ਰਾਜਸਥਾਨ:ਰਾਜਸਥਾਨ ਦੇ ਬੀਕਾਨੇਰ ਵਿੱਚ ਦੂਜੇ ਦਿਨ ਵੀ ਭੂਚਾਲ ਆਇਆ ਹੈ। ਬੀਕਾਨੇਰ ਵਿੱਚ ਅੱਜ ਸਵੇਰੇ 7:42 ਵਜੇ ਭੂਚਾਲ ਆਇਆ। ਜਿਸਦਾ ਰਿਕਟਰ ਪੈਮਾਨੇ ਤੇ 4.8 ਮਾਪਿਆ ਗਿਆ।ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਨੇ ਦੱਸਿਆ ਕਿ ਅੱਜ ਸਵੇਰੇ 7:42 ਵਜੇ ਰਿਕਟਰ ਪੈਮਾਨੇ ਤੇ 4.8 ਮਾਪ ਦਾ ਭੂਚਾਲ ਰਾਜਸਥਾਨ ਦੇ ਬੀਕਾਨੇਰ ਵਿੱਚ ਆਇਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਹਾਲਾਂਕਿ, ਇਸ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।ਅਤੇ ਮੌਸਮ ਵਿਗਿਆਨ ਕੇਂਦਰ ਜੈਪੁਰ ਨੇ ਦੱਸਿਆ ਸੀ ਕਿ, ਬੁੱਧਵਾਰ ਸਵੇਰੇ 5:24 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.3 ਮਾਪੀ ਗਈ।