ਪੰਜਾਬ

punjab

ETV Bharat / bharat

ਆਜ਼ਾਦੀ ਦੇ 75 ਸਾਲ: 70 ਰਾਜਪੂਤ ਅੰਦੋਲਨਕਾਰੀਆਂ ਨੂੰ ਦਿੱਤੀ ਗਈ ਸੀ ਫਾਂਸੀ, ਜਾਣੋ ਫੋਂਦਾਰਾਮ ਹਵੇਲੀ ਦਾ ਇਤਿਹਾਸ - ਅਡਿੰਗ ਦਾ ਇਤਿਹਾਸ

ਅਡਿੰਗ ਦਾ ਇਤਿਹਾਸ ਬਹੁਤ ਮਾਣਮੱਤਾ ਹੈ। ਇੱਥੋਂ ਦੇ ਰਾਜਪੂਤਾਂ ਨੇ 1857 ਦੇ ਪਹਿਲੇ ਆਜ਼ਾਦੀ ਸੰਗਰਾਮ ਵਿੱਚ ਅੰਗਰੇਜ਼ਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਦੱਸ ਦੇਈਏ ਕਿ 18ਵੀਂ ਸਦੀ ਵਿੱਚ ਦੋ ਵੱਡੀਆਂ ਘਟਨਾਵਾਂ ਹੋਈਆਂ ਸੀ, ਜਿਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਈਟੀਵੀ ਭਾਰਤ ਤੁਹਾਨੂੰ ਸੁਣਾਉਣ ਜਾ ਰਿਹਾ ਹੈ ਅਜਿਹੇ ਹੀ ਬਹਾਦਰ ਵੀਰ ਫੋਂਦਾਮਲ ਦੀ ਕਹਾਣੀ...

ਆਜ਼ਾਦੀ ਦੇ 75 ਸਾਲ: 70 ਰਾਜਪੂਤ ਅੰਦੋਲਨਕਾਰੀਆਂ ਨੂੰ ਦਿੱਤੀ ਗਈ ਸੀ ਫਾਂਸੀ, ਜਾਣੋ ਫੋਂਦਾਰਾਮ ਹਵੇਲੀ ਦਾ ਇਤਿਹਾਸ
ਆਜ਼ਾਦੀ ਦੇ 75 ਸਾਲ: 70 ਰਾਜਪੂਤ ਅੰਦੋਲਨਕਾਰੀਆਂ ਨੂੰ ਦਿੱਤੀ ਗਈ ਸੀ ਫਾਂਸੀ, ਜਾਣੋ ਫੋਂਦਾਰਾਮ ਹਵੇਲੀ ਦਾ ਇਤਿਹਾਸ

By

Published : Nov 14, 2021, 6:33 AM IST

ਮਥੁਰਾ: ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਗੋਵਰਧਨ ਰੋਡ 'ਤੇ ਸਥਿਤ ਕਸਬੇ ਅਡਿੰਗ ਵਿਚ ਇਕ ਪੁਰਾਣੀ ਹਵੇਲੀ ਹੈ, ਜਿਸ ਨੂੰ ਰਾਜਾ ਫੌਂਦਾਮਲ ਦਾ ਮਹਿਲ ਕਿਹਾ ਜਾਂਦਾ ਸੀ। ਅੱਜਕੱਲ੍ਹ ਇਹ ਖੰਡਰ ਬਣ ਚੁੱਕੀ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਕਈ ਬਹਾਦਰ ਵੀਰਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। 1857 ਦੀ ਕ੍ਰਾਂਤੀ ਵਿੱਚ 80 ਰਾਜਪੂਤਾਂ ਨੂੰ ਅੰਗਰੇਜ਼ ਹਕੂਮਤ ਵਿਰੁੱਧ ਆਜ਼ਾਦੀ ਦਾ ਬਿਗਲ ਬੁਲੰਦ ਕਰਨ ਲਈ ਸਮੂਹਿਕ ਰੂਪ ਵਿੱਚ ਫਾਂਸੀ ਦਿੱਤੀ ਗਈ। ਜਿਸ ਵਿੱਚ ਬਜ਼ੁਰਗ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ। ਪਰ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਇਨ੍ਹਾਂ ਬਹਾਦਰ ਵੀਰ ਸਪੁੱਤ ਦੀ ਯਾਦ ਵਿੱਚ ਕੋਈ ਵੀ ਸ਼ਹੀਦੀ ਯਾਦਗਾਰ ਨਹੀਂ ਬਣਾਇਆ ਗਿਆ। ਕਈ ਵਾਰ ਅੰਦੋਲਨ ਹੋਏ ਪਰ ਹੁਣ ਤੱਕ ਸਿਵਾਏ ਭਰੋਸੇ ਤੋਂ ਕੁਝ ਨਹੀਂ ਮਿਲਿਆ।

