ਝੁੱਗੀ ਨੂੰ ਅੱਗ ਲੱਗਣ ਕਾਰਨ ਬੱਚਿਆਂ ਸਮੇਤ ਝੁਲਸੇ ਇਕੋ ਪਰਿਵਾਰ ਦੇ 5 ਜੀਅ
ਕਾਨਪੁਰ ਦੇਹਾਤ: ਕਾਨਪੁਰ ਦੇ ਦਿਹਾਤੀ ਇਲਾਕੇ ਵਿਚ ਦੇਰ ਰਾਤ ਇਕ ਝੁੱਗੀ ਵਿਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 5 ਜੀਅ ਝੁਲਸ ਗਏ। ਮਰਨ ਵਾਲਿਆਂ ਵਿਚ 3 ਬੱਚੇ ਤੇ ਇਕ ਜੋੜਾ ਸੀ। ਝੁੱਗੀ ਵਿਚ ਅੱਗ ਲੱਗਣ ਕਾਰਨ ਆਲੇ-ਦੁਆਲੇ ਦੀਆਂ ਝੁੱਗੀਆਂ ਵਿਚ ਵੀ ਅੱਗ ਪਹੁੰਚੀ, ਜਿਸ ਵਿਚ ਇਕ ਬਜ਼ੁਰਗ ਤੇ ਇਕ ਨਵਜੰਮਿਆ ਬੱਚਾ ਵੀ ਹਾਦਸੇ ਦਾ ਸ਼ਿਕਾਰ ਹੋਇਆ ਹੈ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ :ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਇੱਕ ਝੌਪੜੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਇਹ ਘਟਨਾ ਸ਼ਨੀਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਝੌਪੜੀ ਵਿੱਚ ਸੌਂ ਰਿਹਾ ਸੀ। ਇਸ ਭਿਆਨਕ ਅੱਗ ਵਿੱਚ ਪਤੀ, ਪਤਨੀ ਅਤੇ 3 ਮਾਸੂਮ ਬੱਚੇ ਵੀ ਝੁਲਸ ਗਏ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਬਜ਼ੁਰਗ ਵਿਅਕਤੀ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਦੋਵਾਂ ਨੂੰ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਝੌਪੜੀ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਲੋਕਾਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ :ਪੁਲਿਸ ਸੁਪਰਡੈਂਟ ਬੀਬੀਜੀਟੀਐਸ ਮੂਰਤੀ ਨੇ ਦੱਸਿਆ ਕਿ ਰੂਰਾ ਥਾਣਾ ਖੇਤਰ ਦੇ ਹਰਮਾਉ ਬੰਜਾਰਾ ਡੇਰੇ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਝੌਪੜੀ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਪਤੀ-ਪਤਨੀ ਸਤੀਸ਼ (30) ਅਤੇ ਕਾਜਲ (26) ਸਮੇਤ ਤਿੰਨ ਬੱਚੇ ਸੰਨੀ (6), ਸੰਦੀਪ (5), ਗੁ਼ੜੀਆ (3) ਝੁਲਸ ਗਏ। ਜਦੋਂ ਝੁੱਗੀ ਨੂੰ ਅੱਗ ਲੱਗੀ ਤਾਂ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ, ਜਿਸ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ। ਰੌਲਾ ਸੁਣ ਕੇ ਕਸਬਾ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਬਾਲਟੀਆਂ ਨਾਲ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਪਰਿਵਾਰ ਦੇ ਪੰਜੇ ਮੈਂਬਰ ਸੜ ਕੇ ਮਰ ਚੁੱਕੇ ਸਨ। ਅੱਗ ਬੁਝਾਉਣ ਦੀ ਕਾਰਵਾਈ ਵਿੱਚ ਮ੍ਰਿਤਕ ਸਤੀਸ਼ ਦੀ ਮਾਂ ਗੰਭੀਰ ਰੂਪ ਵਿੱਚ ਝੁਲਸ ਗਈ।
ਇਹ ਵੀ ਪੜ੍ਹੋ : Protests outside the CM's residence: ਸੀਐਮ ਮਾਨ ਦੀ ਕੋਠੀ ਦੇ ਬਾਹਰ ਵਿਰੋਧ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਹੋਈ ਧੱਕਾ-ਮੁੱਕੀ
ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ :ਸੂਚਨਾ 'ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਪਰਿਵਾਰ ਦੇ ਪੰਜ ਜੀਅ ਅਤੇ ਪੂਰਾ ਘਰ ਸੜ ਚੁੱਕਾ ਸੀ। ਦੇਰ ਰਾਤ ਰੂਰਾ ਥਾਣਾ ਇੰਚਾਰਜ, ਸੀਓ ਅਤੇ ਐਸਪੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਗੌਰਤਲਬ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮੈਜਿਸਟਰੇਟ ਅਤੇ ਐਸਪੀ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਅਤੇ ਪ੍ਰਸ਼ਾਸਨਿਕ ਅਮਲੇ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦਾ ਜਾਇਜ਼ਾ ਲਿਆ।