ਰਾਜਸਥਾਨ: ਜੋਧਪੁਰ ਜ਼ਿਲ੍ਹੇ ਦੇ ਫਲੋਂਦੀ ਦੀ ਜੇਲ੍ਹ ਵਿਚੋਂ ਭੱਜੇ 16 ਕੈਦੀ ਅਜੇ ਤੱਕ ਫ਼ਰਾਰ ਹਨ।ਹੁਣ ਬੀਕਾਨੇਰ ਦੇ ਨੋਖਾ ਦੀ ਜੇਲ੍ਹ ਵਿਚੋਂ ਵੀ ਮੰਗਲਵਾਰ ਦੇਰ ਰਾਤ ਪੰਜ ਕੈਦੀ ਜੇਲ੍ਹ ਤੋੜ ਕੇ ਫ਼ਰਾਰ ਹੋ ਗਏ । ਸੂਬੇ ਵਿਚ ਲਗਾਤਾਰ 15 ਦਿਨ ਵਿਚ ਦੂਜੀ ਵਾਰ ਜੇਲ੍ਹ ਬਰੇਕ ਕਰਨ ਦੀ ਘਟਨਾ ਸਾਹਮਣੇ ਆਈ ਹੈ। ਕੈਦੀਆਂ ਦੇ ਫ਼ਰਾਰ ਹੋਣ ਨਾਲ ਜੇਲ੍ਹ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ। ਘਟਨਾ ਦਾ ਪਤਾ ਲੱਗਦੇ ਹੀ ਜੇਲ੍ਹ ਪ੍ਰਸ਼ਾਸਨ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।ਪੁਲਿਸ ਨੇ ਫ਼ਰਾਰ ਹੋਏ ਕੈਦੀਆਂ ਨੂੰ ਫੜਨ ਦੇ ਲਈ ਜ਼ਿਲ੍ਹੇ ਭਰ ਵਿਚ ਨਾਕਾਬੰਦੀ ਕਰ ਦਿੱਤੀ ਗਈ।ਜੇਲ੍ਹ ਤੋੜ ਕੇ ਫ਼ਰਾਰ ਹੋਏ ਕੈਦੀਆਂ ਵਿਚੋਂ ਤਿੰਨ ਹਾਨੂੰਮਾਨਗੜ੍ਹ ਦੇ, ਇੱਕ ਹਰਿਆਣਾ ਦਾ ਅਤੇ ਇੱਕ ਨੋਖਾ ਦੇ ਜਸਰਾਸਰ ਇਲਾਕੇ ਦਾ ਹੈ।
ਬੀਕਾਨੇਰ ਦੇ ਨੋਖਾ ਸਬ ਜੇਲ੍ਹ ਵਿਚੋਂ ਪੰਜ ਕੈਦੀ ਹੋਏ ਫ਼ਰਾਰ - ਦੂਜੀ ਵਾਰ ਜੇਲ੍ਹ ਬਰੇਕ
ਜੋਧਪੁਰ ਦੀ ਫਲੋਂਦੀ ਜੇਲ੍ਹ ਵਿਚੋਂ ਪਹਿਲਾਂ 16 ਕੈਦੀ ਫ਼ਰਾਰ ਹੋਣ ਦੀ ਘਟਨਾ ਸਾਹਮਣੇ ਆਈ ਸੀ ਤੇ ਹੁਣ ਮੰਗਲਵਾਰ ਦੇਰ ਰਾਤ ਨੂੰ ਬੀਕਾਨੇਰ ਦੇ ਨੋਖਾ ਦੀ ਸਬ ਜੇਲ੍ਹ ਵਿਚੋਂ ਪੰਜ ਕੈਦੀ ਫ਼ਰਾਰ ਹੋ ਗਏ ਹਨ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ਹਿਰ ਵਿਚ ਨਾਕਾਬੰਦੀ ਕੀਤੀ ਗਈ ਹੈ।
ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ ਪੀਪੀਬੰਗਾ ਦੇ ਵਾਰਡ ਨੰਬਰ 22 ਨਿਵਾਸੀ ਸੁਰੇਸ਼ ਕੁਮਾਰ, ਹਾਨੂੰਮਾਨਗੜ੍ਹ ਦੇ ਨਾਵਾਂ ਪਿੰਡ ਨਿਵਾਸੀ ਸੁਨੀਲ ਖ਼ਾਨ, ਖਾਰੀਆਂ ਪਿੰਡ ਨਿਵਾਸੀ ਮਨਦੀਪ ਸਿੰਘ, ਨੋਖਾ ਖੇਤਰ ਦੇ ਕੁਚੌਰ ਆਗੁਣੀ ਨਿਵਾਸੀ ਰਤਿਰਾਸ , ਹਰਿਆਣਾ ਦਾ ਸਾਦੂਲਪੁਰ ਦੇ ਨਿਵਾਸੀ ਅਨਿਲ ਪੰਡਿਤ ਆਦਿ ਮੰਗਲਵਾਰ ਰਾਤ ਕਰੀਬ ਢਾਈ ਵਜੇ ਨੋਖਾ ਜੇਲ੍ਹ ਵਿਚੋਂ ਫ਼ਰਾਰ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਹੋਏ ਕੈਦੀੇ ਰੱਸੀ ਦਾ ਸਹਾਰਾ ਲੈ ਕੇ ਜੇਲ੍ਹ ਦੀ ਕੰਧ ਟੱਪ ਕੇ ਭੱਜੇ ਹਨ।ਜੇਲ੍ਹ ਅਧਿਕਾਰੀ ਨੂੰ ਕੈਦੀ ਫ਼ਰਾਰ ਹੋਣ ਦਾ ਸ਼ੱਕ ਹੋਇਆ ਉਨ੍ਹਾਂ ਨੇ ਬੈਰਕ ਨੂੰ ਚੈੱਕ ਕੀਤਾ, ਜਿਸ ਵਿਚੋਂ ਪੰਜ ਕੈਦੀ ਗ਼ਾਇਬ ਸਨ। ਕੈਦੀਆਂ ਨੂੰ ਫੜਨ ਦੇ ਲਈ ਜ਼ਿਲ੍ਹੇ ਵਿਚ ਨਾਕਾਬੰਦੀ ਕੀਤੀ ਗਈ ਹੈ।
ਇਹ ਵੀ ਪੜੋ:ਈਟੀਵੀ ਭਾਰਤ ਵੱਲੋਂ ਰਾਮ ਨੌਮੀ ਦੀਆਂ ਮੁਬਾਰਕਾਂ, ਆਰਟਿਸਟ ਵਰੁਣ ਨੇ ਤਿਆਰ ਕੀਤਾ ਭਗਵਾਨ ਰਾਮ ਦਾ ਪੋਰਟਰੇਟ