ਇਨਕਲਾਬੀਆਂ ਦਾ ਗੜ੍ਹ ਸੀ ਰਾਜਾ ਫੋਂਦਾਮਲ ਦਾ ਮਹਿਲ ਇਨਕਲਾਬੀਆਂ ਦਾ ਗੜ੍ਹ ਸੀ ਰਾਜਾ ਫੋਂਦਾਮਲ ਦਾ ਮਹਿਲ

ਭਰਤਪੁਰ ਦੇ ਰਾਜਾ ਸੂਰਜਮਲ ਦੀ ਵਿਰਾਸਤ ਕਈ ਰਾਜਾਂ ਵਿੱਚ ਫੈਲੀ ਹੋਈ ਸੀ। ਰਾਜਾ ਸੂਰਜਮਲ ਦੀ ਮੌਤ ਤੋਂ ਬਾਅਦ, ਰਾਜਾ ਫੋਂਦਾਮਲ ਨੇ ਉਸ ਦੀ ਵਿਰਾਸਤ ਦੀ ਵਾਗਡੋਰ ਸੰਭਾਲ ਲਈ। ਅੰਗਰੇਜ਼ਾਂ ਦੇ ਰਾਜ ਦੌਰਾਨ ਕਈ ਵਾਰ ਅੰਗਰੇਜ਼ ਹਕੂਮਤ ਵਿਰੁੱਧ ਆਵਾਜ਼ ਉਠਾਈ ਗਈ। ਪਰ ਤਾਨਾਸ਼ਾਹ ਅੰਗਰੇਜ਼ ਹਕੂਮਤ ਦੁਆਰਾ ਲੋਕਾਂ ’ਤੇ ਪਾਬੰਦੀਆਂ ਲਾ ਕੇ ਇਸ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਸੀ।ਬਾਦਸ਼ਾਹ ਫੋਂਦਾਮਲ ਦੇ ਮਹਿਲ ਨੂੰ ਇਨਕਲਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ ਅਤੇ ਅੰਗਰੇਜ਼ ਹਕੂਮਤ ਵਿਰੁੱਧ ਰਣਨੀਤੀ ਤਿਆਰ ਕੀਤੀ ਜਾਂਦੀ ਸੀ।

ਆਜ਼ਾਦੀ ਦੇ 75 ਸਾਲ: 70 ਰਾਜਪੂਤ ਅੰਦੋਲਨਕਾਰੀਆਂ ਨੂੰ ਦਿੱਤੀ ਗਈ ਸੀ ਫਾਂਸੀ, ਜਾਣੋ ਫੋਂਦਾਰਾਮ ਹਵੇਲੀ ਦਾ ਇਤਿਹਾਸ

