ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਹਿਰ ਢਾਹ ਰਹੀ ਹੈ। ਪ੍ਰਦੇਸ਼ ਵਿੱਚ ਕੋਰੋਨਾ ਦੇ ਕਹਿਰ ਕਾਰਨ 1 ਦਿਨ ਵਿੱਚ 1 ਮਹੀਨੇ ਦੀ ਬੱਚੀ ਸਣੇ ਕੁੱਲ 67 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ ਕੁੱਲ 3,004 ਨਵੇਂ ਮਾਮਲੇ ਸਾਹਮਣੇ ਆਏ ਹਨ। ਇਥੇ ਐਕਟਿਵ ਕੇਸਾਂ ਦੀ ਗਿਣਤੀ 39,623 ਹੈ।
ਰਾਜਧਾਨੀ ਸ਼ਿਮਲਾ ਵਿਖੇ ਕੋਰੋਨਾ ਨੇ ਲਈ 1 ਮਹੀਨੇ ਦੀ ਬੱਚੀ ਦੀ ਜਾਨ
ਰਾਜਧਾਨੀ ਸ਼ਿਮਲਾ ਵਿਖੇ ਇੱਕ ਮਹੀਨੇ ਦੀ ਬੱਚੀ ਦੀ ਕੋਰੋਨਾ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਠਿਯੋਗ ਦੇ ਧਰੇਚ ਤੋਂ ਸੀ। ਉਸ ਨੂੰ 7 ਮਈ ਨੂੰ ਆਈਜੀਐਮਸੀ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਜਾਣਕਾਰੀ ਮੁਤਾਬਕ ਬੱਚੀ ਦੇ ਸਰੀਰ 'ਤੇ ਕੋਵਿਡ ਤੇ ਨਿਮੋਨਿਆ ਦੇ ਲੱਛਣ ਮਿਲੇ ਸਨ। ਨੋਜ਼ਲ ਬਲੌਕੇਜ਼ ਦੇ ਚਲਦੇ ਬੱਚੀ ਨੂੰ ਸਾਹ ਲੈਂਣ ਵਿੱਚ ਦਿੱਕਤ ਆ ਰਹੀ ਸੀ। ਇਲਾਜ ਦੇ ਦੌਰਾਨ ਆਈਜੀਐਮਸੀ ਵਿਖੇ ਉਸ ਦੀ ਮੌਤ ਹੋ ਗਈ।
ਹੁਣ ਤੱਕ ਦੇ ਅੰਕੜੇ
3,044 ਨਵੇਂ ਕੇਸਾਂ ਦੀ ਆਮਦ ਦੇ ਨਾਲ, ਹੁਣ ਤੱਕ 1,53,717 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਚੁੱਕੇ ਹਨ। ਉਸੇ ਸਮੇਂ, 1,11,878 ਲੋਕ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਹਨ। ਅਜਿਹੀ ਹਲਾਤਾਂ 'ਚ ਸਰਕਾਰ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਾਗ ਤੇ ਮੌਤ ਦਾ ਵੱਧ ਰਿਹਾ ਅੰਕੜੇ ਦਾ ਮੁਖ ਕਾਰਨ ਲੋਕਾਂ ਦੀ ਲਾਪਰਵਾਹੀ ਹੈ। ਜੇਕਰ ਲੋਕ ਲਾਪਰਵਾਹੀ ਕਰਨਾ ਅਜੇ ਵੀ ਬੰਦ ਨਹੀਂ ਕਰਨਗੇ ਤਾਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ।