ਨਵੀਂ ਦਿੱਲੀ:ਸ਼ਾਹਦਰਾ ਦੀ ਸਾਈਬਰ ਪੁਲਿਸ ਟੀਮ ਨੇ ਅਭਿਸ਼ੇਕ ਬੱਚਨ, ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਐਸ਼ਵਰਿਆ ਰਾਏ, ਹਿਮੇਸ਼ ਰੇਸ਼ਮੀਆ, ਸੁਸ਼ਮਿਤਾ ਸੇਨ ਸਮੇਤ 95 ਤੋਂ ਜ਼ਿਆਦਾ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਧੋਖਾਧੜੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਵਿੱਚ ਸ਼ਾਮਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 10 ਮੋਬਾਈਲ, 1 ਲੈਪਟਾਪ, 3 ਸੀਪੀਯੂ, 34 ਜਾਅਲੀ ਪੈਨ ਕਾਰਡ, 25 ਜਾਅਲੀ ਆਧਾਰ ਕਾਰਡ, 40 ਡੈਬਿਟ/ਕ੍ਰੈਡਿਟ ਕਾਰਡ ਅਤੇ ਹੋਰ ਬਹੁਤ ਸਾਰੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਪੂਰਬੀ ਰੇਂਜ ਦੀ ਜੁਆਇੰਟ ਸੀਪੀ ਛਾਇਆ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ 42 ਸਾਲਾ ਸੁਨੀਲ ਕੁਮਾਰ, 25 ਸਾਲਾ ਪੁਨੀਤ, 32 ਸਾਲਾ ਆਸਿਫ, 42 ਸਾਲਾ ਵਿਸ਼ਵਾ ਭਾਸਕਰ ਸ਼ਰਮਾ ਅਤੇ 37 ਪੰਕਜ ਮਿਸ਼ਰਾ ਸਾਲਾ ਵਜੋਂ ਹੋਈ ਹੈ।
ਮਸ਼ਹੂਰ ਹਸਤੀਆਂ ਦੇ ਨਾਂ 'ਤੇ ਬਣਦੇ ਸਨ ਕ੍ਰੈਡਿਟ ਕਾਰਡ:ਛਾਇਆ ਸ਼ਰਮਾ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰ ਮਸ਼ਹੂਰ ਹਸਤੀਆਂ ਦੇ ਨਿੱਜੀ ਵੇਰਵਿਆਂ ਤੋਂ ਫਰਜ਼ੀ ਪੈਨ ਕਾਰਡ ਅਤੇ ਆਧਾਰ ਕਾਰਡ ਬਣਵਾ ਕੇ ਵਨ ਕਾਰਡ ਬੈਂਕ ਤੋਂ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਕ੍ਰੈਡਿਟ ਕਾਰਡ ਬਣਵਾ ਲੈਂਦੇ ਸਨ। ਇਸ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਵੀ ਕਰਦੇ ਸੀ ਅਤੇ ਨਕਦੀ ਵੀ ਟ੍ਰਾਂਸਫਰ ਕਰਦੇ ਸਨ। ਵਨ ਕਾਰਡ ਬੈਂਕ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਮੁਲਜ਼ਮਾਂ ਨੇ ਹੁਣ ਤੱਕ 90 ਲੱਖ ਤੋਂ ਵੱਧ ਦੀ ਠੱਗੀ ਮਾਰਨ ਦਾ ਖੁਲਾਸਾ ਕੀਤਾ ਹੈ।