ਪੰਜਾਬ

punjab

ETV Bharat / bharat

ਆਜ਼ਾਦੀ ਦੇ 75 ਸਾਲ: ਆਜ਼ਾਦੀ ਘੁਲਾਟੀਆਂ ਲਈ ਮਦਦਗਾਰ ਬਣੇ ਡਾ. ਮੁਖਤਾਰ ਅੰਸਾਰੀ ਅਤੇ ਹਕੀਮ ਅਜਮਲ ਖਾਨ - New Delhi

ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਲੋਕ ਸਨ, ਜੋ ਆਜ਼ਾਦੀ ਘੁਲਾਟੀਆਂ ਲਈ ਇਸ ਤਰ੍ਹਾਂ ਮਦਦਗਾਰ ਬਣੇ ਕਿ ਉਸ ਸਮੇਂ ਦੌਰਾਨ ਉਹ ਅੰਦੋਲਨਕਾਰੀਆਂ ਲਈ ਹਰ ਜੋਖ਼ਮ ਉਠਾਉਣ ਲਈ ਤਿਆਰ ਸਨ ਉਹ ਸਭ ਤੋਂ ਵੱਡੇ ਬਣ ਗਏ। ਅਜਿਹੇ ਲੋਕਾਂ ਦੀ ਦਾਸਤਾਨ ਇੱਕ ਵਾਰ ਫਿਰ ਈਟੀਵੀ ਭਾਰਤ ਨੇ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਡਾ. ਮੁਖਤਾਰ ਅੰਸਾਰੀ ਅਤੇ ਹਕੀਮ ਅਜਮਲ ਖਾਨ ਦੀ ਭੂਮਿਕਾ ਦੇ ਬਾਰੇ.....

ਆਜ਼ਾਦੀ ਦੇ 75 ਸਾਲ
ਆਜ਼ਾਦੀ ਦੇ 75 ਸਾਲ

By

Published : Oct 31, 2021, 6:09 AM IST

ਨਵੀਂ ਦਿੱਲੀ:ਇਹ ਦੋਨੋ ਸ਼ਖਸੀਅਤਾਂ ਕ੍ਰਾਂਤੀਵੀਰਾਂ ਦੇ ਲਈ ਇਲਾਜ ਦਾ ਕੰਮ ਕਰਦੇ ਰਹੇ। ਜੋ ਲੋਕ ਇਨ੍ਹਾਂ ਦੇ ਅਗੂਵਾ ਹਨ, ਉਨ੍ਹਾਂ ਲੋਕਾਂ ਦੀ ਸਿਹਤ ਸੰਭਾਲਣ ਦੀ ਜ਼ਿੰਮੇਵਾਰੀ ਨੀ ਇਨ੍ਹਾਂ ਨੇ ਹੀ ਸੰਭਾਲੀ। ਡਾ. ਮੁਖਤਾਰ ਅਹਿਮਦ ਅੰਸਾਰੀ (ਐੱਮ. ਏ. ਅੰਸਾਰੀ) ਅਤੇ ਹਕੀਮ ਅਜਮਲ ਖਾਨ ਦੇਸ਼ ਦੀ ਵੱਕਾਰੀ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸਨ। ਡਾ. ਅੰਸਾਰੀ ਨੇ 1928 ਤੋਂ 1936 ਤੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਜੋਂ ਵੀ ਸੇਵਾਵਾਂ ਨਿਭਾਈਆਂ।

