ਉਜੈਨ :ਮੱਧ ਪ੍ਰਦੇਸ਼ ਦੇ ਉਜੈਨ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸ਼ਹਿਰ ਜੀਵਾਜੀ ਗੰਜ ਥਾਣਾ ਖੇਤਰ ਦੇ ਜਾਨਕੀ ਨਗਰ 'ਚ ਇਕ ਘਰ 'ਚੋਂ 4 ਲਾਸ਼ਾਂ ਬਰਾਮਦ ਹੋਈਆਂ ਹਨ। ਘਰ ਦੇ ਮੁਖੀ ਮਨੋਜ ਰਾਠੌਰ,ਉਸ ਦੀ ਪਤਨੀ ਮਮਤਾ, 12 ਸਾਲ ਦੇ ਬੇਟੇ ਲੱਕੀ ਅਤੇ ਬੇਟੀ ਕਨਕ ਦੀਆਂ ਲਾਸ਼ਾਂ ਕਮਰੇ 'ਚੋਂ ਮਿਲੀਆਂ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਜੀਵਾਜੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਰਿਵਾਰ ਦੇ ਮੁਖੀ ਨੇ ਪਹਿਲਾਂ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ। (4 Dead bodies found in the house in Ujjain)
ਬੁਰਾੜੀ ਕੇਸ ਦੀਆਂ ਯਾਦਾਂ ਤਾਜ਼ਾ:ਉਜੈਨ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦਿੱਲੀ ਦੇ ਬੁਰਾੜੀ ਕੇਸ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਘਰ 'ਚੋਂ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਮਨੋਜ ਰਾਠੌਰ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਜਾਨਕੀ ਨਗਰ 'ਚ ਕਿਰਾਏ 'ਤੇ ਰਹਿੰਦਾ ਸੀ। ਉਹ ਕਾਲਿਕਾ ਮਾਤਾ ਦੇ ਮੰਦਰ 'ਚ ਖਿਡੌਣੇ ਵੇਚਦਾ ਸੀ। ਐਸਪੀ ਸਚਿਨ ਸ਼ਰਮਾ ਨੇ ਦੱਸਿਆ, ''ਮਨੋਜ ਰਾਠੌਰ ਤਿੰਨ ਮਹੀਨੇ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਜਾਨਕੀ ਨਗਰ ਸ਼ਿਫਟ ਹੋਇਆ ਸੀ। ਮੌਤ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। (Burari incident Highlighted in ujain)