ਰਿਸ਼ੀਕੇਸ਼:ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 22 ਮਈ ਨੂੰ ਖੁੱਲ੍ਹਣ (Shri Hemkund Sahib doors will open on 22 May) ਜਾ ਰਹੇ ਹਨ । ਅਜਿਹੇ 'ਚ ਹੇਮਕੁੰਟ ਸਾਹਿਬ 'ਚ ਸ਼ਰਧਾਲੂਆਂ ਦੇ ਦਰਸ਼ਨਾਂ ਦੀ ਗਿਣਤੀ ਵੀ ਤੈਅ ਕਰ ਦਿੱਤੀ ਗਈ ਹੈ। ਇੱਥੇ ਹੁਣ ਇੱਕ ਦਿਨ ਵਿੱਚ ਸਿਰਫ਼ ਪੰਜ ਹਜ਼ਾਰ ਸ਼ਰਧਾਲੂ (5000 devotees will be allowed to visit Hemkund Sahib per day) ਹੀ ਦਰਸ਼ਨ ਕਰ ਸਕਣਗੇ। ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਇਹ ਫੈਸਲਾ ਉਤਰਾਖੰਡ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਲਿਆ ਹੈ।
ਦੱਸ ਦੇਈਏ ਕਿ 22 ਮਈ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦਾ ਉਦਘਾਟਨ 19 ਮਈ ਨੂੰ ਰਾਜਪਾਲ ਲੈਫਟੀਨੈਂਟ ਗੁਰਮੀਤ ਸਿੰਘ (ਸੇਨੀ) ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਿਸ਼ੀਕੇਸ਼ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਟਰੱਸਟ ਦੇ ਵਾਈਸ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਅਨੁਸਾਰ ਚਾਰਧਾਮ ਦੇ ਨਾਲ-ਨਾਲ ਸੂਬੇ ਦੇ ਪੰਜਵੇਂ ਧਾਮ ਸ੍ਰੀ ਹੇਮਕੁੰਟ ਸਾਹਿਬ ਵਿਖੇ ਵੀ ਰਿਕਾਰਡਤੋੜ ਸ਼ਰਧਾਲੂਆਂ ਦੀ ਆਮਦ ਹੋਣ ਦੀ ਸੰਭਾਵਨਾ ਹੈ। ਇਸ ਲਈ ਪ੍ਰਬੰਧਾਂ ਨੂੰ ਮੁਕੰਮਲ ਕਰਨ ਅਤੇ ਸ਼ਰਧਾਲੂਆਂ ਦੀ ਭੀੜ ਨੂੰ ਕਾਬੂ ਹੇਠ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਨਾਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਸ਼ਰਧਾਲੂਆਂ ਲਈ ਪ੍ਰਬੰਧਾਂ ਨੂੰ ਬਿਹਤਰ ਰੱਖਣ ਵਿਚ ਮਦਦ ਮਿਲੇਗੀ।