ਡਾ. ਮੁਖਤਾਰ ਅਹਿਮਦ ਅੰਸਾਰੀ ਅਤੇ ਅਜਮਲ ਖਾਨ ਨੇ ਆਜ਼ਾਦੀ ਦੇ ਅੰਦੋਲਨ ਵਿਚ ਨਿਭਾਈ ਵੱਡੀ ਭੂਮਿਕਾ

ਦੋਵਾਂ ਨੇ ਆਜ਼ਾਦੀ ਦੇ ਅੰਦੋਲਨ ਵਿਚ ਆਪਣੀ ਵੱਡੀ ਭੂਮਿਕਾ ਨਿਭਾਈ। ਉਹ ਕਾਂਗਰਸ ਅਤੇ ਮੁਸਲਿਮ ਲੀਗ ਦੇ ਵੀ ਮੈਂਬਰ ਸਨ। ਇਤਿਹਾਸਕਾਰ ਸੋਹੇਲ ਹਾਸ਼ਮੀ ਦਾ ਕਹਿਣਾ ਹੈ ਕਿ ਡਾਕਟਰ ਐਮ. ਏ ਅੰਸਾਰੀ ਨੇ ਸਿਹਤ ਸੇਵਾਵਾਂ ਰਾਹੀਂ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਿਨ੍ਹਾਂ ਵਿੱਚ ਭਾਰਤ ਵਿੱਚ ਤਿੰਨ ਵੱਡੇ ਸਰਜਨ ਮਸ਼ਹੂਰ ਸਨ, ਕਲਕੱਤਾ ਦੇ ਡਾ. ਬਿਧਾਨ ਚੰਦਰ ਰਾਏ, ਮੁੰਬਈ ਦੇ ਮਿਰਾਜਕਰ ਅਤੇ ਦਿੱਲੀ ਦੇ ਡਾ. ਮੁਖਤਾਰ ਅਹਿਮਦ ਅੰਸਾਰੀ। ਦਿੱਲੀ ਦੇ ਇਸ ਦਰਿਆਗੰਜ ਵਿੱਚ ਡਾ.ਐਮ.ਏ.ਅੰਸਾਰੀ (Dr. MA Ansari) ਦਾ ਬਹੁਤ ਵੱਡਾ ਘਰ ਹੈ। ਜਿੱਥੇ ਦਿੱਲੀ ਵਿੱਚ ਹੋਈ ਕਾਂਗਰਸ ਦੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਲੇ ਵੱਡੇ-ਵੱਡੇ ਡੈਲੀਗੇਟ ਆਉਂਦੇ-ਜਾਂਦੇ ਰਹਿੰਦੇ ਸਨ।

ਆਜ਼ਾਦੀ ਦੇ 75 ਸਾਲ: ਆਜ਼ਾਦੀ ਘੁਲਾਟੀਆਂ ਲਈ ਮਦਦਗਾਰ ਬਣੇ ਡਾ. ਮੁਖਤਾਰ ਅੰਸਾਰੀ ਅਤੇ ਹਕੀਮ ਅਜਮਲ ਖਾਨ

ਐਮ.ਏ ਅੰਸਾਰੀ ਕੋਲ ਕਈ ਆਜ਼ਾਦੀ ਘੁਲਾਟੀਏ ਆਉਂਦੇ ਸਨ ਇਲਾਜ ਕਰਵਾਉਣ

ਉਸ ਦਿਨ ਨੂੰ ਯਾਦ ਕਰਦਿਆਂ ਇਤਿਹਾਸਕਾਰ ਸੋਹੇਲ ਹਾਸ਼ਮੀ ਦੱਸਦੇ ਹਨ ਕਿ ਡਾਕਟਰ ਐਮ.ਏ ਅੰਸਾਰੀ ਕੋਲ ਕਈ ਆਜ਼ਾਦੀ ਘੁਲਾਟੀਏ ਇਲਾਜ ਲਈ ਆਉਂਦੇ ਸਨ, ਜਿਨ੍ਹਾਂ ਨੂੰ ਡਾਕਟਰ ਅੰਸਾਰੀ ਆਪਣੇ ਘਰ ਆਸਰਾ ਦੇ ਕੇ ਉਨ੍ਹਾਂ ਦਾ ਇਲਾਜ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹੀ ਵਾਰ ਦਿੱਲੀ ਵਿੱਚ ਕਾਂਗਰਸ ਦੇ ਸੰਮੇਲਨ ਹੋਏ ਅਤੇ ਜਿੰਨ੍ਹੇ ਵੀ 1000 ਤੋਂ 1200 ਦੇ ਕਰੀਬ ਡੈਲੀਗੇਟਸ ਆਉਂਦੇ ਸਨ, ਉਹ ਉਨ੍ਹਾਂ ਦੀ ਕੋਠੀ ਵਿੱਚ ਰਿਹਾ ਕਰਦੇ ਸੀ। ਉਨ੍ਹਾਂ ਦੇ ਰਹਿਣ ਦਾ ਖਾਣੇ ਦਾ ਸਾਰਾ ਇੰਤਜ਼ਾਮ ਡਾ. ਅੰਸਾਰੀ ਹੀ ਕਰਦੇ ਸੀ।

