼ਲਾਘਾ ਕੀਤੀ। 

07:36 August 15

ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਪੀਐਮ ਮੋਦੀ

ਟੋਕਿਓ ਓਲੰਪਿਕ ਖਿਡਾਰੀਆਂ ਦੀ ਕੀਤੀ ਸ਼ਲਾਘਾ

 75 ਵੇਂ ਆਜ਼ਾਦੀ ਦਿਹਾੜੇ  ਦੇ ਮੌਕੇ 'ਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ 'ਤੇ ਪਹੁੰਚ ਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮਗਰੋਂ ਪੀਐਮ ਮੋਦੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। 

07:35 August 15

ਤਿਰੰਗਾ ਲਹਿਰਾਉਣ ਦੀ ਰਸਮ ਦੌਰਾਨ ਹੋਈ ਫੁੱਲਾਂ ਦੀ ਵਰਖਾ

ਪੀਐਮ ਮੋਦੀ ਨੇ ਲਾਲ ਕਿਲ੍ਹੇ 'ਤੇ ਪਹੁੰਚ ਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਭਾਰਤੀ ਹਵਾਈ ਫੌਜ ਦੇ ਦੋ ਐਮਆਈ -171 ਵੀ ਹੈਲੀਕਾਪਟਰਾਂ ਵੱਲੋਂ  ਪਹਿਲੀ ਵਾਰ ਸਮਾਗਮ ਸਥਲ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ 

07:25 August 15

ਪੀਐਮ ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ

 75 ਵੇਂ ਆਜ਼ਾਦੀ ਦਿਹਾੜੇ  ਦੇ ਮੌਕੇ 'ਤੇ ਪੀਐਮ ਮੋਦੀ ਲਾਲ ਕਿਲ੍ਹੇ 'ਤੇ ਪਹੁੰਚ ਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।  

07:24 August 15

ਭਾਰਤੀ ਫੌਜ ਨੇ ਲਹਿਰਾਇਆ ਰਾਸ਼ਟਰੀ ਝੰਡਾ

ਭਾਰਤੀ ਫੌਜ ਨੇ ਲਹਿਰਾਇਆ ਰਾਸ਼ਟਰੀ ਝੰਡਾ

ਜੰਮੂ -ਕਸ਼ਮੀਰ: ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਭਾਰਤੀ ਫੌਜ ਨੇ ਸਥਾਨਕ ਲੋਕਾਂ ਦੇ ਨਾਲ ਰਾਸ਼ਟਰੀ ਝੰਡਾ ਲਹਿਰਾਇਆ

07:22 August 15

ਲਾਲ ਕਿਲ੍ਹੇ 'ਤੇ ਪੁੱਜੇ ਪੀਐਮ ਮੋਦੀ

ਪੀਐਮ ਮੋਦੀ ਲਾਲ ਕਿਲ੍ਹੇ 'ਤੇ ਪਹੁੰਚ ਚੁੱਕੇ ਹਨ। ਇਥੇ ਉਹ ਤਿਰੰਗਾ ਲਹਿਰਾਉਣਗੇ। 

07:15 August 15

ਲਾਲ ਕਿਲ੍ਹੇ 'ਤੇ ਪੁੱਜੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਲਾਲ ਕਿਲ੍ਹੇ 'ਤੇ ਪੁੱਜੇ। ਇਥੇ ਉਨ੍ਹਾਂ ਨਾਲ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਪੁੱਜੇ ਹਨ। 

07:12 August 15

ਰਾਜਘਾਟ ਪੁੱਜੇ ਪੀਐਮ ਮੋਦੀ ਨੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ

ਪੀਐਮ ਮੋਦੀ ਨੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ

ਲਾਲ ਕਿੱਲ੍ਹੇ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਤੋਂ ਪਹਿਲਾਂ ਪੀਐਮ ਮੋਦੀ ਰਾਜਘਾਟ ਪੁੱਜੇ। ਇਥੇ ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। 