ਪੁਰਾਨੀ ਹਵੇਲੀ ਵਿੱਚ ਰਾਜਪੂਤਾਂ ਨੂੰ ਸਮੂਹਿਕ ਰੂਪ ਵਿੱਚ ਦਿੱਤੀ ਗਈ ਫਾਂਸੀ

ਝਾਂਸੀ ਦੀ ਰਾਣੀ ਲਕਸ਼ਮੀਬਾਈ ਦੇ ਕਤਲ ਤੋਂ ਬਾਅਦ ਰਾਜਪੂਤਾਂ ਨੇ ਅੰਗਰੇਜ਼ਾਂ ਵਿਰੁੱਧ ਬਿਗਲ ਵਜਾ ਦਿੱਤਾ ਸੀ। ਰਾਜਪੂਤ ਕ੍ਰਾਂਤੀਕਾਰੀ ਅੰਗਰੇਜ਼ ਅਫਸਰਾਂ ਨੂੰ ਮਾਰ ਕੇ ਫਰਾਰ ਹੋ ਜਾਂਦੇ ਸਨ। ਆਡਿੰਗ ਵਿੱਚ ਡੁੱਗਡੁੱਗੀ ਵਜਾ ਕੇ ਰਾਜਪੂਤਾਂ ਨੂੰ ਇਕੱਠੇ ਕੀਤਾ ਗਿਆ। 1857 ਮੱਧ ਜੂਨ ਦੀ ਘਟਨਾ ਹੈ। ਸਦਰ ਤਹਿਸੀਲ ਵਿੱਚ ਆ ਕੇ ਰਾਜਪੂਤਾਂ ਨੂੰ ਸਮੂਹਿਕ ਰੂਪ ਵਿੱਚ ਫਾਂਸੀ ਦਿੱਤੀ ਗਈ। ਜਿਸ ਵਿੱਚ ਬਜ਼ੁਰਗ ਮਰਦ, ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਇਸ ਘਟਨਾ ਨੇ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਅੰਗਰੇਜ਼ਾਂ ਨੇ 1868 ਵਿੱਚ ਸਦਰ ਤਹਿਸੀਲ ਦਾ ਖ਼ਤਮ ਕਰ ਦਿੱਤਾ ਦਰਜਾ

ਰਾਜਪੂਤ ਪਰਿਵਾਰ ਨੂੰ ਸਮੂਹਿਕ ਫਾਂਸੀ ਦਿੱਤੇ ਜਾਣ ਤੋਂ ਬਾਅਦ, ਅੰਗਰੇਜ਼ ਹਕੂਮਤ ਵਿਰੁੱਧ ਚਾਰੇ ਪਾਸੇ ਆਵਾਜ਼ ਉੱਠਣੀ ਸ਼ੁਰੂ ਹੋ ਗਈ। ਅੰਗਰੇਜ਼ ਸਰਕਾਰ ਨੇ ਰਾਜਪੂਤਾਂ ਉੱਤੇ ਸਦਰ ਤਹਿਸੀਲ ਦੇ ਖਜ਼ਾਨੇ (ਜਿਸ ਵਿੱਚ ਸਿਰਫ਼ ਪੰਜਾਹ ਰੁਪਏ ਸਨ) ਲੁੱਟਣ ਦਾ ਦੋਸ਼ ਲਾਇਆ। ਫਿਰ 1868 ਵਿਚ ਅੰਗਰੇਜ਼ੀ ਹਾਈ ਕਮਾਂਡ ਦੁਆਰਾ ਸਦਰ ਤਹਿਸੀਲ ਦਾ ਦਰਜਾ ਖ਼ਤਮ ਕਰ ਦਿੱਤਾ ਗਿਆ।

ਫੋਂਦਾਮਲ ਵਿੱਚ ਇਨਕਲਾਬੀ ਬਣਾਉਂਦੇ ਸੀ ਰਣਨੀਤੀ

ਝਾਂਸੀ, ਗਵਾਲੀਅਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਭਰਤਪੁਰ, ਪੰਜਾਬ, ਹਰਿਆਣਾ ਇਹ ਸਾਰਾ ਖੇਤਰ ਜਾਟ ਰਾਜਪੂਤਾਂ ਦਾ ਗੜ੍ਹ ਮੰਨਿਆ ਜਾਂਦਾ ਸੀ। ਕ੍ਰਾਂਤੀਕਾਰੀਆਂ ਵੱਲੋਂ ਆਰ-ਪਾਰ ਦੀਆਂ ਲੜਾਈਆਂ ਲੜਨ ਲਈ ਰਣਨੀਤੀ ਤਿਆਰ ਕੀਤੀ ਜਾਂਦੀ ਸੀ। ਰਾਤ ਦੇ ਹਨੇਰੇ ਵਿਚ ਮਹਿਲ ਦੇ ਅੰਦਰ ਇਕਮੁੱਠਤਾ ਦੀਆਂ ਆਵਾਜ਼ਾਂ ਬੁਲੰਦ ਕੀਤੀਆਂ ਜਾਂਦੀਆਂ ਸਨ ਅਤੇ ਇਨਕਲਾਬੀਆਂ ਦੀ ਗਿਣਤੀ ਵਧਾਉਣ 'ਤੇ ਜ਼ੋਰ ਦਿੱਤਾ ਜਾਂਦਾ ਸੀ।