ਉਹ ਇੱਕ ਦਿਨ ਵਿੱਚ 9-10 ਤੋਂ ਜ਼ਿਆਦਾ ਮਰੀਜ਼ਾਂ ਨੂੰ ਦੇਖਦੇ ਨਹੀਂ ਸਨ

ਸੋਹੇਲ ਹਾਸ਼ਮੀ ਨੇ ਦੱਸਿਆ ਕਿ ਉਸ ਜਮਾਨੇ ਦੀ ਡਾ. ਅੰਸਾਰੀ ਦੀ ਫ਼ੀਸ 35 ਰੁਪਏ ਸੀ ਅਤੇ ਉਹ ਇੱਕ ਦਿਨ ਵਿੱਚ 9-10 ਤੋਂ ਜ਼ਿਆਦਾ ਮਰੀਜ਼ਾਂ ਨੂੰ ਦੇਖਦੇ ਨਹੀਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਮਰੀਜ਼ਾਂ ਵਿੱਚ ਕੁਝ ਮਰੀਜ਼ ਪੁਲਿਸ ਤੋਂ ਡਰ ਕੇ ਭੱਜ ਰਹੇ ਹੁੰਦੇ ਸੀ, ਜੋ ਪੁਲਿਸ ਦੀ ਗੋਲੀ ਤੋਂ ਜਖ਼ਮੀ ਹੁੰਦੇ ਸੀ ਜਾਂ ਲਾਠੀਚਾਰਜ ਵਗੈਰਾ ਤੋਂ ਉਨ੍ਹਾਂ ਦੀਆਂ ਹੱਡੀਆਂ ਟੁੱਟੀਆਂ ਹੁੰਦੀਆਂ ਸਨ ਪਰ ਉਹ ਗ੍ਰਿਫ਼ਤਾਰੀ ਤੋਂ ਬਚ ਜਾਂਦੇ ਸਨ ਤਾਂ ਲੁਕਦੇ-ਲੁਕਾਉਂਦੇ ਡਾ. ਅੰਸਾਰੀ ਦੇ ਘਰ ਪਹੁੰਚ ਜਾਂਦੇ ਸਨ। ਡਾ. ਅੰਸਾਰੀ ਉਨ੍ਹਾਂ ਦਾ ਇਲਾਜ ਕਰਦੇ ਅਤੇ ਉਨ੍ਹਾਂ ਨੂੰ ਆਪਣੇ ਘਰ ਰੱਖਦੇ ਸੀ। ਉਨ੍ਹਾਂ ਦੇ ਰਹਿਣ ਦਾ ਖਾਣੇ ਦਾ ਖ਼ਰਚਾ ਕਰਦੇ ਸੀ ਅਤੇ ਜਦੋਂ ਉਨ੍ਹਾਂ ਨੇ ਵਾਪਿਸ ਜਾਣਾ ਹੁੰਦਾ ਸੀ ਤਾਂ ਉਨ੍ਹਾਂ ਨੂੰ ਕਿਰਾਇਆ ਵੀ ਦਿੰਦੇ ਸੀ।