06:54 August 15

ਰਾਸ਼ਟਰੀ ਝੰਡਾ ਲਹਿਰਾਉਣ ਦੀ ਤਿਆਰੀਆਂ ਜਾਰੀ, ਕੁੱਝ ਹੀ ਸਮੇਂ 'ਚ ਪੁੱਜਣਗੇ ਪੀਐਮ ਮੋਦੀ

ਰਾਸ਼ਟਰੀ ਝੰਡਾ ਲਹਿਰਾਉਣ ਦੀ ਤਿਆਰੀਆਂ ਜਾਰੀ

ਭਾਰਤ ਦੇ 75 ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਲਾਲ ਕਿਲ੍ਹੇ' ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਤਿਆਰੀਆਂ ਜਾਰੀ ਹਨ। ਕੁੱਝ ਹੀ ਸਮੇਂ 'ਚ ਪੀਐਮ ਮੋਦੀ ਇਥੇ ਪੁੱਜ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। 

06:48 August 15

ਆਜ਼ਾਦੀ ਦਿਹਾੜੇ ਦੇ ਜਸ਼ਨ 'ਚ ਸ਼ਾਮਲ ਹੋਣ ਲਈ ਰਵਾਨਾ ਹੋਏ ਟੋਕਿਓ ਓਲੰਪਿਅਨ

ਟੋਕਿਓ ਓਲੰਪਿਅਨ

ਆਜ਼ਾਦੀ ਦਿਹਾੜੇ ਦੇ ਜਸ਼ਨ ਤੇ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਭਾਰਤੀ ਓਲੰਪਿਕ ਅਥਲੀਟ ਅਸ਼ੋਕਾ ਹੋਟਲ ਤੋਂ ਰਵਾਨਾ ਹੋਏ।

06:26 August 15

75ਵਾਂ ਆਜ਼ਾਦੀ ਦਿਹਾੜਾ, ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣਗੇ ਪੀਐਮ ਮੋਦੀ

ਨਵੀਂ ਦਿੱਲੀ: ਭਾਰਤ ਵਾਸੀ ਅੱਜ 15 ਅਗਸਤ ਮੌਕੇ ਆਜ਼ਾਦੀ ਦਿਹਾੜਾ ਮਨਾ ਰਹੇ ਹਨ। 15 ਅਗਸਤ 1947 ਨੂੰ ਭਾਰਤ ਦੇ ਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇ ਕੇ ਬਿਟ੍ਰਿਸ਼ ਸ਼ਾਸਨ ਤੋਂ ਆਜ਼ਾਦੀ ਹਾਸਲ ਕੀਤੀ ਸੀ। ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ 75 ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਐਤਵਾਰ ਨੂੰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣਗੇ ਅਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਦੌਰਾਨ, ਭਾਰਤੀ ਹਵਾਈ ਫੌਜ ਦੇ ਦੋ ਐਮਆਈ -171 ਵੀ ਹੈਲੀਕਾਪਟਰ ਪਹਿਲੀ ਵਾਰ ਸਮਾਗਮ ਸਥਲ 'ਤੇ ਫੁੱਲਾਂ ਦੀ ਵਰਖਾ ਕਰਨਗੇ

ਇਹ ਦਿਨ ਪੂਰੇ ਦੇਸ਼ ਵਿੱਚ ਅਨੂਠੇ ਸਮਰਪਣ ਅਤੇ ਦੇਸਭਗਤੀ ਦੀ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਲੋਕਾਂ ਨੂੰ ਦੇਸ਼ ਦੀ ਆਜਾਦੀ ਅਤੇ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਵਾਉਂਦਾ ਹੈ |

ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਨੇ ਦਿੱਤਾ ਭਾਸ਼ਣ

ਰਾਸ਼‍ਟਰਪਤੀ ਵੱਲੋਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਉੱਤੇ ਰਾਸ਼‍ਟਰ ਨੂੰ ਸਮਰਪਿਤ ਭਾਸ਼ਣ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅਗਲੇ ਦਿਨ ਦਿੱਲੀ ਵਿੱਚ ਲਾਲ ਕਿਲੇ ਉੱਤੇ ਤਿਰੰਗਾ ਝੰਡਾ ਫਹਰਾਇਆ ਜਾਂਦਾ ਹੈ। ਰਾਸ਼ਟਰੀ ਚੈਨਲਾਂ ਉੱਤੇ ਅਸੀਂ ਵਿਸ਼ੇਸ਼ ਸੁਤੰਤਰਤਾ ਦਿਵਸ ਸਮਾਰੋਹ ਵਿਖਾਏ ਜਾਂਦੇ ਹਨ। ਝੰਡਾ ਫਹਰਾਉਣ ਦੀ ਰਸਮ, ਸਲਾਮੀ ਅਤੇ ਸਾਂਸ‍ਕ੍ਰਿਤਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। 

ਕੈਪਟਨ ਨੇ ਸ਼ਤਾਬਦੀ ਮੈਮੋਰੀਅਲ ਪਾਰਕ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ 75 ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ 13 ਅਪ੍ਰੈਲ 1919 ਦੇ ਕਤਲੇਆਮ ਵਿੱਚ ਮਾਰਨ ਵਾਲੇ ਲੋਕਾਂ ਦੀ ਯਾਦ ਵਿੱਚ ਜਲ੍ਹਿਆਂਵਾਲਾ ਬਾਗ ਵਿਖੇ ਸ਼ਤਾਬਦੀ ਮੈਮੋਰੀਅਲ ਪਾਰਕ ਦਾ ਉਦਘਾਟਨ ਕੀਤਾ।ਮੁੱਖ ਮੰਤਰੀ ਨੇ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਖਦੇ ਹੋਏ, ਇਸ ਯਾਦਗਾਰ ਨੂੰ ਪੰਜਾਬ ਦੇ ਲੋਕਾਂ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਕਿਹਾ, ਕਿ ਗੌਰੀ ਕਤਲੇਆਮ ਵਾਲੀ ਥਾਂ 'ਤੇ ਇਹ ਦੂਜੀ ਯਾਦਗਾਰ ਉਨ੍ਹਾਂ ਸਾਰੇ ਅਣਜਾਣ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ।

ਟੋਕਿਓ ਓਲੰਪਿਕ ਜੇਤੂਆਂ ਤੇ ਓਲੰਪਿਅਨਸ ਨੂੰ ਖ਼ਾਸ ਸੱਦਾ

ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ 32 ਓਲੰਪਿਕ ਤਮਗਾ ਜੇਤੂ ਅਤੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਦੋ ਅਧਿਕਾਰੀਆਂ ਨੂੰ ਲਾਲ ਕਿਲ੍ਹੇ ਵਿੱਚ ਆਯੋਜਿਤ ਸਮਾਰੋਹ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਭਾਰਤ ਦੇ ਪਹਿਲੀ ਵਾਰ ਸੋਨ ਤਮਗਾ ਜੇਤੂ ਅਤੇ ਫੌਜ ਦੇ ਸੂਬੇਦਾਰ ਨੀਰਜ ਚੋਪੜਾ ਸਣੇ 32 ਓਲੰਪਿਕ ਜੇਤੂਆਂ ਨੂੰ ਸੱਦਾ ਦਿੱਤਾ ਗਿਆ ਹੈ। ਲਗਭਗ 240 ਓਲੰਪੀਅਨ, ਸਾਈ ਅਤੇ ਸਪੋਰਟਸ ਫੈਡਰੇਸ਼ਨ ਦੇ ਸਹਾਇਕ ਸਟਾਫ ਅਤੇ ਅਧਿਕਾਰੀਆਂ ਨੂੰ ਵੀ ਸਮਾਗਮ ਸਥਾਨ ਦੇ ਸਾਹਮਣੇ ਗਿਆਨ ਪੱਥ ਦਾ ਮਾਣ ਵਧਾਉਣ ਲਈ ਸੱਦਾ ਦਿੱਤਾ ਗਿਆ ਹੈ।

Last Updated : Aug 15, 2021, 10:48 AM IST

ABOUT THE AUTHOR

...view details