ਫਾਂਸੀ ਦੇਣ ਤੋਂ ਬਾਅਦ ਇੱਕ ਗਰਭਵਤੀ ਔਰਤ ਹੀ ਬਚੀ ਸੀ

ਰਾਜਪੂਤਾਂ ਦੇ ਵੰਸ਼ ਨੂੰ ਖ਼ਤਮ ਕਰਨ ਲਈ ਬ੍ਰਿਟਿਸ਼ ਸਰਕਾਰ ਨੇ ਰਾਜਪੂਤਾਂ ਨੂੰ ਸਮੂਹਿਕ ਤੌਰ 'ਤੇ ਫਾਂਸੀ ਦੇ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਇੱਕ ਰਾਜਪੂਤ ਪਰਿਵਾਰ ਵਿੱਚ ਸਿਰਫ਼ ਇੱਕ ਔਰਤ ਹੀ ਬਚੀ ਸੀ ਜੋ ਗਰਭਵਤੀ ਸੀ, ਜਿਸ ਦਾ ਨਾਮ ਹਰੀ ਦੇਵੀ ਸੀ।

ਇਹ ਵੀ ਪੜ੍ਹੋ:ਆਜ਼ਾਦੀ ਦੇ 75 ਸਾਲ: ਸਵਰਾਜ ਸੈਨਾਨੀ ਬਾਲ ਗੰਗਾਦਰ ਤਿਲਕ ਦੀ ਕਹਾਣੀ

ਪਹਿਲੀ ਪੀੜ੍ਹੀ ਢੋਕਲਾ ਸਿੰਘ, ਦੂਜੀ ਪੀੜ੍ਹੀ ਸੀਤਾਰਾਮ, ਤੀਜੀ ਪੀੜ੍ਹੀ ਗੰਭੀਰ ਸਿੰਘ, ਚੌਥੀ ਪੀੜ੍ਹੀ ਸੀਤਾਰਾਮ ਤੋਂ ਬਾਅਦ ਬਾਬਾ ਹਰਦੇਵ ਸਿੰਘ ਫਕੀਰਚੰਦ ਪੁਰਖੇ। ਛੇਵੀਂ ਪੀੜ੍ਹੀ ਦੇ ਬਜ਼ੁਰਗ ਪਦਮ ਸਿੰਘ ਦੇ ਪੁਰਖਿਆਂ ਨੂੰ ਯਾਦ ਕਰਕੇ ਹੰਝੂ ਵਹਿ ਜਾਂਦੇ ਹਨ।

ਸ਼ਹੀਦੀ ਯਾਦਗਾਰ ਦੀ ਆਸ ਅਧੂਰੀ

ਪੁਰਾਣੀ ਹਵੇਲੀ ਜੋ ਹੁਣ ਖੰਡਰ ਬਣ ਚੁੱਕੀ ਹੈ। ਰਾਜਪੂਤ ਪਰਿਵਾਰਾਂ ਨੇ ਸ਼ਹੀਦੀ ਸਮਾਰਕ ਦੀ ਉਸਾਰੀ ਲਈ ਕਈ ਵਾਰ ਧਰਨੇ ਅਤੇ ਅੰਦੋਲਨ ਕੀਤੇ ਪਰ ਭਰੋਸੇ ਤੋਂ ਸਿਵਾਏ ਕੁਝ ਨਹੀਂ ਮਿਲਿਆ। ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਸਿਆਸਤਦਾਨਾਂ ਤੱਕ ਕਿਸੇ ਨੇ ਵੀ ਦਿਲਚਸਪੀ ਨਹੀਂ ਦਿਖਾਈ। ਪੁਰਾਣੀ ਹਵੇਲੀ ਵਿੱਚ 15 ਏਕੜ ਵਿੱਚ ਫੈਲੇ ਰਾਜਪੂਤਾਂ ਦੀ ਯਾਦ ਸੰਜੋਈ ਹੋਈ ਹੈ।

