ਪੰਜਾਬ

punjab

ETV Bharat / bharat

ਬੱਸ ਅਤੇ ਡੀਸੀਐਸ ਦੀ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ, 2 ਜ਼ਖ਼ਮੀ - five people died road accident

ਫਿਰੋਜ਼ਾਬਾਦ ਦੇ ਨਗਲਾ ਖੰਗਰ ਇਲਾਕੇ ’ਚ ਆਗਰਾ ਲਖਨਓ ਐਕਸਪ੍ਰੇਸ ਵੇ ’ਤੇ ਖੜੀ ਬੱਸ ’ਚ ਡੀਸੀਐਮ ਨੇ ਜੋਰਦਾਰ ਟੱਕਰ ਮਾਰ ਦਿੱਤ। ਇਸ ਹਾਦਸੇ ਚ ਪੰਜ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਦੋ ਲੋਕਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਿਲ੍ਹਾ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ ਹੈ।

ਬੱਸ ਅਤੇ ਡੀਸੀਐਸ ਦੀ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ, 2 ਜ਼ਖਮੀ
ਬੱਸ ਅਤੇ ਡੀਸੀਐਸ ਦੀ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ, 2 ਜ਼ਖਮੀ

By

Published : Jun 29, 2021, 12:14 PM IST

ਫਿਰੋਜ਼ਾਬਾਦ: ਜ਼ਿਲ੍ਹੇ ਚ ਆਗਰਾ-ਲਖਨਊ ਐਕਸਪ੍ਰੈਸ ਵੇਅ ’ਤੇ ਮੰਗਲਵਾਰ ਇੱਕ ਦਰਦਨਾਕ ਸੜਕ ਹਾਦਸਾ ਹੋ ਗਿਆ। ਰਾਜਸਥਾਨ ਤੋਂ ਲਖਨਓ ਜਾ ਰਹੀ ਡਬਲ ਡੇਕਰ ਬੱਸ ’ਚ ਇੱਕ ਸੰਤੁਲਨ ਵਿਗੜਨ ਕਾਰਨ ਡੀਸੀਐਮ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਚ ਪੰਜ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਕੀ ਹੈ ਮਾਮਲਾ

ਘਟਨਾ ਨਗਲਾ ਖੰਗਰ ਇਲਾਕੇ ਚ ਆਗਰਾ-ਲਖਨਓ ਐਕਸਪ੍ਰੇਸ ਵੇ ਦੀ ਹੈ। ਰਾਜਸਥਾਨ ਤੋਂ ਲਖਨਓ ਜਾ ਰਹੀ ਡਬਲ ਡੇਕਰ ਬੱਸ ਚ ਇੱਕ ਸੰਤੁਲਨ ਡੀਸੀਐਮ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਚ ਪੰਜ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਸ ਵੈਸ਼ਨਵੀ ਟ੍ਰੈਵਲਜ਼ ਦੀ ਹੈ। ਇਹ ਬੱਸ ਜੈਪੁਰ ਤੋਂ ਬਿਹਾਰ ਜਾ ਰਹੀ ਸੀ। ਮੰਗਲਵਾਰ ਦੀ ਸਵੇਰ ਕਰੀਬ 5 ਵਜੇ ਬੱਸ ਚਾਲਕ ਰਾਮ ਸੇਵਕ ਨੂੰ ਗੱਡੀ ’ਚ ਕੁਝ ਤਕਨੀਕੀ ਖਰਾਬੀ ਦਾ ਅਹਿਸਾਸ ਹੋਇਆ। ਜਿਸ ’ਤੇ ਚਾਲਕ ਨੇ ਬੱਸ ਨੂੰ ਰੋਕ ਦਿੱਤਾ। ਚਾਲਕ, ਪਰਿਚਾਲਕ ਬੱਸ ਦੇ ਟਾਇਰ ਨੂੰ ਦੇਖਣ ਲੱਗੇ। ਇਸੇ ਦੌਰਾਨ ਕੁਝ ਸਵਾਰੀਆਂ ਵੀ ਬੱਸ ਤੋਂ ਥੱਲੇ ਆ ਗਈਆਂ। ਪੁਲਿਸ ਅਤੇ ਚਸ਼ਮਦੀਦਾਂ ਦੇ ਮੁਤਾਬਿਕ ਜਦੋਂ ਬੱਸ ਦੇ ਚਾਲਕ-ਪਰਿਚਾਲਕ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਸੇ ਦੌਰਾਨ ਪਿੱਛੇ ਤੋਂ ਆ ਰਹੀ ਬੇਕਾਬੂ ਡੀਸੀਐਮ ਨੇ ਬੱਸ ਚ ਟੱਕਰ ਮਾਰ ਦਿੱਤੀ। ਚਾਲਕ ਪਰਿਚਾਲਕ ਅਤੇ ਕੁਝ ਸਵਾਰੀਆਂ ਨੂੰ ਚਪੇਟ ਚ ਲੈ ਲਿਆ।

