ਨਵੀਂ ਦਿੱਲੀ : ਭਾਰਤ ਵਾਸੀ ਅੱਜ 15 ਅਗਸਤ ਮੌਕੇ ਆਜ਼ਾਦੀ ਦਿਹਾੜਾ ਮਨਾ ਰਹੇ ਹਨ। 15 ਅਗਸਤ 1947 ਨੂੰ ਭਾਰਤ ਦੇ ਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇ ਕੇ ਬਿਟ੍ਰਿਸ਼ ਸ਼ਾਸਨ ਤੋਂ ਆਜ਼ਾਦੀ ਹਾਸਲ ਕੀਤੀ ਸੀ। ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ।
ਇਸ ਮਹਾਨ ਦਿਨ ਦੀ ਯਾਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਹਰ ਇੱਕ ਸਾਲ ਦੇਸ਼ ਵਿੱਚ 8:58 ਤੇ ਦੇਸ਼ ਵਿੱਚ ਝੰਡਾ ਲਹਰਾਉਦੇ ਹਨ। ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿੱਲ੍ਹੇ 'ਤੇ ਤਿਰੰਗਾ ਲਹਿਰਾਉਣਗੇ।
ਇਹ ਦਿਨ ਪੂਰੇ ਦੇਸ਼ ਵਿੱਚ ਅਨੂਠੇ ਸਮਰਪਣ ਅਤੇ ਦੇਸਭਗਤੀ ਦੀ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਲੋਕਾਂ ਨੂੰ ਦੇਸ਼ ਦੀ ਆਜਾਦੀ ਅਤੇ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਵਾਉਂਦਾ ਹੈ |
ਰਾਸ਼ਟਰਪਤੀ ਵੱਲੋਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਉੱਤੇ ਰਾਸ਼ਟਰ ਨੂੰ ਸਮਰਪਿਤ ਭਾਸ਼ਣ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅਗਲੇ ਦਿਨ ਦਿੱਲੀ ਵਿੱਚ ਲਾਲ ਕਿਲੇ ਉੱਤੇ ਤਿਰੰਗਾ ਝੰਡਾ ਫਹਰਾਇਆ ਜਾਂਦਾ ਹੈ। ਰਾਸ਼ਟਰੀ ਚੈਨਲਾਂ ਉੱਤੇ ਅਸੀਂ ਵਿਸ਼ੇਸ਼ ਸੁਤੰਤਰਤਾ ਦਿਵਸ ਸਮਾਰੋਹ ਵਿਖਾਏ ਜਾਂਦੇ ਹਨ। ਝੰਡਾ ਫਹਰਾਉਣ ਦੀ ਰਸਮ, ਸਲਾਮੀ ਅਤੇ ਸਾਂਸਕ੍ਰਿਤਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਇਹ ਪ੍ਰਬੰਧ ਸੂਬੇ ਦੀਆਂ ਰਾਜਧਾਨੀਆਂ ਵਿੱਚ ਕੀਤੇ ਜਾਂਦੇ ਹਨ ਅਤੇ ਆਮ ਤੌਰ ਉੱਤੇ ਉਸ ਰਾਜ ਦੇ ਮੁੱਖ ਮੰਤਰੀ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹਨ।
ਅੰਮ੍ਰਿਤਸਰ 'ਚ ਝੰਡਾ ਲਹਿਰਾਉਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਅੰਮ੍ਰਿਤਸਰ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ।