ਚਿਤਰਦੁਰਗਾ:ਕਰਨਾਟਕ ਦੇ ਚਿਤਰਦੁਰਗਾ ਜ਼ਿਲੇ ਦੇ ਕਾਵਦੀਗੜਹੱਟੀ ਵਿੱਚ ਗੰਦੇ ਪਾਣੀ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ। ਜਣਕਾਰੀ ਮੁਤਾਬਿਕ ਹਸਪਤਾਲ ਵਿੱਚ ਭਰਤੀ ਲੋਕਾਂ ਦੀ ਗਿਣਤੀ 36 ਤੋਂ ਵਧ ਕੇ 149 ਹੋ ਗਈ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਇੰਟੈਂਸਿਵ ਕੇਅਰ ਯੂਨਿਟ ਯਾਨੀ ਕਿ ਆਈਸੀਯੂ ਵਿੱਚ ਕਰੀਬ 16 ਲੋਕਾਂ ਦਾ ਇਲਾਜ ਹੋ ਰਿਹਾ ਹੈ। ਇਨ੍ਹਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਲੋਕਾਂ ਵਿੱਚ ਅਧਿਕਾਰੀਆਂ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ।
ਇੱਕੋ ਪਰਿਵਾਰ ਦੇ ਨੌਂ ਮੈਂਬਰ ਜ਼ੇਰੇ ਇਲਾਜ਼ :ਜਾਣਕਾਰੀ ਮੁਤਾਬਿਕ 60 ਲਾਲ ਦੀ ਪਾਰਵਤੰਮਾ ਦੀ ਸ਼ੁੱਕਰਵਾਰ ਨੂੰ ਕਾਵੜੀਗੜ੍ਹਹੱਟੀ ਸਥਿਤ ਆਪਣੇ ਘਰ ਵਿੱਚ ਮੌਤ ਹੋ ਗਈ, ਉਸਦਾ ਤਿੰਨ ਦਿਨਾਂ ਤੋਂ ਉਸਦੇ ਘਰ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਸੀ। ਉਸਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਪਰ ਅਧਰੰਗ ਤੋਂ ਪੀੜਤ ਪਾਰਵਤੰਮਾ ਦੀ ਸ਼ੁੱਕਰਵਾਰ ਸਵੇਰੇ ਮੌਤ ਹੋ ਗਈ। ਇੱਕ ਸਾਲ ਦੇ ਬੱਚੇ ਸਮੇਤ ਪਾਰਵਤੰਮਾ ਦੇ ਪਰਿਵਾਰ ਦੇ ਨੌਂ ਮੈਂਬਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਤੋਂ ਇਲਾਵਾ ਦੋ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਇਸੇ ਤਰ੍ਹਾਂ ਚਿੱਤਰਦੁਰਗਾ ਦੇ ਬਸਵੇਸ਼ਵਾਰਾ ਹਸਪਤਾਲ ਵਿੱਚ ਭਰਤੀ 50 ਸਾਲਾ ਰੁਦਰੱਪਾ ਦੀ ਸ਼ੁੱਕਰਵਾਰ ਸਵੇਰੇ ਉਲਟੀਆਂ ਅਤੇ ਦਸਤ ਕਾਰਨ ਮੌਤ ਹੋ ਗਈ। ਗੰਦੇ ਪਾਣੀ ਦੀ ਘਟਨਾ 31 ਜੁਲਾਈ ਨੂੰ ਨੋਟ ਕੀਤੀ ਗਈ ਸੀ। ਚਿੱਤਰਦੁਰਗਾ ਦੇ ਬਾਹਰਵਾਰ ਕਾਵੜੀਗੜ੍ਹਹੱਟੀ ਨਿਵਾਸੀ 23 ਸਾਲ ਦੀ ਮੰਜੁਲਾ ਅਤੇ 27 ਸਾਲ ਦੀ ਰਘੂ ਦੀ ਗੰਦਾ ਪਾਣੀ ਪੀਣ ਨਾਲ ਮੌਤ ਹੋ ਗਈ ਅਤੇ 36 ਹੋਰ ਬੀਮਾਰ ਹੋ ਗਏ। ਪ੍ਰਵੀਨ 30 ਜੁਲਾਈ ਨੂੰ ਪਿੰਡ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ, ਉਸਦੀ ਅਗਲੇ ਦਿਨ ਵਡਾਰਾਸਿਦਨਾਹੱਲੀ ਵਿਖੇ ਮੌਤ ਹੋ ਗਈ।
ਚਿੱਤਰਦੁਰਗਾ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰ ਰਹੇ ਭਾਰਤ ਦੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਏ.ਕੇ. ਨਰਾਇਣਸਵਾਮੀ ਨੇ ਮ੍ਰਿਤਕ ਰੁਦਰੱਪਾ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਚਿਤਰਦੁਰਗਾ 'ਚ ਲੋਕਾਂ ਨੇ ਪ੍ਰਸ਼ਾਸਨ ਅਤੇ ਸਥਾਨਕ ਕਾਂਗਰਸੀ ਵਿਧਾਇਕ ਕੇਸੀ ਵਰਿੰਦਰ ਪੱਪੀ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਹੈ। ਪੁਜਾਰੀ ਸ਼ਿਵਸ਼ਰਨ ਹਰਲੀਆ ਅਤੇ ਦਲਿਤ ਆਗੂਆਂ ਦੇ ਵਿਰੋਧ ਤੋਂ ਬਾਅਦ ਵਿਧਾਇਕ ਪੱਪੀ ਨੇ ਬਸਵੇਸ਼ਵਾਰਾ ਹਸਪਤਾਲ ਦਾ ਦੌਰਾ ਕੀਤਾ।
ਇਸ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਸ੍ਰੀਨਿਵਾਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਠੇਕਾ ਮੁਲਾਜ਼ਮ ਨਿਰਾਗੰਤੀ ਸੁਰੇਸ਼ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਨਗਰ ਨਿਗਮ ਦੇ ਜਲ ਸਪਲਾਈ ਸਹਾਇਕ ਸੀਐਚ ਪ੍ਰਕਾਸ਼ਬਾਬੂ ਨੂੰ ਮੁਅੱਤਲ ਕਰਨ ਦਾ ਹੁਕਮ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਮਾਮਲੇ ਵਿੱਚ ਠੇਕਾ ਮੁਲਾਜ਼ਮ ਸਮੇਤ ਕੁੱਲ ਪੰਜ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।