ਰਾਜਸਥਾਨ: ਅਮਰ ਧਰਤੀ ਸ਼ਾਹਪੁਰਾ ਦੇ ਕਣ-ਕਣ ਵਿੱਚ ਮਹਾਨ ਕ੍ਰਾਂਤੀਕਾਰੀ ਕੇਸਰੀ ਸਿੰਘ ਬਾਰਹਠ ਅਤੇ ਉਨ੍ਹਾਂ ਦੇ ਪਰਿਵਾਰ ਦੀ ਬਹਾਦਰੀ ਦੀ ਗਾਥਾ ਗੂੰਜਦੀ ਹੈ। ਜਿੱਥੇ ਸਥਿਤ ਇਸ ਰਾਜ ਅਜਾਇਬ ਘਰ ਵਿੱਚ ਕੇਸਰੀ ਸਿੰਘ, ਉਸਦੇ ਭਰਾ ਜੋਰਾਵਰ ਸਿੰਘ ਅਤੇ ਪੁੱਤਰ ਪ੍ਰਤਾਪ ਸਿੰਘ ਬਾਰਹਠ ਦੀ ਗੌਰਵ ਕਹਾਣੀ ਦਾ ਸੰਗ੍ਰਹਿ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਪੱਗ ਵੀ ਸੁਰੱਖਿਅਤ ਹੈ।
ਪੁਰਾਤੱਤਵ ਵਿਭਾਗ ਦੇ ਕਰਮਚਾਰੀ ਸੁਰੇਂਦਰ ਸਾਮਰਿਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਇੱਥੇ ਤਿੰਨ ਮੰਜਿਲਾਂ ਇਮਾਰਤ ਹੈ, ਜਿੱਥੇ ਕੇਸਰੀ ਸਿੰਘ ਨਾਲ ਜੁੜੀਆਂ ਹੋਈਆਂ ਅਤੇ ਉਨ੍ਹਾਂ ਦੁਆਰਾ ਲਿਖੀਆਂ ਹੋਈਆਂ ਕਵਿਤਾਵਾਂ, ਰਚਨਾਵਾਂ ਅਤੇ ਪੂਰੀ ਜੀਵਨੀ ਇੱਥੇ ਮੌਜੂਦ ਹੈ।
21 ਨਵੰਬਰ 1872 ਨੂੰ ਹੋਇਆ ਸੀ ਕੇਸਰੀ ਸਿੰਘ ਦਾ ਜਨਮ
ਕੇਸਰੀ ਸਿੰਘ ਬਾਰਹਠ ਦਾ ਜਨਮ 21 ਨਵੰਬਰ 1872 ਨੂੰ ਹੋਇਆ ਸੀ। ਉਹ ਸ਼ਾਹਪੁਰਾ ਖੇਤਰ ਦੇ ਦੇਵ ਖੇੜਾ ਦਾ ਜਾਗੀਰਦਾਰ ਸਨ। ਉਨ੍ਹਾਂ ਨੇ ਨੌਜਵਾਨਾਂ ਵਿੱਚ ਕ੍ਰਾਂਤੀ ਦੀ ਲਾਟ ਜਗਾਈ ਅਤੇ ਸਾਰਾ ਪਰਿਵਾਰ ਸੁਤੰਤਰਤਾ ਅੰਦੋਲਨ ਵਿੱਚ ਸੁੱਟ ਦਿੱਤਾ ਗਿਆ ਸੀ।