ਡਾ. ਅੰਸਾਰੀ ਨੇ ਡਾ. ਮੂਲ ਰਾਮ ਮਹਿਤਾ ਨੂੰ 3 ਮਹੀਨੇ ਆਪਣੇ ਘਰ ਰੱਖਿਆ

ਉਨ੍ਹਾਂ ਵਿੱਚੋਂ ਇੱਕ ਮਸ਼ਹੂਰ ਨਾਮ ਡਾ. ਮੂਲ ਰਾਮ ਮਹਿਤਾ ਦਾ ਹੈ, ਜੋ ਖੁਦ ਵੀ ਡਾਕਟਰ ਸਨ ਅਤੇ ਅਜਾਦੀ ਘੁਲਾਟੀਏ ਵੀ ਸਨ ਅਤੇ ਖੁਦ ਵੀ ਜ਼ਖਮੀ ਸਨ ਅਤੇ ਉਹ ਡਾ. ਅੰਸਾਰੀ ਦੇ ਕਲੀਨਿਕ ਪਹੁੰਚੇ, ਜਿਨ੍ਹਾਂ ਨੂੰ ਡਾ. ਅੰਸਾਰੀ ਨੇ 3 ਮਹੀਨੇ ਆਪਣੇ ਘਰ ਰੱਖਿਆ। ਉਨ੍ਹਾਂ ਦਾ ਇਲਾਜ ਕੀਤਾ ਖਾਣ-ਪੀਣ ਦਾ ਸਾਰਾ ਖਰਚਾ ਡਾ. ਅੰਸਾਰੀ ਨੇ ਚੱਕਿਆ। ਇਸ ਤੋਂ ਬਾਅਦ ਜਦੋਂ ਉਹ ਠੀਕ ਹੋ ਕੇ ਵਾਪਿਸ ਜਾਣ ਲੱਗੇ ਤਾਂ ਡਾ. ਅੰਸਾਰੀ ਨੇ ਉਨ੍ਹਾਂ ਨੂੰ ਕਿਰਾਏ ਲਈ ਅਤੇ ਹੋਰ ਖ਼ਰਚੇ ਦੇ ਲਈ 300 ਰੁਪਏ ਦਿੱਤੇ। ਜਿਸ ਤੇ ਡਾ. ਮੂਲ ਰਾਮ ਮਹਿਤਾ ਨੇ ਕਿਹਾ ਕਿ ਮੈਂ ਇਹ ਨਹੀਂ ਲੈ ਸਕਦਾ, ਕਿਉਂਕਿ ਤੁਸੀਂ ਪਹਿਲਾਂ ਹੀ ਮੇਰੇ ਲਈ ਬਹੁਤ ਕੁਝ ਕੀਤਾ ਹੈ, ਤਾਂ ਡਾ. ਅੰਸਾਰੀ ਨੇ ਕਿਹਾ ਕਿ ਤੁਸੀਂ ਮੇਰੇ ਬੇਟੇ ਵਰਗੇ ਹੋ, ਮੇਰੀ ਕੋਈ ਔਲਾਦ ਨਹੀਂ ਹੈ। ਮੇਰੇ ਇੱਕ ਰਿਸ਼ਤੇਦਾਰ ਦੀ ਬੇਟੀ ਨੂੰ ਮੈਂ ਗੋਦ ਲੈ ਕੇ ਪਾਲਿਆ ਹੈ ਜੋ ਹੁਣ ਮੇਰੀ ਬੇਟੀ ਹੈ, ਜਿੰਨ੍ਹੀ ਉਹ ਮੇਰੀ ਬੇਟੀ ਹੈ ਉਨ੍ਹੇ ਹੀ ਤੁਸੀਂ ਮੇਰੇ ਬੇਟੇ ਹੋ ਇਸ ਕਰਕੇ ਤੁਸੀਂ ਮੈਨੂੰ ਮਨ੍ਹਾ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ:ਆਜ਼ਾਦੀ ਦੇ 75 ਸਾਲ: ਆਜ਼ਾਦੀ ਅੰਦੋਲਨ ਵਿੱਚ ਭਾਰਤ ਮਾਤਾ ਮੰਦਰ ਵਾਰਾਣਸੀ ਦੀ ਭੂਮਿਕਾ

