ਚੰਡੀਗੜ੍ਹ : ਕੋਰੋਨਾ ਤੋਂ ਬਾਅਦ ਹੁਣ H3N2 ਵਾਇਰਸ (ਇਨਫਲੂਐਂਜ਼ਾ ਵਾਇਰਸ) ਫੈਲਣਾ ਸ਼ੁਰੂ ਹੋ ਗਿਆ ਹੈ। H3N2 ਵਾਇਰਸ ਕਾਰਨ ਦੇਸ਼ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਕਰਨਾਟਕ, ਪੰਜਾਬ ਅਤੇ ਹਰਿਆਣਾ 'ਚ H3N2 ਵਾਇਰਸ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ। ਹਾਲਾਂਕਿ, H3N2 ਤੋਂ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਹੋਰ ਜਾਂਚ ਦੀ ਲੋੜ ਹੈ।
ਕਰਨਾਟਕ ਦੇ ਹਾਸਨ ਵਿੱਚ H3N2 ਵਾਇਰਸ ਨਾਲ ਇੱਕ ਵਿਅਕਤੀ ਦੀ ਮੌਤ :ਦੂਜੇ ਪਾਸੇ ਕਰਨਾਟਕ ਦੇ ਹਾਸਨ ਵਿੱਚ H3N2 ਵਾਇਰਸ ਨਾਲ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮ੍ਰਿਤਕ ਮਰੀਜ਼ ਦੀ ਪਛਾਣ ਐਚ ਗੌੜਾ ਵਜੋਂ ਹੋਈ ਹੈ, ਜਿਸ ਦੀ ਉਮਰ 82 ਸਾਲ ਹੈ। ਉਨ੍ਹਾਂ ਨੂੰ 24 ਫਰਵਰੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 1 ਮਾਰਚ ਨੂੰ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। 6 ਮਾਰਚ ਨੂੰ ਆਈਏ ਰਿਪੋਰਟ ਵਿੱਚ H3N2 ਦੀ ਪੁਸ਼ਟੀ ਹੋਈ ਹੈ।
ਬਿਮਾਰ ਲੋਕਾਂ ਨੂੰ ਪਹਿਲਾਂ ਤੋਂ ਹੀ ਸਾਵਧਾਨ ਰਹਿਣ ਦੀ ਜ਼ਰੂਰਤ :ਮੈਡੀਕਲ ਮਾਹਿਰ ਇਸ ਨੂੰ ਲੈ ਕੇ ਅਲਰਟ ਮੋਡ ਵਿੱਚ ਆ ਗਏ ਹਨ। ਉਨ੍ਹਾਂ ਇਸ ਪ੍ਰਕੋਪ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਅਤੇ ਸੁਝਾਅ ਦਿੱਤੇ ਜਾ ਰਹੇ ਹਨ, ਜਿੱਥੇ ਏਮਜ਼ ਦੇ ਸਾਬਕਾ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਦੱਸਿਆ ਕਿ H3N2 ਇੱਕ ਕਿਸਮ ਦਾ ਇਨਫਲੂਐਂਜ਼ਾ ਵਾਇਰਸ ਹੈ, ਜਿਸ ਦੇ ਮਰੀਜ਼ ਹਰ ਸਾਲ ਇਸ ਸਮੇਂ ਸਾਹਮਣੇ ਆਉਂਦੇ ਹਨ। ਇਹ ਇੱਕ ਵਾਇਰਸ ਹੈ ਜੋ ਸਮੇਂ ਦੇ ਨਾਲ ਬਦਲਦਾ ਹੈ। ਡਾ. ਗੁਲੇਰੀਆ ਦਾ ਕਹਿਣਾ ਹੈ ਕਿ ਇਹ ਇਨਫਲੂਐਂਜ਼ਾ ਵਾਇਰਸ ਕੋਵਿਡ ਵਾਂਗ ਹੀ ਬੂੰਦਾਂ ਰਾਹੀਂ ਫੈਲਦਾ ਹੈ। ਸਿਰਫ਼ ਉਨ੍ਹਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਜਿਨ੍ਹਾਂ ਨੂੰ ਇਹ ਬਿਮਾਰੀ ਪਹਿਲਾਂ ਤੋਂ ਹੀ ਹੈ। ਸਾਵਧਾਨੀ ਵਜੋਂ ਮਾਸਕ ਪਹਿਨੋ, ਵਾਰ-ਵਾਰ ਹੱਥ ਧੋਵੋ, ਸਰੀਰਕ ਦੂਰੀ ਬਣਾਈ ਰੱਖੋ। ਹਾਲਾਂਕਿ, ਇਸ ਨੂੰ ਰੋਕਣ ਲਈ ਇੱਕ ਟੀਕਾ ਵੀ ਉਪਲਬਧ ਹੈ।
ਇਹ ਵੀ ਪੜੋ:Adenovirus Cases: ਇਨ੍ਹਾਂ ਸੂਬਿਆਂ ਵਿੱਚ ਐਡੀਨੋਵਾਇਰਸ ਦੇ ਸਭ ਤੋਂ ਵੱਧ ਮਾਮਲੇ, ਜਾਣੋ ਇਸ ਖ਼ਤਰਨਾਕ ਵਾਇਰਸ ਦੇ ਲੱਛਣ
H3N2 ਅਤੇ COVID-19 ਵਿੱਚ ਕੀ ਅੰਤਰ ਹੈ? :ਏਮਜ਼ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਪੀਯੂਸ਼ ਰੰਜਨ ਦਾ ਕਹਿਣਾ ਹੈ ਕਿ ਕੋਵਿਡ ਸਾਹ ਦੀ ਨਲੀ ਦੇ ਹੇਠਲੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਕਿ H3N2 ਉਪਰਲੇ ਸਾਹ ਦੀ ਨਾਲੀ ਨੂੰ ਪ੍ਰਭਾਵਿਤ ਕਰਦਾ ਹੈ। ਜਿਵੇਂ ਕਿ ਬੁਖਾਰ, ਖਾਂਸੀ, ਜ਼ੁਕਾਮ, ਗਲੇ, ਨੱਕ ਅਤੇ ਅੱਖਾਂ ਵਿੱਚ ਲੰਬੇ ਸਮੇਂ ਤੱਕ ਜਲਨ ਹੋਣਾ। ਦਰਅਸਲ, ਦੋਵਾਂ ਦੇ ਲੱਛਣ ਇੱਕੋ ਜਿਹੇ ਹਨ ਅਤੇ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੇ ਨਾਲ ਹੀ ਕੁਝ ਪ੍ਰਾਈਵੇਟ ਹਸਪਤਾਲ H3N2 ਦਾ ਟੈਸਟ ਕਰ ਰਹੇ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਟੈਸਟ ਬੇਲੋੜਾ ਅਤੇ ਮਹਿੰਗਾ ਹੈ। ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਦੇ ਟੈਸਟ ਨਹੀਂ ਕੀਤੇ ਜਾ ਰਹੇ ਹਨ। ਜਦਕਿ ਪ੍ਰਾਈਵੇਟ ਹਸਪਤਾਲ H3N2 ਟੈਸਟ ਲਈ 6000 ਰੁਪਏ ਤੱਕ ਵਸੂਲੇ ਜਾ ਰਹੇ ਹਨ।