ਰਾਸ਼ਟਰੀ ਕਵਿ ਕੈਲਾਸ਼ ਮੰਡੇਲਾ ਦੇ ਕਿਹਾ ਕਿ ਇੱਕ ਅਜਿਹਾ ਪਰਿਵਾਰ ਜੋ ਬਹੁਤ ਹੀ ਸੰਪੰਨ ਪਰਿਵਾਰ ਰਿਹਾ ਹੈ। ਜਿਨ੍ਹਾਂ ਦੀ ਬਹੁਤ ਵੱਡੀ ਜਾਇਦਾਦ, ਜਾਗੀਰ ਸ਼ਾਹਪੁਰਾ ਵਿੱਚ ਰਹੀ ਪਰ ਅਜਾਦੀ ਦਾ ਜ਼ਜ਼ਬਾ ਉਨ੍ਹਾਂ ਦੇ ਅੰਦਰ ਇਸ ਤਰ੍ਹਾਂ ਜਨਮਿਆਂ ਕਿ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦਾ ਬਲਿਦਾਨ ਦੇ ਦਿੱਤਾ।
ਕ੍ਰਾਂਤੀਕਾਰੀ ਸ਼ਾਹਾਪੁਰਾ ਦੇਵਖੇੜਾ ਦੇ ਸਨ ਜਾਗੀਰਦਾਰ
ਕੈਲਾਸ਼ ਸਿੰਘ ਜਾੜਾਵਤ ਦੇ ਕਹਿਣ ਮੁਤਬਿਕ ਰਾਜ ਬਿਹਾਰੀ ਬੌਸ ਨੇ ਕਿਹਾ ਸੀ ਕਿ ਦੇਸ਼ ਵਿੱਚ ਸ਼ਾਇਦ ਹੀ ਕੋਈ ਕੇਸ਼ਰੀ ਸਿੰਘ ਬਾਰਠ ਜਿਹਾ ਕੋਈ ਪਰਿਵਾਰ ਹੋਵੇਗਾ ਜਿਸ ਵਿੱਚ ਪਿਤਾ ਦੇ ਕਹਿਣ ਤੇ ਇੱਕ ਬੇਟਾ ਅਜ਼ਾਦੀ ਦੀ ਕ੍ਰਾਂਤੀ ਦੇ ਰਸਤੇ 'ਤੇ ਚੱਲ ਪੈਂਦਾ ਹੈ ਪਰ ਉਨ੍ਹਾਂ ਦੇ ਪਿਤਾ ਇਸ਼ਵਰ ਦਾਸ਼ ਜੀ ਵੀ ਇਸੀ ਰਸਤੇ 'ਤੇ ਚਲ ਕੇ ਦੇਸ਼ ਦੇ ਲਈ ਅਜ਼ਾਦੀ ਲਈ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਅਜਿਹੇ ਕ੍ਰਾਂਤੀਕਾਰੀ ਸ਼ਾਹਾਪੁਰਾ ਦੇਵਖੇੜਾ ਦੇ ਜਾਗੀਰਦਾਰ ਸਨ, ਜਿੰਨ੍ਹਾਂ ਨੇ ਰਾਜਸਥਾਨ ਦੀ ਕ੍ਰਾਂਤੀਕਾਰੀ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਹਵੇਲੀ ਵਿੱਚ ਸੁਤੰਤਰਤਾ ਅੰਦੋਲਨ ਦੀ ਰਣਨੀਤੀ ਤੈਅ ਕਰਨ ਲਈ ਹੁੰਦੇ ਸੀ ਗੁਪਤ ਸਲਾਹ ਮਸ਼ਵਰੇ
ਕੇਸਰੀ ਸਿੰਘ ਬਾਰਹਠ ਦੀ ਇਸ ਹਵੇਲੀ ਵਿੱਚ ਸੁਤੰਤਰਤਾ ਅੰਦੋਲਨ ਦੀ ਰਣਨੀਤੀ ਤੈਅ ਕਰਨ ਲਈ ਗੁਪਤ ਸਲਾਹ ਮਸ਼ਵਰੇ ਹੁੰਦੇ ਸਨ। ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਵੀ ਪੂਰਾ ਸਮਰਥਨ ਦਿੱਤਾ। ਕੇਸਰੀ ਸਿੰਘ ਨੇ ਰਾਜਸਥਾਨੀ ਵਿੱਚ ਲਿਖੇ 13 ਸੋਰਠੇ 'ਚੇਤਾਵਨੀ ਰਾ ਚੁੰਗਟਿਆ' ਰਾਹੀਂ ਲੋਕਾਂ ਵਿੱਚ ਕ੍ਰਾਂਤੀ ਦਾ ਬਿਗਲ ਵਜਾਇਆ।