ਇਤਿਹਾਸਕਾਰ ਸੋਹੇਲ ਹਾਸ਼ਮੀ ਦੱਸਦੇ ਹਨ ਕਿ ਹਰ ਵਿਚਾਰਧਾਰਾ ਦੇ ਆਜ਼ਾਦੀ ਘੁਲਾਟੀਆਂ ਚਾਹੇ ਉਹ ਕਾਂਗਰਸ, ਸਮਾਜਵਾਦੀ, ਕਮਿਊਨਿਸਟ ਜਾਂ ਭੂਮੀਗਤ ਅੰਦੋਲਨ ਦੇ ਲੋਕ ਹੋਣ ਸਾਰੇ ਡਾਕਟਰ ਐਮ.ਏ ਅੰਸਾਰੀ ਦੇ ਘਰ ਆਉਂਦੇ ਸਨ 'ਤੇ ਲੋੜ ਪੈਣ 'ਤੇ ਉੱਥੇ ਸ਼ਰਨ ਵੀ ਲੈਂਦੇ ਸਨ। ਹਾਸ਼ਮੀ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਦਿੱਲੀ ਆ ਕੇ ਆਜ਼ਾਦੀ ਘੁਲਾਟੀਆਂ ਨੂੰ ਪੁੱਛਦੇ ਸਨ ਕਿ ਤੁਹਾਡਾ ਬਾਦਸ਼ਾਹ ਕੌਣ ਹੈ ਤਾਂ ਲੋਕ ਡਾ. ਅੰਸਾਰੀ ਦਾ ਨਾਂ ਲੈਂਦੇ ਸਨ।

1868 ਵਿੱਚ ਜਨਮੇ ਹਕੀਮ ਅਜਮਲ ਖ਼ਾਨ ਜਿਨ੍ਹਾਂ ਨੇ ਖ਼ਿਲਾਫ਼ਤ ਅੰਦੋਲਨ ਅਤੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ ਸੀ, ਲੋਕਾਂ ਦਾ ਮੁਫ਼ਤ ਇਲਾਜ ਕਰਾਇਆ ਕਰਦੇ ਸੀ।

ਲੋਕਾਂ ਨੇ ਗਾਂਧੀ ਜੀ ਨੂੰ ਦੱਸਿਆ ਕਿ ਡਾ. ਅੰਸਾਰੀ ਅਤੇ ਹਕੀਮ ਅਜਮਲ ਖਾਨ ਸਾਡਾ ਬਾਦਸਾਹ

ਇਤਿਹਾਸਕਾਰ ਸੋਹੇਲ ਹਾਸ਼ਮੀ ਦੱਸਦੇ ਹਨ ਕਿ ਉਸ ਜਮਾਨੇ ਵਿੱਚ ਅਜਾਦੀ ਦੀ ਲੜ੍ਹਾਈ ਦੌਰਾਨ ਜਿਨ੍ਹੇ ਵੀ ਅਜ਼ਾਦੀ ਘੁਲਾਟੀਏ ਸੀ, ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਸੀ, ਜੇਕਰ ਉਹ ਦਿੱਲੀ ਪਹੁੰਚਦੇ ਸੀ ਤਾਂ ਉਹ ਡਾ. ਅੰਸਾਰੀ ਦੇ ਘਰ ਰੁਕਦੇ ਸੀ ਅਤੇ ਇਸ ਵਿੱਚ ਕਾਂਗਰਸ ਸਿਰਫ਼ ਕਾਂਗਰਸ ਦੇ ਹੀ ਨਹੀਂ ਸੀ, ਇਸ ਵਿੱਚ ਸਮਾਜਵਾਦੀ ਵੀ ਸਨ ਇਸ ਵਿੱਚ ਦੂਸਰੇ ਪੋਲੀਟਿਕਲ ਵਿੰਗ ਦੇ ਲੋਕ ਵੀ ਸਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਪਾਰਟੀਆਂ ਦੇ ਲੋਕ ਸਨ, ਉਹ ਸਾਰੇ ਡਾ. ਅੰਸਾਰੀ ਦੇ ਘਰ ਲੁਕਿਆ ਕਰਦੇ ਸਨ ਅਤੇ ਡਾ. ਅੰਸਾਰੀ ਉਨ੍ਹਾਂ ਦੀ ਮਦਦ ਕਰਦੇ ਸਨ ਜੋ ਉਸ ਵਕਤ ਉਨ੍ਹਾਂ ਦਾ ਬਹੁਤ ਵੱਡਾ ਰੋਲ ਸੀ। ਉਨ੍ਹਾਂ ਕਿਹਾ ਕਿ ਹਕੀਮ ਅਜਮਲ ਖਾਨ ਦਾ 1868 ਵਿੱਚ ਉਨ੍ਹਾਂ ਦਾ ਜਨਮ ਹੋਇਆ ਅਤੇ 1927 ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਹਕੀਮ ਅਜਮਲ ਖਾਨ ਜਾਮੀਆਂ ਯੂਨੀਵਰਸਿਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।