ਹਾਦਸੇ ’ਚ ਪੰਜ ਲੋਕਾਂ ਦੀ ਮੌਤ

ਹਾਦਸੇ ਚ ਡੀਸੀਐਮ ਚਾਲਕ-ਪਰਿਚਾਲਕ ਰੇਸ਼ਮ ਥਾਪਾ ਅਤੇ ਆਨੰਦ, ਬਸ ਚਾਲਕ ਰਾਮ ਸੇਵਕ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਚ ਪੰਜ ਲੋਕਾਂ ਦੀ ਮੌਤ ਹੋ ਗਈ। ਜਦਕਿ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ’ਚ ਯਾਤਰੀਆਂ ’ਚ ਚੀਕ-ਚਿਹਾੜਾ ਪੈ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਨਗਲਾ ਖੰਗਰ ਪੁਲਿਸ ਅਤੇ ਯਪੀੜਾ ਦੀ ਗੱਡੀ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਦੇ ਇਲਾਜ ਦੇ ਲਈ ਸੈਫਈ ਮੈਡੀਕਲ ਕਾਲੇਜ ਭੇਜਿਆ ਗਿਆ।

ਐੱਸਪੀ ਦੇਹਾਤ ਡਾ. ਅਖਿਲੇਸ਼ ਨਰਾਇਣ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਹਾਦਸਾ ਦਾ ਸ਼ਿਕਾਰ ਹੋਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਸੜਕ ਤੇ ਆਵਾਜਾਈ ਨੂੰ ਮੁੜ ਸ਼ੁਰੂ ਕਰਵਾ ਦਿੱਤਾ ਗਿਆ। ਇਸ ਮਾਮਲੇ ਚ ਜੋ ਵੀ ਬਣਦੀ ਕਾਰਵਾਈ ਹੈ ਉਸ ਨੂੰ ਅਮਲ ਚ ਲਿਆਂਦੀ ਜਾ ਰਹੀ ਹੈ।

ਸੀਐਮ ਯੋਗੀ ਨੇ ਜਤਾਇਆ ਦੁੱਖ

ਉੱਥੇ ਹੀ ਸੀਐਮ ਯੋਗੀ ਨੇ ਇਸ ਹਾਦਸੇ ’ਤੇ ਦੁਖ ਜਤਾਉਂਦੇ ਹੋਏ ਸੀਨੀਅਰ ਅਧਿਕਾਰੀਆਂ ਨੂੰ ਘਟਨਾਸਥਾਨ ’ਤੇ ਮੌਕੇ ’ਤੇ ਪਹੁੰਚ ਕੇ ਪੀੜਤਾਂ ਦੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜੋ: ਪੁਲਵਾਮਾ: ਅੱਤਵਾਦੀਆਂ ਨੇ ਐਸ.ਪੀ.ਓ. ਦਾ ਸਣੇ ਪਰਿਵਾਰ ਦਾ ਕਤਲ

ABOUT THE AUTHOR

...view details