ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਹਿੰਸਾ ਦੀ ਘਟਨਾ ਅਤੇ ਟਰੈਕਟਰ ਰੈਲੀ ਨੂੰ ਲੈ ਕੇ ਹੁਣ ਤੱਕ ਦਿੱਲੀ ਪੁਲਿਸ 44 FIR ਦਰਜ ਕਰ ਚੁੱਕੀ ਹੈ, ਉੱਥੇ ਹੀ ਇਨ੍ਹਾਂ ਮਾਮਲਿਆਂ ’ਚ ਜਾਂਚ ਲਈ 122 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਜਾਂਚ ਅਤੇ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੈ।
ਟਰੈਕਟਰ ਰੈਲੀ ਹਿੰਸਾ: 44 FIR ਦਰਜ, ਹੁਣ ਤੱਕ 122 ਮੁਲਜ਼ਮ ਗ੍ਰਿਫ਼ਤਾਰ - ਕਿਸਾਨ ਅੰਦੋਲਨ
ਗਣਤੰਤਰ ਦਿਵਸ ਮੌਕੇ ’ਤੇ ਦਿੱਲੀ ’ਚ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਹਿੰਸਾ ਦੀ ਘਟਨਾ ਮਾਮਲੇ ’ਚ ਹੁਣ ਤੱਕ ਦਿੱਲੀ ਪੁਲਿਸ 44 FIR ਦਰਜ ਕਰ ਚੁੱਕੀ ਹੈ, ਇਨ੍ਹਾਂ ਮਾਮਲਿਆਂ ’ਚ 122 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਮੁਤਾਬਕ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦਾ ਆਯੋਜਨ ਕੀਤਾ ਗਿਆ ਸੀ। ਟਰੈਕਟਰ ਰੈਲੀ ਤੈਅ ਰੂਟ ’ਤੇ ਨਾ ਜਾ ਕੇ ਦਿੱਲੀ ਦੇ ਮੱਧ ਭਾਗ ’ਚ ਪਹੁੰਚ ਗਈ ਸੀ, ਜਿਸ ਤੋਂ ਬਾਅਦ ਜਗ੍ਹਾ-ਜਗ੍ਹਾ ’ਤੇ ਹਿੰਸਾ ਦੀਆਂ ਘਟਨਾਵਾਂ ਹੋਈਆ। ਖ਼ਾਸ ਤੌਰ ’ਤੇ ਲਾਲ ਕਿਲ੍ਹਾ ਅਤੇ ਆਈਟੀਓ ਚੌਂਕ ’ਤੇ ਜੰਮ ਕੇ ਹੰਗਾਮਾ ਹੋਇਆ। ਇਨ੍ਹਾਂ ਘਟਨਾਵਾਂ ਦੇ ਸਬੰਧ ’ਚ ਕੁੱਲ 44 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ 9 ਮਾਮਲਿਆਂ ਦੀ ਜਾਂਚ ਕ੍ਰਾਈਮ ਬ੍ਰਾਂਚ ਦੁਆਰਾ ਕੀਤੀ ਜਾ ਰਹੀ ਹੈ, ਜਦਕਿ ਹੋਰਨਾਂ ਮਾਮਲਿਆਂ ਦੀ ਜਾਂਚ ਸਥਾਨਕ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਦੇ ਬੁਲਾਰੇ ਇਸ਼ ਸਿੰਘਲ ਦੇ ਮੁਤਾਬਿਕ, ਦਿੱਲੀ ਪੁਲਿਸ ਦੁਆਰਾ ਦਰਜ 44 FIR ’ਚ ਹੁਣ ਤੱਕ ਕੁੱਲ 122 ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਜਾਣਕਾਰੀ ਵੈੱਬਸਾਈਟ ’ਤੇ ਉਪਲਬੱਧ ਹੈ। ਇਸ ਮਾਮਲੇ ’ਚ ਕਿਸੇ ਨੂੰ ਵੀ ਬਿਨਾਂ ਕਾਰਨ ਹਿਰਾਸਤ ’ਚ ਨਹੀਂ ਲਿਆ ਗਿਆ। ਪੁਲਿਸ ਦੋਸ਼ੀਆਂ ਦੀ ਪਹਿਚਾਣ ਕਰਨ ਉਪਰੰਤ ਹੀ ਗ੍ਰਿਫ਼ਤਾਰੀਆਂ ਕਰ ਰਹੀ ਹੈ, ਕਿਸੇ ਨੂੰ ਵੀ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦਾ ਆਰੋਪ ਬੇਬੁਨਿਆਦ ਹੈ।