ਨਵੀਂ ਦਿੱਲੀ: ਭਾਰਤ ਵਿੱਚ 5ਜੀ ਸਪੈਕਟਰਮ (5G spectrum) ਦੀ ਨਿਲਾਮੀ ਪੂਰੀ ਹੋ ਗਈ ਹੈ। ਇਸ ਦੇ ਨਾਲ ਹੀ ਲੋਕ 5ਜੀ ਸੇਵਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਾਣਕਾਰੀ ਮੁਤਾਬਕ ਇਹ ਇੰਤਜ਼ਾਰ ਬਹੁਤ ਜਲਦੀ ਖਤਮ ਹੋਣ ਵਾਲਾ ਹੈ। ਟੈਲੀਕਾਮ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੀਰਵਾਰ ਨੂੰ 5ਜੀ 'ਤੇ ਨਵਾਂ ਅਪਡੇਟ ਦਿੱਤਾ ਹੈ। ਉਨ੍ਹਾਂ ਨੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ 5ਜੀ ਲਾਂਚ ਦੀ ਤਿਆਰੀ ਸ਼ੁਰੂ ਕਰਨ ਲਈ ਕਿਹਾ ਹੈ।
Airtel ਇਸ ਮਹੀਨੇ ਤੋਂ ਸ਼ੁਰੂ ਕਰੇਗਾ ਆਪਣੀ 5ਜੀ ਸੇਵਾ !
5ਜੀ ਸੇਵਾਵਾਂ ਦਾ ਇੰਤਜ਼ਾਰ (5G in India) ਜਲਦੀ ਹੀ ਖ਼ਤਮ ਹੋ ਜਾਵੇਗਾ। ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਟੈਲੀਕਾਮ ਕੰਪਨੀਆਂ ਨੂੰ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਪੈਕਟ੍ਰਮ ਅਸਾਈਨਮੈਂਟ ਲੈਟਰ ਵੀ ਜਾਰੀ ਕਰ ਦਿੱਤਾ ਹੈ। ਹਾਲ ਹੀ 'ਚ ਟੈਲੀਕਾਮ ਕੰਪਨੀਆਂ Airtel ਅਤੇ Jio ਨੇ 5G ਸਰਵਿਸ ਰੋਲਆਊਟ ਬਾਰੇ ਜਾਣਕਾਰੀ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਏਅਰਟੈੱਲ ਇਸ ਮਹੀਨੇ ਆਪਣੀ 5ਜੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਪੈਕਟ੍ਰਮ ਅਸਾਈਨਮੈਂਟ ਲੈਟਰ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਏਅਰਟੈੱਲ (Airtel 5G Services) ਨੇ ਵੀ ਇਸ ਮਹੀਨੇ ਦੇ ਅੰਤ ਤੱਕ 5ਜੀ ਸੇਵਾ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਹੈ। ਇਸ ਦੇ ਨਾਲ ਹੀ ਦੂਰਸੰਚਾਰ ਕੰਪਨੀਆਂ ਨੇ 5ਜੀ ਸਪੈਕਟਰਮ ਅਲਾਟਮੈਂਟ ਲਈ ਵੀ ਭੁਗਤਾਨ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਏਅਰਟੈੱਲ ਨੇ ਬੁੱਧਵਾਰ ਨੂੰ 8312 ਕਰੋੜ ਰੁਪਏ ਦੀ ਚਾਰ ਸਾਲਾਂ ਦੀ ਕਿਸ਼ਤ ਵੀ ਅਦਾ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੀਓ ਨੇ 7864 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਵੋਡਾਫੋਨ-ਆਈਡੀਆ ਨੇ 1679 ਕਰੋੜ ਰੁਪਏ ਅਤੇ ਅਡਾਨੀ ਡਾਟਾ ਨੈੱਟਵਰਕਸ ਨੇ 18 ਕਰੋੜ ਰੁਪਏ ਜਮ੍ਹਾ ਕਰਵਾਏ ਹਨ।
ਇਹ ਵੀ ਪੜ੍ਹੋ:Airtel ਨੇ 5ਜੀ ਸਪੈਕਟ੍ਰਮ ਲਈ 4 ਸਾਲਾਂ ਦੇ ਬਕਾਏ ਦਾ ਕੀਤਾ ਭੁਗਤਾਨ