ਕੀ ਕਹਿੰਦੇ ਹਨ ਸਥਾਨਕ ਲੋਕ

ਸਥਾਨਕ ਵਾਸੀ ਖੰਨਾ ਸੈਣੀ ਦਾ ਕਹਿਣਾ ਹੈ ਕਿ ਪੁਰਾਨੀ ਹਵੇਲੀ ਵਿੱਚ ਰਾਜਪੂਤਾਂ ਨੂੰ ਸਮੂਹਿਕ ਰੂਪ ਵਿੱਚ ਫਾਂਸੀ ਦਿੱਤੀ ਗਈ ਸੀ। ਕਿਹਾ ਜਾਂਦਾ ਹੈ ਕਿ ਪੁਰਾਣੀ ਹਵੇਲੀ ਰਾਜਾ ਫੋਂਦਾਮਲ ਦਾ ਮਹਿਲ ਹੋਇਆ ਕਰਦੀ ਸੀ। 1857 ਦੇ ਵਿਦਰੋਹ ਵਿੱਚ ਰਾਜਪੂਤ ਅੰਗਰੇਜ਼ਾਂ ਵਿਰੁੱਧ ਲੜੇ। ਅੰਗਰੇਜ਼ਾਂ ਨੇ ਰਾਜਪੂਤਾਂ ਉੱਤੇ ਸਦਰ ਤਹਿਸੀਲ ਦੇ ਖ਼ਜ਼ਾਨੇ ਨੂੰ ਲੁੱਟਣ ਦਾ ਦੋਸ਼ ਲਾਇਆ ਸੀ। ਇਸ ਕਾਰਨ ਰਾਜਪੂਤ ਪਰਿਵਾਰ ਦੇ 80 ਲੋਕਾਂ ਨੂੰ ਇਕੱਠੇ ਫਾਂਸੀ ਦਿੱਤੀ ਗਈ। ਸ਼ਹੀਦੀ ਸਮਾਰਕ ਬਣਾਉਣ ਦੀ ਮੰਗ ਅੱਜ ਵੀ ਅਧੂਰੀ ਹੈ।

ਕੀ ਕਹਿੰਦੇ ਹਨ ਰਾਜਪੂਤ ਪੁਰਖਿਆਂ ਦੀ ਛੇਵੀਂ ਪੀੜ੍ਹੀ ਦੇ ਪਦਮ ਸਿੰਘ?

ਰਾਜਪੂਤ ਪੁਰਖਿਆਂ ਦੀ ਛੇਵੀਂ ਪੀੜ੍ਹੀ ਵਿੱਚੋਂ ਪਦਮ ਸਿੰਘ ਦੱਸਦੇ ਹਨ ਕਿ 1857 ਦੀ ਬਗ਼ਾਵਤ ਵਿੱਚ ਰਾਜਪੂਤਾਂ ਨੇ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ। ਪੁਰਾਣੀ ਹਵੇਲੀ ਵਿਚ ਬੈਠ ਕੇ ਕ੍ਰਾਂਤੀਕਾਰੀ ਅੰਗਰੇਜ਼ਾਂ ਵਿਰੁੱਧ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਰਣਨੀਤੀ ਤਿਆਰ ਕਰਦੇ ਸਨ। ਜਦੋਂ ਰਾਣੀ ਲਕਸ਼ਮੀਬਾਈ ਨੂੰ ਝਾਂਸੀ ਵਿੱਚ ਅੰਗਰੇਜ਼ਾਂ ਦੁਆਰਾ ਮਾਰਿਆ ਗਿਆ ਸੀ, ਤਾਂ ਰਾਜਪੂਤ ਪੱਟੀ ਦੇ ਲੋਕ ਅੰਗਰੇਜ਼ਾਂ ਵਿਰੁੱਧ ਇੱਕਮੁੱਠ ਹੋ ਕੇ ਲੜੇ ਸਨ। ਇਸ ਤੋਂ ਨਾਰਾਜ਼ ਹੋ ਕੇ ਅੰਗਰੇਜ਼ਾਂ ਨੇ ਰਾਜਪੂਤਾਂ ਨੂੰ ਪੁਰਾਣੀ ਹਵੇਲੀ ਵਿਚ ਬੁਲਾ ਕੇ ਸਮੂਹਿਕ ਰੂਪ ਵਿਚ ਫਾਂਸੀ ਦੇ ਦਿੱਤੀ। ਇਸ ਕੰਪਲੈਕਸ ਨੂੰ ਇਤਿਹਾਸਕ ਅਤੇ ਸ਼ਹੀਦੀ ਯਾਦਗਾਰ ਬਣਾਉਣ ਦੀ ਮੰਗ ਨੂੰ ਲੈ ਕੇ ਕਈ ਵਾਰ ਧਰਨੇ-ਮੁਜ਼ਾਹਰੇ ਕੀਤੇ ਗਏ। ਆਗੂਆਂ ਤੋਂ ਲੈ ਕੇ ਅਧਿਕਾਰੀਆਂ ਤੱਕ ਦੇ ਚੱਕਰ ਲਾਏ ਪਰ ਕਿਸੇ ਨੇ ਵੀ ਸ਼ਹੀਦੀ ਯਾਦਗਾਰ ਅਤੇ ਇਤਿਹਾਸਕ ਵਿਰਾਸਤ ਦਾ ਦਰਜਾ ਨਹੀਂ ਦਿੱਤਾ।

