ਪੰਜਾਬ

punjab

ETV Bharat / bharat

ਸਮਸਤੀਪੁਰ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ, ਲਟਕਦੀਆਂ ਮਿਲੀਆਂ ਲਾਸ਼ਾਂ - 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

ਸਮਸਤੀਪੁਰ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਫਾਹਾ ਲੈ ਲਿਆ (5 members of same family hanged themselves)। ਹਾਲਾਂਕਿ ਖੁਦਕੁਸ਼ੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਮਸਤੀਪੁਰ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ
ਸਮਸਤੀਪੁਰ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

By

Published : Jun 5, 2022, 9:37 PM IST

ਬਿਹਾਰ/ਸਮਸਤੀਪੁਰ:ਬਿਹਾਰ ਦੇ ਸਮਸਤੀਪੁਰ ਵਿੱਚ 5 ਲੋਕਾਂ ਨੇ ਕੀਤੀ ਖੁਦਕੁਸ਼ੀ (5 people committed suicide in Samastipur) । ਇਹ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਦੱਸੇ ਜਾਂਦੇ ਹਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮਾਮਲਾ ਵਿਦਿਆਪਤੀਨਗਰ ਥਾਣਾ ਖੇਤਰ ਦੇ ਮੌ ਪਿੰਡ ਦਾ ਹੈ। ਜਿੱਥੇ ਮਨੋਜ ਝਾਅ ਅਤੇ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਸਮਸਤੀਪੁਰ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

ਇੱਕੋ ਪਰਿਵਾਰ ਦੇ 5 ਜੀਆਂ ਨੇ ਲਟਕਾਈ ਫਾਂਸੀ: ਮਰਨ ਵਾਲਿਆਂ ਵਿੱਚ ਪਤੀ, ਪਤਨੀ, ਮਾਂ ਅਤੇ ਦੋ ਬੱਚੇ ਸ਼ਾਮਲ ਹਨ। ਮਨੋਜ ਝਾਅ (42), ਉਸਦੀ ਪਤਨੀ ਸੁੰਦਰ ਮਨੀ ਦੇਵੀ (38), ਮਾਂ ਸੀਤਾ ਦੇਵੀ (65), ਪੁੱਤਰਾਂ ਸਤਿਅਮ (10) ਅਤੇ ਸ਼ਿਵਮ (7) ਨੇ ਸਮੂਹਿਕ ਖੁਦਕੁਸ਼ੀ ਕਰ ਲਈ। ਫਿਲਹਾਲ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਪਰ ਗੁਆਂਢੀਆਂ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰਨ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਡੀਐਸਪੀ ਦਿਨੇਸ਼ ਕੁਮਾਰ ਪਾਂਡੇ ਦੀ ਅਗਵਾਈ ਵਿੱਚ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਮਸਤੀਪੁਰ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

ਕੀ ਕਿਹਾ ਡੀਐਸਪੀ ਨੇ?: ਜ਼ਿਲ੍ਹੇ ਦੇ ਵਿਦਿਆਪਤੀਨਗਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਮੌ ਧਨੇਸ਼ਪੁਰ ਦੱਖਣੀ ਵਿੱਚ ਇੱਕੋ ਪਰਿਵਾਰ ਦੇ 5 ਵਿਅਕਤੀਆਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਬਾਰੇ ਕੋਈ ਵੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਡੀਐਸਪੀ ਦਿਨੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਸਲ ਸਥਿਤੀ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ:ਤ੍ਰਿਪੁਰਾ ਅਤੇ ਬੰਗਲਾਦੇਸ਼ ਵਿਚਕਾਰ ਦੂਜੇ ਰੇਲ ਸੰਪਰਕ ਲਈ ਸਰਵੇਖਣ ਦਾ ਕੰਮ ਸ਼ੁਰੂ

ABOUT THE AUTHOR

...view details