ਕਨੌਜ: ਆਗਰਾ-ਲਖਨਊ ਐਕਸਪ੍ਰੈਸ ਹਾਈਵੇਅ ’ਤੇ ਤਾਲਗ੍ਰਾਮ ਥਾਣਾ ਖੇਤਰ ਦੇ 165 ਕੱਟ ਪੁਆਇੰਟ ’ਤੇ ਸੜਕ ਹਾਦਸੇ ’ਚ 6 ਲੋਕਾਂ ਦੀ ਮੌਤ ਹੋ ਗਈ। ਧੁੰਦ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਕਾਰ ਐਕਸਪ੍ਰੈਸ ਵੇਅ ’ਤੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਜਿਸ ਨਾਲ ਕਾਰ ਸਵਾਰ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਮਾਰਚਰੀ ’ਚ ਰੱਖਵਾ ਦਿੱਤਾ ਹੈ, ਤੇ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਸਾਰੇ ਲੋਕ ਕਾਰ ’ਚ ਸਵਾਰ ਹੋ ਬਾਲਾ ਜੀ ਮੰਦਿਰ ਦੇ ਦਰਸ਼ਨ ਕਰਨ ਜਾ ਰਹੇ ਸਨ, ਸਾਰੇ ਪਰਿਵਾਰਕ ਮੈਂਬਰ ਲਖਨਊ ਦੇ ਰਹਿਣ ਵਾਲੇ ਸਨ।
ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਲਖਨਊ ਦੇ ਕਾਕੋਰੀ ਥਾਣਾ ਖੇਤਰ ਦੇ ਪਿੰਡ ਗੁਜਰਿਆ ਵਾਸੀ ਗਿਆਨਇੰਦਰ ਯਾਦਵ (32) ਪੁੱਤਰ ਭਾਈਲਾਲ, ਕਲਿਆ ਖੇੜਾ ਪਿੰਡ ਵਾਸੀ ਸੋਨੂ ਯਾਦਵ (31) ਪੁੱਤਰ ਨੌਮੀਲਾਲ ਯਾਦਵ, ਪ੍ਰਮੋਦ ਯਾਦਵ (35) ਪੁੱਤਰ ਜਨਮੀ ਯਾਦਵ, ਸਤਿੰਦਰ ਯਾਦਵ (18) ਪੁੱਤਰ ਗੋਪੀ ਯਾਦਵ, ਸੂਰਜ (15) ਪੁੱਤਰ ਅਭਿਮਨਿਊ ਅਤੇ ਮੋਹਿਤ (36) ਪੁੱਤਰ ਰਾਜਕੁਮਾਰ ਸਹਿਤ ਕਾਰ ’ਚ ਸਵਾਰ ਹੋ ਜੈਪੁਰ ਸਥਿਤ ਬਾਲਾ ਜੀ ਮੰਦਿਰ ਦੇ ਦਰਸ਼ਨ ਕਰਨ ਜਾ ਰਹੇ ਸਨ।