ਬੈਂਗਲੁਰੂ—ਕਰਨਾਟਕ ਦੇ ਬੈਂਗਲੁਰੂ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ 70 ਸਾਲਾ ਵਿਅਕਤੀ 'ਤੇ ਵਿਆਹ ਦਾ ਝਾਂਸਾ ਦੇ ਕੇ 63 ਸਾਲਾ ਔਰਤ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਇਸ ਮਾਮਲੇ 'ਚ 63 ਸਾਲਾ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ 70 ਸਾਲਾ ਵਿਅਕਤੀ 'ਤੇ ਵਿਆਹ ਦੇ ਨਾਂ 'ਤੇ ਉਸ ਨਾਲ ਧੋਖਾਧੜੀ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਪੂਰਬੀ ਡਵੀਜ਼ਨ ਦੇ ਮਹਿਲਾ ਥਾਣੇ ਵਿੱਚ ਦਰਜ ਕਰ ਲਿਆ ਗਿਆ ਹੈ।
63 ਸਾਲਾ ਔਰਤ ਨੂੰ 70 ਸਾਲਾ ਬਜ਼ੁਰਗ ਨਾਲ ਹੋਇਆ ਪਿਆਰ, ਜਾਣੋ ਦੋਵਾਂ ਨੇ ਕੀ ਕੀਤਾ ...
ਕਿਹਾ ਜਾਂਦਾ ਹੈ ਕਿ ਪਿਆਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਪਰ ਪਿਆਰ ਵਿੱਚ ਧੋਖਾ ਕਿਸੇ ਲਈ ਵੀ ਦੁਖਦਾਈ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਕਰਨਾਟਕ ਦੇ ਬੈਂਗਲੁਰੂ 'ਚ ਸਾਹਮਣੇ ਆਇਆ ਹੈ, ਜਿੱਥੇ ਇਕ 63 ਸਾਲਾ ਔਰਤ ਦੇ 70 ਸਾਲਾ ਵਿਅਕਤੀ ਨਾਲ ਪ੍ਰੇਮ ਸਬੰਧ ਸਨ ਪਰ ਜਦੋਂ ਔਰਤ ਨੇ ਵਿਆਹ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ।
ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਪਤੀ ਅਤੇ ਮੁਲਜ਼ਮ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਦੋਵੇਂ ਪੰਜ ਸਾਲ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸਨ। ਦੋਸ਼ੀ ਪੀੜਤਾ ਨੂੰ ਉਸ ਸਮੇਂ ਮਿਲਿਆ ਜਦੋਂ ਉਹ ਆਪਣੇ ਬੇਟੇ ਦੇ ਵਿਆਹ ਲਈ ਲੜਕੀ ਦੀ ਭਾਲ ਕਰ ਰਿਹਾ ਸੀ। ਬਾਅਦ 'ਚ ਦੋਵਾਂ 'ਚ ਦੋਸਤੀ ਹੋ ਗਈ ਅਤੇ ਕੁਝ ਸਮੇਂ ਬਾਅਦ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ। ਬਾਅਦ 'ਚ ਦੋਵੇਂ ਆਪਣੇ ਬੇਟੇ ਦੇ ਵਿਆਹ ਲਈ ਇਕੱਠੇ ਲੜਕੀ ਦੀ ਤਲਾਸ਼ ਕਰ ਰਹੇ ਸਨ। ਪੀੜਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਅਸੀਂ ਦੋਵੇਂ ਮੈਸੂਰ ਅਤੇ ਬੇਲਾਗਾਵੀ ਦੀ ਯਾਤਰਾ 'ਤੇ ਗਏ ਸੀ। ਇਸ ਦੌਰਾਨ ਮੈਂ ਉਸ ਨੂੰ ਮੇਰੇ ਨਾਲ ਵਿਆਹ ਕਰਨ ਲਈ ਕਿਹਾ।
- ਮੋਦੀ ਸਰਕਾਰ ਦੇ ਸੁਪਨੇ ਸੱਚ ਕਰਨਗੇ ਪੰਜਾਬ ਦੇ ਕਿਸਾਨ, ਸੂਬੇ ਦੇ ਕਿਸਾਨ ਉਗਾਉਣਗੇ ਬਿਨ੍ਹਾਂ ਸਮਰਥਨ ਮੁੱਲ ਦੇ ਮੱਕੀ ਦੀ ਫ਼ਸਲ, ਪੜ੍ਹੋ ਕੀ ਹੈ ਇਥੇਨੋਲ
- Sunny Deol Residence Auction Row: ਆਖਿਰ ਇਨ੍ਹਾਂ 'ਤਕਨੀਕੀ ਕਾਰਨ ਕਰਕੇ ... ਸੰਨੀ ਦਿਓ ਦੇ ਬੰਗਲੇ ਦੀ ਨਿਲਾਮੀ ਉੱਤੇ ਕਾਂਗਰਸ ਦਾ ਤੰਜ
- ਸੁਪਰੀਮ ਕੋਰਟ ਨੇ ਰੇਪ ਪੀੜਤ ਨੂੰ ਦਿੱਤੀ ਗਰਭਪਾਤ ਕਰਵਾਉਣ ਦੀ ਆਗਿਆ, ਗੁਜਰਾਤ ਹਾਈਕੋਰਟ ਦੀ ਕੀਤੀ ਆਲੋਚਨਾ
ਮਾਮਲੇ ਦੀ ਜਾਂਚ:ਪੀੜਤਾ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਵਿਆਹ ਲਈ ਰਾਜ਼ੀ ਹੋ ਗਿਆ ਪਰ ਬਾਅਦ 'ਚ ਉਹ ਵਿਆਹ ਕਰਨ ਤੋਂ ਝਿਜਕਣ ਲੱਗਾ। ਜਦੋਂ ਮੈਂ ਉਸ 'ਤੇ ਮੇਰੇ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਇਆ ਤਾਂ ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਪੀੜਤ ਔਰਤ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦਿੱਤੀ ਹੈ। ਪੂਰਬੀ ਡਵੀਜ਼ਨ ਦੇ ਮਹਿਲਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।