ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ):ਸੁਰੱਖਿਆ ਬਲਾਂ ਨੇ ਕੁਪਵਾੜਾ ਜ਼ਿਲ੍ਹੇ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜ਼ਿਲ੍ਹੇ ਦੇ ਮਛਲ ਸੈਕਟਰ ਦੇ ਕਾਲਾ ਜੰਗਲ ਵਿੱਚ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਸ ਦਾ ਕਹਿਣਾ ਹੈ ਕਿ ਫੌਜ ਅਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ 'ਚ ਕੁਪਵਾੜਾ ਦੇ ਮਛਲ ਸੈਕਟਰ ਦੇ ਕਾਲਾ ਜੰਗਲ 'ਚ ਚਾਰ ਅੱਤਵਾਦੀ ਮਾਰੇ ਗਏ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਜੇਕੇ) ਤੋਂ ਸਾਡੀ ਸਰਹੱਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਕੁਪਵਾੜਾ ਜ਼ਿਲ੍ਹੇ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 4 ਅੱਤਵਾਦੀ ਢੇਰ, ਪੁਲਿਸ ਤੇ ਫੌਜ ਨੇ ਚਲਾਇਆ ਸਾਂਝਾ ਆਪ੍ਰੇਸ਼ਨ - ਸੀਮਾ ਸੁਰੱਖਿਆ ਬਲਾਂ
ਕੁਪਵਾੜਾ ਜ਼ਿਲ੍ਹੇ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜ਼ਿਲ੍ਹੇ ਦੇ ਮਛਲ ਸੈਕਟਰ ਦੇ ਕਾਲਾ ਜੰਗਲ ਵਿੱਚ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਸ ਦਾ ਕਹਿਣਾ ਹੈ ਕਿ ਫੌਜ ਅਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ 'ਚ ਕੁਪਵਾੜਾ ਦੇ ਮਛਲ ਸੈਕਟਰ ਦੇ ਕਾਲਾ ਜੰਗਲ 'ਚ ਚਾਰ ਅੱਤਵਾਦੀ ਮਾਰੇ ਗਏ।
ਪੁਲਿਸ ਤੇ ਫੌਜ ਦੇ ਸਾਂਝੇ ਆਪ੍ਰੇਸ਼ਨ ਵਿੱਚ ਅੱਤਵਾਦੀ ਕੀਤੇ ਢੇਰ :ਜਾਣਕਾਰੀ ਅਨੁਸਾਰ ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਮਾਛਲ ਸੈਕਟਰ ਵਿੱਚ ਘੁਸਪੈਠ ਦੌਰਾਨ ਚਾਰ ਅਣਪਛਾਤੇ ਅੱਤਵਾਦੀ ਮਾਰੇ ਗਏ ਹਨ। ਇੱਕ ਪੁਲਿਸ ਬੁਲਾਰੇ ਨੇ ਕਿਹਾ, "ਇੱਕ ਸੰਯੁਕਤ ਆਪ੍ਰੇਸ਼ਨ ਵਿੱਚ, ਫੌਜ ਅਤੇ ਪੁਲਿਸ ਨੇ ਕੁਪਵਾੜਾ ਦੇ ਮਛਲ ਸੈਕਟਰ ਦੇ ਕਾਲਾ ਜੰਗਲ ਵਿੱਚ ਚਾਰ ਅੱਤਵਾਦੀਆਂ ਨੂੰ ਢੇਰ ਕੀਤਾ ਹੈ, ਜੋ ਪੀਓਜੇਕੇ ਤੋਂ ਸਾਡੇ ਪਾਸੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।" ਇਹ ਗੋਲੀਬਾਰੀ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐਲਓਸੀ) ਨਜ਼ਦੀਕ ਫੌਜ ਨਾਲ ਇੱਕ ਸੰਯੁਕਤ ਆਪਰੇਸ਼ਨ ਦੌਰਾਨ ਕੀਤੀ।
- PM Modi at US Congress: ਸੈਨੇਟਰਾਂ ਨੇ 79 ਵਾਰ ਤਾੜੀਆਂ ਵਜਾਈਆਂ, 15 ਵਾਰ ਦਿੱਤਾ ਸਟੈਂਡਿੰਗ ਓਵੇਸ਼ਨ
- Patna Opposition Meeting: ਆਰਜੇਡੀ ਦੇ ਦਫ਼ਤਰ ਵਿੱਚ ਲੱਗੇ ਵਿਰੋਧੀ ਏਕਤਾ ਦੇ ਪੋਸਟਰ ਵਿਚੋਂ ਕੇਜਰੀਵਾਲ ਆਊਟ!
- Patna Opposition Meeting: ਰਾਹੁਲ ਗਾਂਧੀ ਦੀ ਤੁਲਨਾ ਫਿਲਮ 'ਦੇਵਦਾਸ ਦੇ ਕਿਰਦਾਰ ਨਾਲ, ਪਟਨਾ 'ਚ ਭਾਜਪਾ ਨੇ ਲਾਏ ਪੋਸਟਰ
- Neelkanth Mahadev: ਆਸਥਾ ਦੇ ਸਾਹਮਣੇ ਪਿਆ ਬੌਣਾ ਪਹਾੜ! ਬਰਫੀਲੀ ਚੋਟੀ 'ਤੇ ਨੰਗੇ ਪੈਰੀਂ ਨੀਲਕੰਠ ਮਹਾਦੇਵ ਦੇ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ
3 ਮਈ ਨੂੰ 3 ਅੱਤਵਾਦੀ ਕੀਤੇ ਸੀ ਢੇਰ :ਇਹ ਕਾਰਵਾਈ ਸੀਮਾ ਸੁਰੱਖਿਆ ਬਲਾਂ (ਬੀਐਸਐਫ) ਨੇ ਕੁਪਵਾੜਾ ਦੇ ਹੰਦਵਾੜਾ ਕਸਬੇ ਵਿੱਚ ਇੱਕ ਵਿਸਫੋਟਕ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਹੈ। ਹੰਦਵਾੜਾ-ਨੌਗਾਓਂ ਰਾਜ ਮਾਰਗ ਦੇ ਨਾਲ ਇੱਕ ਪੁਲ਼ੀ ਦੇ ਨੇੜੇ ਭਟਪੁਰਾ ਪਿੰਡ ਵਿੱਚ ਇੱਕ ਮੋਟਰ ਸ਼ੈੱਲ ਦੱਸੀ ਜਾਂਦੀ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ। ਇਸ ਤੋਂ ਪਹਿਲਾਂ, 3 ਮਈ ਨੂੰ, ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਛਲ ਸੈਕਟਰ ਦੇ ਪਿੰਚਡ ਖੇਤਰ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਸ਼ੱਕੀ ਅੱਤਵਾਦੀ ਮਾਰੇ ਗਏ ਸਨ।