ਕੀ ਕਹਿੰਦੇ ਹਨ ਇਤਿਹਾਸਕਾਰ?

ਇਤਿਹਾਸਕਾਰ ਸ਼ਤਰੂਘਨ ਸ਼ਰਮਾ ਦੱਸਦੇ ਹਨ ਕਿ ਝਾਂਸੀ, ਗਵਾਲੀਅਰ, ਮੋਰੇਨਾ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਰਾਜਪੂਤਾਂ ਦਾ ਗੜ੍ਹ ਮੰਨਿਆ ਜਾਂਦਾ ਸੀ। ਭਰਤਪੁਰ, ਰਾਜਸਥਾਨ ਦੇ ਰਾਜਾ ਸੂਰਜਮਲ ਦੀ ਮੌਤ ਤੋਂ ਬਾਅਦ ਰਾਜਾ ਫੋਂਦਾਮਲ ਨੇ ਵਿਰਾਸਤ ਨੂੰ ਸੰਭਾਲ ਲਿਆ। ਬ੍ਰਿਟਿਸ਼ ਸਰਕਾਰ ਕਈ ਵਾਰ ਬ੍ਰਿਜ ਖੇਤਰ ਦੇ ਰਾਜਿਆਂ ਨੂੰ ਕੰਟਰੋਲ ਕਰਨਾ ਚਾਹੁੰਦੀ ਸੀ, ਪਰ ਕੁਝ ਰਾਜੇ ਬ੍ਰਿਟਿਸ਼ ਰਾਜ ਦੇ ਅਧੀਨ ਹੋ ਗਏ। ਪਰ ਰਾਜਾ ਫੋਂਦਾਮਲ ਨੇ ਬ੍ਰਿਟਿਸ਼ ਸ਼ਾਸਨ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ। 1857 ਦੀ ਕ੍ਰਾਂਤੀ ਵਿੱਚ ਰਾਜਪੂਤ ਪਰਿਵਾਰ ਨੂੰ ਅੰਗਰੇਜ਼ਾਂ ਨੇ ਸਮੂਹਿਕ ਰੂਪ ਵਿੱਚ ਫਾਂਸੀ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਹਾਈ ਕਮਾਂਡ ਨੇ 1868 ਵਿੱਚ ਅਡਿੰਗ ਵਿੱਚ ਸਦਰ ਤਹਿਸੀਲ ਦਾ ਦਰਜਾ ਖ਼ਤਮ ਕਰਕੇ ਮਥੁਰਾ ਵਿੱਚ ਸਦਰ ਤਹਿਸੀਲ ਦੀ ਸਥਾਪਨਾ ਕੀਤੀ।

ਇਹ ਵੀ ਪੜ੍ਹੋ:ਆਜ਼ਾਦੀ ਦੇ 75 ਸਾਲ: ਉੜੀਸਾ ਦੇ ਕਬਾਇਲੀ ਸੁਤੰਤਰਤਾ ਸੈਨਾਨੀਆਂ ਦੀ ਗਾਥਾ

ABOUT THE AUTHOR

...view details