ਕਨੌਜ/ਉੱਤਰ ਪ੍ਰਦੇਸ਼ : ਪਹਿਲੀ ਜਮਾਤ 'ਚ ਪੜ੍ਹਦੀ 6 ਸਾਲਾ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਿੰਗਾਈ ਕਾਰਨ ਹੋ ਰਹੀ 'ਮੁਸ਼ਕਿਲ' ਬਾਰੇ ਚਿੱਠੀ ਲਿਖੀ ਹੈ। ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲੇ ਦੇ ਛਿਬਰਾਮਾਊ ਕਸਬੇ ਦੀ ਕ੍ਰਿਤੀ ਦੂਬੇ ਨਾਂ ਦੀ ਲੜਕੀ ਨੇ ਆਪਣੇ ਪੱਤਰ 'ਚ ਲਿਖਿਆ, "ਮੇਰਾ ਨਾਮ ਕ੍ਰਿਤੀ ਦੂਬੇ ਹੈ। ਮੈਂ ਪਹਿਲੀ ਜਮਾਤ 'ਚ ਪੜ੍ਹਦੀ ਹਾਂ। ਮੋਦੀ ਜੀ, ਤੁਸੀਂ ਬਹੁਤ ਮਹਿੰਗਾਈ ਕਰ ਦਿੱਤੀ ਹੈ। ਹੁਣ ਮੇਰੀ ਮਾਂ ਪੈਨਸਿਲ ਮੰਗਣ ਉੱਤੇ ਮਾਰਦੀ ਹੈ, ਮੈਂ ਕੀ ਕਰਾਂ। ਬੱਚੇ ਮੇਰੀ ਪੈਨਸਿਲ ਚੋਰੀ ਕਰ ਲੈਂਦੇ ਹਨ।"
6 ਸਾਲ ਦੀ ਬੱਚੀ ਨੇ ਪੀਐਮ ਮੋਦੀ ਨੂੰ ਕੀਤੀ ਮਹਿੰਗੀ ਪੈਨਸਿਲ ਤੇ ਮੈਗੀ ਦੀ ਸ਼ਿਕਾਇਤ - ਮਹਿੰਗਾਈ
ਛੇ ਸਾਲਾ ਬੱਚੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਮਹਿੰਗਾਈ ਨਾਲ ਹੋ ਰਹੀ 'ਮੁਸ਼ਕਿਲ' ਬਾਰੇ ਦੱਸਿਆ ਹੈ।
ਹਿੰਦੀ 'ਚ ਲਿਖੀ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਉਸ ਦੇ ਪਿਤਾ ਵਿਸ਼ਾਲ ਦੂਬੇ, ਜੋ ਕਿ ਵਕੀਲ ਹਨ, ਨੇ ਕਿਹਾ, ''ਇਹ ਮੇਰੀ ਬੇਟੀ ਦੀ 'ਮਨ ਕੀ ਬਾਤ' ਹੈ। ਉਸ ਨੂੰ ਉਦੋਂ ਗੁੱਸਾ ਆ ਗਿਆ ਜਦੋਂ ਉਸ ਦੀ ਮਾਂ ਨੇ ਉਸ ਨੂੰ ਸਕੂਲ ਵਿੱਚ ਪੈਨਸਿਲ ਗੁਆਉਣ ਲਈ ਡਾਂਟਿਆ।''
ਛਿੱਬਰਾਮਾਉ ਦੇ ਐਸਡੀਐਮ ਅਸ਼ੋਕ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਛੋਟੀ ਬੱਚੀ ਦੀ ਚਿੱਠੀ ਬਾਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਅਤੇ ਉਹ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਕਿ ਉਸ ਦੀ ਚਿੱਠੀ ਸਬੰਧਤ ਤੱਕ ਪਹੁੰਚ ਸਕੇ। (IANS)
ਇਹ ਵੀ ਪੜ੍ਹੋ:ਅੱਜ ਤੋਂ ਬਦਲੇ ਇਹ 4 ਨਿਯਮ, ਜੋ ਤੁਹਾਨੂੰ ਕਰਨਗੇ ਪ੍ਰਭਾਵਿਤ