ਭੋਪਾਲ:ਪਿਪਲਾਨੀ ਥਾਣਾ ਖੇਤਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ 'ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ (5 members of same family ate poison in bhopal)। ਇਸ ਘਟਨਾ 'ਚ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ।
ਮੁੱਢਲੀ ਜਾਣਕਾਰੀ ਜਾਂਚ 'ਚ ਪਰਿਵਾਰਿਕ ਕਲੇਸ਼ ਨੂੰ ਇਸਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਬਾਕੀ ਪਰਿਵਾਰਿਕ ਮੈਂਬਰ ਹਸਪਤਾਲ ( hospital) 'ਚ ਜ਼ੇਰੇ ਇਲਾਜ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਝਗੜੇ (family dispute) ਦੇ ਚੱਲਦਿਆਂ ਪੂਰੇ ਪਰਿਵਾਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਵਰਗਾ ਘਾਤਕ ਕਦਮ ਚੁੱਕਿਆ ਹੈ। ਪਿਪਲਾਨੀ ਪੁਲਿਸ ਅਨੁਸਾਰ ਅਸ਼ੋਕ ਵਿਹਾਰ ਕਾਲੋਨੀ 'ਚ ਰਹਿਣ ਵਾਲਾ ਸੰਜੀਵ ਜੋਸ਼ੀ ਮਕੈਨਿਕ ਹੈ, ਉਹ ਆਪਣੀ ਮਾਂ ਨੰਦਨੀ ਜੋਸ਼ੀ , ਪਤਨੀ ਅਰਚਨਾ, ਦੋ ਬੇਟੀਆਂ ਰਿਸ਼ੀਮਾ, ਪੂਰਵੀ ਨਾਲ ਰਹਿੰਦਾ ਹੈ। ਸ਼ੁੱਕਰਵਾਰ ਸਵੇਰੇ ਪਤਾ ਲੱਗਾ ਕਿ ਪਰਿਵਾਰ ਦੇ ਪੰਜੇ ਮੈਂਬਰਾਂ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਜਿੰਨਾਂ ਦਾ ਇਲਾਜ ਗਾਇਤਰੀ ਹਸਪਤਾਲ 'ਚ ਚੱਲ ਰਿਹਾ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਅਤੇ ਜ਼ਹਿਰ ਖਾਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ:Burning Train In Morena: ਊਧਮਪੁਰ ਐਕਸਪ੍ਰੈੱਸ ਦੇ 4 ਡੱਬਿਆਂ 'ਚ ਲੱਗੀ ਅੱਗ