1920 ਵਿੱਚ ਸ਼ੁਰੂ ਹੋਇਆ ਸੀ ਨਾ-ਮਿਲਵਰਤਨ ਅੰਦੋਲਨ

ਨਾ-ਮਿਲਵਰਤਣ ਅੰਦੋਲਨ ਵਿੱਚ ਸ਼ੌਕਤ ਅਲੀ, ਮੁਹੰਮਦ ਅਲੀ, ਮੌਲਾਨਾ ਅਬਦੁਲ ਕਲਾਮ ਆਜ਼ਾਦ, ਗਾਂਧੀ ਜੀ ਸਮੇਤ ਬਹੁਤ ਸਾਰੇ ਲੋਕ ਅੰਗਰੇਜ਼ਾਂ ਦੀ ਸਿੱਖਿਆ (WESTERN EDUCATION) ਦੇ ਵਿਦਰੋਹ ਵਿੱਚ ਸ਼ਾਮਿਲ ਸਨ। ਨਾ-ਮਿਲਵਰਤਨ ਅੰਦੋਲਨ 1920 ਵਿੱਚ ਸ਼ੁਰੂ ਹੋਇਆ ਸੀ, ਜਿਸ ਦੀ ਅਗਵਾਈ ਉਸ ਸਮੇਂ ਡਾ. ਜ਼ਾਕਿਰ ਨੇ ਕੀਤੀ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ 200 ਵਿਦਿਆਰਥੀਆਂ ਨੇ ਵਾਕਆਊਟ ਕੀਤਾ। ਜਿਸ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ ਦੀ ਨੀਂਹ ਰੱਖੀ ਗਈ।

ਅੰਗਰੇਜ਼ਾਂ ਨੇ ਹਕੀਮ ਅਜਮਲ ਖਾਨ ਨੂੰ ਭਾਰਤ ਦੇ ਵਿਦਵਾਨ ਦਾ ਖਿਤਾਬ ਦਿੱਤਾ

ਸ਼ੁਰੂ ਵਿੱਚ ਇੱਕ ਕਿਰਾਏ ਦੀ ਇਮਾਰਤ ਵਿੱਚ ਸਿੱਖਿਆ ਸ਼ੁਰੂ ਕੀਤੀ ਗਈ ਸੀ। ਕੁਝ ਸਾਲਾਂ ਬਾਅਦ ਦਿੱਲੀ ਕਰੋਲ ਬਾਗ ਨੂੰ ਜਾਮੀਆ ਅਲੀਗੜ੍ਹ ਤੋਂ ਹਕੀਮ ਅਜਮਲ ਖਾਨ ਦੁਆਰਾ ਬਣਾਏ ਗਏ ਤਿੱਬਿਆ ਕਾਲਜ ਵਿੱਚ ਤਬਦੀਲ ਕਰ ਦਿੱਤੀ ਗਈ। ਇਤਿਹਾਸਕਾਰ ਸੋਹੇਲ ਹਾਸ਼ਮੀ ਦੱਸਦੇ ਹਨ। ਅੰਗਰੇਜ਼ਾਂ ਨੇ ਹਕੀਮ ਅਜਮਲ ਖਾਨ ਨੂੰ ਭਾਰਤ ਦੇ ਵਿਦਵਾਨ ਦਾ ਖਿਤਾਬ ਦਿੱਤਾ ਪਰ ਉਸਨੇ ਇਹ ਖਿਤਾਬ ਅੰਗਰੇਜ਼ਾਂ ਨੂੰ ਵਾਪਿਸ ਕਰ ਦਿੱਤਾ। ਜਿਸ ਕਾਰਨ ਭਾਰਤੀ ਲੋਕਾਂ ਨੇ ਉਸਨੂੰ ਮਸੀਹ-ਉਲ-ਮੁਲਕ ਦਾ ਨਾਮ ਦਿੱਤਾ।

