ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਉੱਤੇ ਸਮੁੱਚੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਬਾਰਡਰਾਂ ਉੱਤੇ ਅੰਦੋਲਨ ਕਰ ਰਹੀਆਂ ਹਨ। ਇਹ ਅੰਦੋਲਨ ਅੱਜ 35ਵੇਂ ਦਿਨ ਵੀ ਜਾਰੀ ਹੈ। ਇਸ ਅੰਦੋਨਲ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਕਈ ਬੈਠਕਾਂ ਕੀਤੀਆਂ ਹਨ ਪਰ ਇਹ ਬੈਠਕਾਂ ਹਰ ਵਾਰ ਦੀ ਤਰ੍ਹਾਂ ਬੇਸਿੱਟਾ ਹੀ ਰਹੀਆਂ ਹਨ। ਅੱਜ ਕਿਸਾਨਾਂ ਅਤੇ ਸਰਕਾਰ ਦੀ 7ਵੇਂ ਗੇੜ ਦੀ ਬੈਠਕ ਹੈ। ਜੋ ਕਿ ਦੁਪਹਿਰ 2.00 ਵਜੇ ਵਿਗਿਆਨ ਭਵਨ ਵਿੱਚ ਹੋਵੇਗੀ। ਕਿਸਾਨ ਅੰਦੋਲਨ ਵਿੱਚ ਹੁਣ ਤੱਕ ਕਦੋਂ-ਕਦੋਂ ਗੱਲਬਾਤ ਹੋਈ।
1 ਦਸੰਬਰ: ਸਰਕਾਰ ਦੇ ਨਾਲ ਦੋ ਬੈਠਕਾਂ ਹੋਈਆਂ
ਕੇਂਦਰ ਨੇ ਕਿਸਾਨਾਂ ਨੂੰ ਬਿਨਾਂ ਸ਼ਰਤ ਖੁਲ੍ਹੇ ਮਨ ਨਾਲ ਗੱਲਬਾਤ ਕਰਨਾ ਸੱਦਾ ਦਿੱਤਾ ਸੀ। ਇਸ ਉੱਤੇ ਪਹਿਲੀ ਵਾਰ ਪੰਜਾਬ ਦੇ 32 ਕਿਸਾਨ ਆਗੂਆਂ ਨੇ ਦੁਪਹਿਰ 3.00 ਵਜੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਕਰੀਬ ਤਿੰਨ ਘੰਟੇ ਚਲੀ। ਕੇਂਦਰ ਸਰਕਾਰ ਵੱਲੋਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿਯੂਸ਼ ਗੋਇਲ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਸ਼ਾਮਲ ਰਹੇ। ਪਹਿਲੇ ਦੌਰ ਦੀ ਬੈਠਕ ਦੀ ਇਸ ਗੱਲਬਾਤ ਵਿੱਚ ਕੇਂਦਰੀ ਸਰਕਾਰ ਨੇ ਇੱਕ ਕਮੇਟੀ ਗਠਿਤ ਕਰ ਮਾਮਲੇ ਦਾ ਹਲ ਕੱਢਣ ਦਾ ਸੱਦਾ ਰੱਖਿਆ ਜਿਸ ਨੂੰ ਕਿਸਾਨਾਂ ਨੇ ਸਿਰੇ ਤੋਂ ਨਾਕਾਰ ਦਿੱਤਾ।
3 ਦਸੰਬਰ: ਬੈਠਕ ਦੌਰਾਨ ਕਿਸਾਨਾਂ ਨੇ ਨਹੀਂ ਖਾਂਦਾ ਸਰਕਾਰ ਦਾ ਖਾਣਾ