ਮਥੁਰਾ: ਯਮੁਨਾ ਐਕਸਪ੍ਰੈਸ ਵੇਅ 'ਤੇ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਇਥੇ ਇੱਕ ਤੇਜ਼ ਰਫਤਾਰ ਟੈਂਕਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਨੋਵਾ ਕਾਰ ਆਗਰਾ ਤੋਂ ਨੋਇਡਾ ਜਾ ਰਹੀ ਸੀ। ਹਾਦਸੇ ਦੀ ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ ਗਿਆ। ਜਿਸ ਤੋਂ ਬਾਅਦ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।
ਯਮੁਨਾ ਐਕਸਪ੍ਰੈਸ 'ਤੇ ਸੱਤ ਲੋਕਾਂ ਦੀ ਮੌਤ
ਮੰਗਲਵਾਰ ਰਾਤ ਨੂੰ ਤੇਜ਼ ਰਫ਼ਤਾਰ ਟੈਂਕਰ ਨੌਜੀਲ ਥਾਣਾ ਖੇਤਰ ਦੇ ਯਮੁਨਾ ਐਕਸਪ੍ਰੈਸ ਵੇਅ 'ਤੇ ਬੇਕਾਬੂ ਹੋ ਕੇ ਡਿਵਾਈਡਰ 'ਤੇ ਟਕਰਾਅ ਗਿਆ। ਟੈਂਕਰ ਦੀ ਰਫ਼ਤਾਰ ਏਨੀ ਤੇਜ਼ ਸੀ ਕਿ ਇਸ ਨੇ ਦੂਜੇ ਪਾਸਿਓਂ ਆ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ 7 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੈਂਕਰ ਵਿੱਚ ਤੇਲ ਹੋਣ ਕਾਰਨ ਤੇਲ ਲੀਕ ਹੋਣਾ ਸ਼ੁਰੂ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ।
ਯਮੁਨਾ ਐਕਸਪ੍ਰੈਸ ਵੇਅ 'ਤੇ ਰੋਕਿਆ ਗਿਆ ਟ੍ਰੈਫਿਕ
ਟੈਂਕਰ 'ਚ ਲੀਕ ਹੋਣ ਕਾਰਨ ਯਮੁਨਾ ਐਕਸਪ੍ਰੈਸ ਵੇਅ 'ਤੇ ਟ੍ਰੈਫਿਕ ਰੋਕਿਆ ਗਿਆ ਸੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜਿਸ ਤੋਂ ਬਾਅਦ ਅੱਗ ਬੁਝਾਊ ਵਿਭਾਗ ਦੀ ਮਦਦ ਨਾਲ ਕਾਰ ’ਤੇ ਪਾਣੀ ਦਾ ਛਿੜਕਾਅ ਕੀਤਾ ਗਿਆ। ਹਾਦਸੇ ਤੋਂ ਬਾਅਦ ਯਮੁਨਾ ਐਕਸਪ੍ਰੈਸ ਵੇਅ ਜਾਮ ਹੋ ਗਿਆ।