ਇਤਿਹਾਸਕਾਰ ਸੋਹੇਲ ਹਾਸ਼ਮੀ ਦੱਸਦੇ ਹਨ ਕਿ 1920 ਜਾਮੀਆਂ ਦੀ ਸਥਾਪਨਾ ਹੋਈ ਉਸ ਵਕਤ ਅਜਮਲ ਖਾਨ ਉਸ ਦੇ ਚਾਂਸਲਰ ਬਣੇ ਅਤੇ 1920 ਤੋਂ 1927 ਤੱਕ ਜਦੋਂ ਉਨ੍ਹਾਂ ਦਾ ਕਤਲ ਹੋਇਆ ਉਦੋਂ ਤੱਕ ਉਹ ਜਾਮੀਆਂ ਦੇ ਚਾਂਸਲਰ ਬਣੇ ਰਹੇ।

ਹਕੀਮ ਅਜਮਲ ਖਾਨ ਦੇ ਪਿਤਾ ਨੇ ਬੱਲੀਮਾਰਾਨ ਵਿੱਚ ਸਥਿਤ ਸ਼ਰੀਫ ਮੰਜ਼ਿਲ 'ਚ ਬਣਵਾਇਆ ਸੀ ਹਸਪਤਾਲ

ਹਕੀਮ ਅਜਮਲ ਖਾਨ ਦੇ ਪਿਤਾ ਨੇ ਬੱਲੀਮਾਰਾਨ ਵਿੱਚ ਸਥਿਤ ਸ਼ਰੀਫ ਮੰਜ਼ਿਲ 'ਚ ਹਸਪਤਾਲ ਬਣਵਾਇਆ ਸੀ ਪਰ ਹੌਲੀ-ਹੌਲੀ ਸ਼ਰੀਫ ਮੰਜ਼ਿਲ ਕਾਂਗਰਸ ਦੇ ਦਫ਼ਤਰ 'ਚ ਬਦਲ ਗਈ। ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀਆਂ ਸਾਰੀਆਂ ਮੀਟਿੰਗਾਂ ਇੱਥੇ ਹੀ ਹੁੰਦੀਆਂ ਸਨ... ਕਈ ਵਾਰ ਗਾਂਧੀ ਜੀ ਵੀ ਸ਼ਰੀਫ ਮੰਜ਼ਿਲ 'ਚ ਆ ਕੇ ਰੁਕੇ।

1934 ਵਿੱਚ ਡਾ. ਅੰਸਾਰੀ ਅਤੇ 1927 ਵਿੱਚ ਹਕੀਮ ਅਜਮਲ ਖ਼ਾਨ ਇਸ ਮਿੱਟੀ ਵਿੱਚ ਜਾ ਮਿਲੇ

ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਆਪਣੀ ਮਿੱਟੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਤੋਂ ਬਾਅਦ 1934 ਵਿੱਚ ਡਾ. ਅੰਸਾਰੀ ਅਤੇ 1927 ਵਿੱਚ ਹਕੀਮ ਅਜਮਲ ਖ਼ਾਨ ਇਸ ਮਿੱਟੀ ਵਿੱਚ ਜਾ ਮਿਲੇ ਸਨ। ਆਜ਼ਾਦੀ ਘੁਲਾਟੀਆਂ ਲਈ ਉਨ੍ਹਾਂ ਦੀ ਸੇਵਾ ਦੇਸ਼ ਵਿੱਚ ਇੱਕ ਵਿਲੱਖਣ ਮਿਸਾਲ ਹੈ, ਜੋ ਨੀਂਹ ਦੀ ਇੱਟ ਬਣੇ। ਦੇਸ਼ ਦੀਆਂ ਇਨ੍ਹਾਂ ਦੋ ਸ਼ਖਸੀਅਤਾਂ ਨੂੰ ਈਟੀਵੀ ਭਾਰਤ ਦਾ ਸਲਾਮ...

ਇਹ ਵੀ ਪੜ੍ਹੋ:ਆਜ਼ਾਦੀ ਦੇ 75 ਸਾਲ: 1857 'ਚ ਢਾਈ ਮਹੀਨਿਆਂ ਲਈ ਹਿਸਾਰ ਅੰਗਰੇਜਾਂ ਤੋਂ ਹੋਇਆ ਸੀ ਅਜ਼ਾਦ

ABOUT THE AUTHOR

...view details