ਨਵੀਂ ਦਿੱਲੀ: ਸਾਗਰ ਧਨਖੜ ਕਤਲ ਕੇਸ(Sagar Rana Murder Case) ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦਾ ਪੁਲਿਸ ਰਿਮਾਂਡ ਬੁੱਧਵਾਰ ਨੂੰ ਖਤਮ ਹੋ ਰਿਹਾ ਹੈ। 10 ਦਿਨਾਂ ਦੇ ਰਿਮਾਂਡ (Wrestler Sushil kumar In Custody)ਵਿਚ ਸੁਸ਼ੀਲ ਵਲੋਂ ਪੁਲਿਸ ਨਾਲ ਕੋਈ ਵਿਸ਼ੇਸ਼ ਸਹਿਯੋਗ ਨਹੀਂ ਕੀਤਾ ਗਿਆ।
ਪੁਲਿਸ ਨੂੰ ਉਸਦਾ ਮੋਬਾਈਲ (Wrestler Sushil Kumar Mobile ਨਹੀਂ ਮਿਲਿਆ ਹੈ, ਜਦੋਂ ਕਿ ਘਟਨਾ ਦੇ ਸਮੇਂ ਪਹਿਨੇ ਗਏ ਕੱਪੜੇ ਪੁਲਿਸ ਨੇ ਬਰਾਮਦ ਕਰ ਲਏ ਹਨ। ਇਸ ਦੇ ਨਾਲ ਹੀ ਪੁਲਿਸ ਕੋਲ ਚਾਰ ਅਜਿਹੇ ਮਹੱਤਵਪੂਰਣ ਸਬੂਤ ਹਨ। ਜਿਸ ਦੀ ਸਹਾਇਤਾ ਨਾਲ ਦਿੱਲੀ ਪੁਲਿਸ(Delhi Police News)ਅਦਾਲਤ ਵਿੱਚ ਸੁਸ਼ੀਲ ਦੇ ਅਪਰਾਧ ਨੂੰ ਸਾਬਤ ਕਰੇਗੀ।
ਜਾਣਕਾਰੀ ਅਨੁਸਾਰ ਬੀਤੀ 4 ਮਈ ਦੀ ਰਾਤ ਨੂੰ ਛਤਰਸਾਲ ਸਟੇਡੀਅਮ(Chhatrasal Stadium) ਚ ਸਾਗਰ ਨੂੰ ਕੁੱਟਿਆ ਗਿਆ ਸੀ ਇਸ ਘਟਨਾ ਤੋਂ ਬਾਅਦ ਸਾਗਰ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਕੇਸ ਵਿੱਚ ਮਾਡਲ ਟਾਊਨ ਵਿੱਚ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿੱਚ ਦੋ ਵਾਰ ਦੇ ਓਲੰਪਿਕ ਵਿਜੇਤਾ ਸੁਸ਼ੀਲ ਪਹਿਲਵਾਨ(wrestler sushil kumar)ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ।
ਸੁਸ਼ੀਲ ਕੁਮਾਰ ਅਤੇ ਉਸ ਦਾ ਸਾਥੀ ਅਜੇ 23 ਮਈ ਤੋਂ ਇਸ ਕੇਸ ਵਿੱਚ ਪੁਲਿਸ ਰਿਮਾਂਡ ਉੱਤੇ ਹਨ। ਉਸਨੂੰ ਪਹਿਲਾਂ ਛੇ ਦਿਨਾਂ ਅਤੇ ਫਿਰ ਚਾਰ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਸੀ। ਇਹ ਮਿਆਦ ਬੁੱਧਵਾਰ ਨੂੰ ਖਤਮ ਹੁੰਦੀ ਹੈ. ਦੋਵੇਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਜਾ ਸਕਦਾ ਹੈ।
ਸੁਸ਼ੀਲ ਕੁਮਾਰ ਖ਼ਿਲਾਫ਼ ਅਹਿਮ ਸਬੂਤ