ਮਹਾਂਤਮਾ ਗਾਂਧੀ ਦੀ ਡਾਂਡੀ ਯਾਤਰਾ ਦੇ ਸਮੇਂ ਇਹ ਪਰਿਵਾਰ ਅੰਦੋਲਨ ਦਾ ਕਰ ਰਿਹਾ ਸੀ ਸਹਿਯੋਗ
ਸੀਨੀਅਰ ਪੱਤਰਕਾਰ ਮੂਲਚੰਦ ਪੇਸ਼ਵਾਨੀ ਨੇ ਦੱਸਿਆ ਕਿ ਮਹਾਂਤਮਾ ਗਾਂਧੀ ਦੀ ਡਾਂਡੀ ਯਾਤਰਾ ਦੇ ਸਮੇਂ ਇਹ ਪਰਿਵਾਰ ਅੰਦੋਲਨ ਦਾ ਸਹਿਯੋਗ ਕਰ ਰਿਹਾ ਸੀ ਅਤੇ ਮਹਾਤਮਾਂ ਗਾਂਧੀ ਦੇ ਨਿਰਦੇਸ਼ਨ ਵਿੱਚ ਪੂਰਾ ਹਿੰਦੂਸਤਾਨ ਵਿੱਚ ਚੱਲ ਰਹੇ ਅੰਦੇਲਨ ਵਿੱਚ ਇੱਥੋਂ ਦਾ ਜੋ ਮਹੱਤਵਪੂਰਨ ਭਾਗ ਸੀ, ਕੇਸਰੀ ਸਿੰਘ ਬਾਰਹਠ ਮੇਵਾੜ ਜੋ ਸਮੁੱਚੇ ਰਾਜਸਥਾਨ ਵਿੱਚ ਅਹਿਮ ਸਥਾਨ ਰੱਖਦਾ ਸੀ। ਮੇਵਾੜ ਦੇ ਮਹਾਂਰਾਣਾ ਜਦੋਂ ਬ੍ਰਿਟਿਸ ਹਕੂਮਤ ਦੇ ਬੁਲਾਵੇ 'ਤੇ ਦਿੱਲੀ ਪਹੁੰਚ ਰਹੇ ਸਨ। ਉਸ ਵਕਤ ਕੇਸਰੀ ਸਿੰਘ ਬਾਰਹਠ ਨੇ 'ਚੇਤਾਵਨੀ ਰਾ ਚੁੰਗਟਿਆਂ' ਸੋਰਠੇ ਲਿਖ ਕੇ ਸ਼ਾਹਪੁਰਾ ਦੇ ਨਿਕਟਵਰਤੀ ਰੇਲਵੇ ਸਟੇਸ਼ਨ ਸਰਹੇੜੀ ਸਟੇਸ਼ਨ 'ਤੇ ਪਹੁੰਚ ਕੇ ਉਨ੍ਹਾਂ ਦੇ ਹੱਥ ਵਿੱਚ ਫੜਾਇਆ ਸੀ ਅਤੇ ਮੇਵਾੜ ਦੇ ਮਹਾਂਰਾਣਾ ਸਰੇੜੀ ਤੋਂ ਦਿੱਲੀ ਪਹੁੰਚਦੇ-ਪਹੁੰਚਦੇ ਉਨ੍ਹਾਂ ਸੋਰਠਾਂ ਨੂੰ ਪੜ੍ਹ ਕੇ ਇੰਨ੍ਹੇ ਪ੍ਰਸ਼ਾਨ ਹੋਏ ਕਿ ਦਿੱਲੀ ਸਟੇਸ਼ਨ ਉੱਤਰੇ ਬਿਨ੍ਹਾਂ ਹੀ ਉਹ ਦਿੱਲੀ ਤੋਂ ਵਾਪਿਸ ਉਦੈਪੁਰ ਲਈ ਰਵਾਨਾ ਹੋ ਗਏ।