ਨਵੀਂ ਦਿੱਲੀ: ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਕਾਰਗੋ ਟਰਮੀਨਲ 'ਚ 6 ਲੋਕ ਖ਼ੁਦ ਨੂੰ ਕਸਟਮ ਅਧਿਕਾਰੀ ਦੱਸਦੇ ਹੋਏ ਹਥਿਆਰਾਂ ਸਣੇੇ ਦਾਖਲ ਹੋੇ ਗਏ। ਇਹ ਮੁਲਜ਼ਮ ਫਾਰਚੂਨਰ ਕਾਰ 'ਚ ਸਵਾਰ ਸਨ। ਹਲਾਂਕਿ ਸੂਚਨਾ ਮਿਲਦੇ ਹੀ ਸੀਆਈਐਸਐਫ ਨੇ ਕਾਰ 'ਚ ਸਵਾਰ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਕੋਲੋਂ ਇੱਕ ਲਾਇਸੈਂਸੀ ਰਾਈਫਲ ਤੇ 31 ਕਾਰਤੂਸ ਬਰਾਮਦ ਕੀਤੇ।
ਜਬਰਨ ਦਾਖਲ ਹੋਣ 'ਤੇ ਝੂਠ ਬੋਲਣ ਲਈ ਕੀਤਾ ਗਿਆ ਮਾਮਲਾ ਦਰਜ
ਮੁਲਜ਼ਮਾਂ ਖਿਲਾਫ ਜਬਰਨ ਦਾਖਲ ਹੋਣ ਤੇ ਝੂਠ ਬੋਲਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਖੁਫੀਆ ਬਿਊਰੋ ਅਤੇ ਦਿੱਲੀ ਪੁਲਿਸ ਦੇ ਅੱਤਵਾਦ ਰੋਕੂ ਸੈੱਲ ਦੇ ਅਧਿਕਾਰੀਆਂ ਨੇ ਵੀ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ। ਮੁਲਜ਼ਮਾਂ ਦੀ ਪਛਾਣ ਸ਼ਿਵਰਾਜ, ਤਰੁਣ ਸਚਦੇਵਾ, ਵਿਲਾਸ ਰਾਮ, ਪ੍ਰਤਾਪ ਸਿੰਘ, ਅਨਿਲ ਕੁਮਾਰ ਤੇ ਗੁਲਸ਼ਨ ਸੈਣੀ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਜਿਸ ਦੌਰਾਨ 6 ਲੋਕ ਇੱਕ ਫਾਰਚੂਨਰ ਕਾਰ 'ਚ ਸਵਾਰ ਹੋ ਆਈਜੀਆਈ ਏਅਰਪੋਰਟ ਦੇ ਕਾਰਗੋ ਟਰਮੀਨਲ 'ਤੇ ਪੁੱਜੇ।