ਚੰਡੀਗੜ੍ਹ (ਡੈਸਕ) :ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸਾਨ ਫਰਾਂਸਿਸਕੋ ਦੇ ਦੌਰੇ ਉੱਤੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਕਈ ਮੁੱਦਿਆਂ ਉੱਤੇ ਖੁੱਲ੍ਹ ਕੇ ਵਿਚਾਰ ਰੱਖੇ ਗਏ ਹਨ। ਰਾਹੁਲ ਗਾਂਧੀ ਵਲੋਂ ਇਨ੍ਹਾਂ ਮੁੱਦਿਆਂ ਬਾਰੇ ਗੱਲਬਾਤ ਕਰਦਿਆਂ ਕਈ ਵਾਰ ਕੇਂਦਰ ਦੀ ਮੋਦੀ ਸਰਕਾਰ ਉੱਤੇ ਤੰਜ ਕੱਸੇ ਗਏ ਹਨ। ਰਾਹੁਲ ਗਾਂਧੀ ਵਲੋਂ ਛੇ ਅਜਿਹੇ ਵਿਸ਼ਿਆਂ ਉੱਤੇ ਬਿਆਨ ਦਿੱਤੇ ਗਏ ਹਨ, ਜੋ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਨਵੇਂ ਸੰਸਦ ਉੱਤੇ ਬੋਲੇ ਰਾਹੁਲ ਗਾਂਧੀ :ਰਾਹੁਲ ਗਾਂਧੀ ਨੇ ਦੇਸ਼ ਦੇ ਨਵੇਂ ਸੰਸਦ ਭਵਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਦਰਅਸਲ ਦੇਸ਼ ਦੇ ਹੋਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਮੋਦੀ ਵਲੋਂ ਕੰਮ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਦੀ ਮਹਿੰਗਾਈ, ਬੇਰੁਜਗਾਰੀ ਅਤੇ ਹੋਰ ਮੁੱਦਿਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਹਾਲਾਂਕਿ ਰਾਹੁਲ ਗਾਂਧੀ ਨੇ ਅਸਿੱਧੇ ਤੌਰ ਉੱਤੇ ਇਹ ਕਿਹਾ ਹੈ ਕਿ ਦੇਸ਼ ਕਿਨ੍ਹਾਂ ਸਮੱਸਿਆਂਵਾਂ ਨਾਲ ਘਿਰਿਆ ਹੋਇਆ ਹੈ, ਪਰ ਸਰਕਾਰ ਕਿਵੇਂ ਲੋਕਾਂ ਦਾ ਧਿਆਨ ਹਟਾ ਕੇ ਕੰਮ ਕਰ ਰਹੀ ਹੈ।
ਮੁਸਲਮਾਨਾਂ ਉੱਤੇ ਹੋ ਰਿਹਾ ਅੱਤਿਆਰ :ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਮੁਸਲਮਾਨ ਭਾਈਚਾਰਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਹਾਲਾਤ ਇਹ ਹਨ ਕਿ ਸਿੱਖ, ਦਲਿਤ ਤੇ ਆਦਿਵਾਸੀ ਸਾਰੇ ਵਰਗਾਂ ਲਈ ਇਕੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਪਰ ਅਸੀਂ ਲੋਕਾਂ ਵਿੱਚ ਪਿਆਰ ਪੈਦਾ ਕਰਨ ਲਈ ਸਾਰੇ ਕਾਰਜ ਅਰੰਭ ਰਹੇ ਹਾਂ। ਨਫਰਤ ਦੇ ਬਾਜਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਨ੍ਹਾਂ ਵਰਗਾਂ ਨਾਲ ਧੱਕਾ ਹੋ ਰਿਹਾ ਹੈ ਅਸੀਂ ਉਸਦੇ ਖਿਲਾਫ ਲੜਾਂਗੇ।