ਨਵੀਂ ਦਿੱਲੀ: ਭਾਰਤ ਚ ਇੱਕ ਦਿਨ ਚ ਕੋਵਿਡ-19 ਦੇ 40,120 ਨਵੇਂ ਮਾਮਲੇ ਆਉਣ ਤੋਂ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 3,21,17,826 ਹੋ ਗਈ ਹੈ। ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 3,13,02,345 ਹੋ ਗਈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆ ਮੁਤਾਬਿਕ 585 ਹੋਰ ਲੋਕਾਂ ਦੀ ਮੌਤ ਹੋ ਜਾਣ ਮੌਤਾਂ ਦੀ ਗਿਣਤੀ ਵਧ ਕੇ 4,30,254 ਹੋ ਗਈ ਹੈ। ਦੇਸ਼ ਚ ਕੋਰੋਨਾ ਵਾਇਰਸ ਦਾ ਰਿਕਵਰੀ ਰੇਟ ਹੁਣ 97.46% ਅਤੇ ਹਰ ਰੋਜ਼ ਪਾਜ਼ੀਟਿਵੀਟੀ ਰੇਟ 2.04% ਹੈ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 42,295 ਹੈ। ਵੀਰਵਾਰ ਨੂੰ ਕੋਵਿਡ -19 ਲਈ 19,70,495 ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਨਾਲ, ਇਸ ਬੀਮਾਰੀ ਦਾ ਪਤਾ ਲਗਾਉਣ ਦੇ ਲਈ ਹੁਣ ਤੱਕ ਟੈਸਟ ਕੀਤੇ ਗਏ ਸੈਪਲਾਂ ਦੀ ਗਿਣਤੀ ਵਧ ਕੇ 48,94,70,779 ਹੋ ਗਈ ਹੈ।