ਪੰਜਾਬ

punjab

ETV Bharat / bharat

4 Boys Drown In Yamuna: ਗਣੇਸ਼ ਵਿਸਰਜਨ ਦੌਰਾਨ ਇੱਕ ਹੀ ਪਰਿਵਾਰ ਦੇ 4 ਨੌਜਵਾਨ ਯਮੁਨਾ 'ਚ ਡੁੱਬੇ, ਦੋ ਦੀ ਮੌਤ

ਗਣੇਸ਼ ਉਤਸਵ ਮੌਕੇ ਵੀਰਵਾਰ ਨੂੰ ਨੋਇਡਾ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਬੱਚੇ ਯਮੁਨਾ ਨਦੀ ਵਿੱਚ ਡੁੱਬ ਗਏ। ਹਾਦਸੇ ਵਿੱਚ ਦੋ ਦੀ ਮੌਤ ਹੋ ਗਈ ਅਤੇ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। (4 Boys Drown In Yamuna)

4 Boys drowned during Ganesh immersion in Yamuna river in Noida
4 Boys Drown In Yamuna: ਗਣੇਸ਼ ਵਿਸਰਜਨ ਦੌਰਾਨ ਵਾਪਰਿਆ ਵੱਡਾ ਹਾਦਸਾ, ਇੱਕ ਹੀ ਪਰਿਵਾਰ ਦੇ 4 ਨੌਜਵਾਨ ਡੁੱਬੇ,ਦੋ ਦੀ ਮੌਤ

By ETV Bharat Punjabi Team

Published : Sep 29, 2023, 10:09 AM IST

ਦਿੱਲੀ/ਨੋਇਡਾ: ਦੇਸ਼ ਭਰ ਵਿੱਚ ਗਨੇਸ਼ ਮਹੋਤਸਵ ਦੀ ਧੂਮ ਹੈ, ਇਸ ਲੋਕਾਂ ਵੱਲ਼ੋਂ ਘਰਾਂ ਵਿੱਤ ਸਥਾਪਿਤ ਕੀਤੇ ਗਏ ਗਣਪਤੀ ਦੀਆਂ ਮੁਰਤੀਆਂ ਦਾ ਵਿਸਰਜਨ ਕੀਤਾ ਜਾ ਰਿਹਾ ਹੈ, ਇਸ ਵਿਸਰਜਨ ਦੋਰਾਣ ਹੀ ਨੋਇਡਾ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਗਣੇਸ਼ ਮੂਰਤੀ ਦੇ ਵਿਸਰਜਨ ਦੌਰਾਨ ਯਮੁਨਾ ਨਦੀ 'ਚ ਗਏ ਚਾਰ ਭਰਾ ਵੀਰਵਾਰ ਨੂੰ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦਲਦਲ 'ਚ ਫਸਣ ਕਾਰਨ ਵਾਪਰਿਆ। ਚਾਰਾਂ ਨੂੰ ਦਲਦਲ 'ਚੋਂ ਕੱਢ ਕੇ ਬਾਲ ਪੀਜੀਆਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਦੋਂ ਤੱਕ 15 ਸਾਲਾ ਧੀਰਜ ਅਤੇ 6 ਸਾਲਾ ਕ੍ਰਿਸ਼ਨਾ ਦੀ ਜਾਨ ਚਲੀ ਗਈ। ਜਦਕਿ ਉਸ ਦੇ ਤੀਜੇ ਭਰਾ ਸਚਿਨ ਅਤੇ ਚਚੇਰੇ ਭਰਾ ਅਭਿਸ਼ੇਕ ਦਾ ਇਲਾਜ ਚੱਲ ਰਿਹਾ ਹੈ। ਸਚਿਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦੋ ਨਾਬਾਲਗਾਂ ਦੀ ਡੁੱਬਣ ਨਾਲ ਮੌਤ ਹੋ ਗਈ:ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ 1) ਹਰੀਸ਼ ਚੰਦਰ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਸੈਕਟਰ 20 ਖੇਤਰ ਦੇ ਨਿਠਾਰੀ ਪਿੰਡ ਦਾ ਰਹਿਣ ਵਾਲਾ ਧੀਰਜ ਦਿੱਲੀ ਦੇ ਮਯੂਰ ਵਿਹਾਰ ਨੇੜੇ ਯਮੁਨਾ ਵਿੱਚ ਮੂਰਤੀ ਵਿਸਰਜਨ ਕਰਨ ਗਿਆ ਸੀ। ਉਹਨਾਂ ਦੱਸਿਆ ਕਿ ਇਹ ਲੋਕ ਯਮੁਨਾ ਦੇ ਕਿਨਾਰੇ ਜਾ ਕੇ ਮੂਰਤੀ ਵਿਸਰਜਨ ਕਰਨ ਲੱਗੇ ਤਾਂ ਇਹ ਚਾਰੇ ਨੌਜਵਾਨ ਇਸ਼ਨਾਨ ਕਰਨ ਲਈ ਨਦੀ ਵਿੱਚ ਵੜ ਗਏ । ਦਰਿਆ ਦੇ ਕੰਢੇ ਇੱਕ ਦਲਦਲ ਸੀ, ਚਾਰੇ ਇਸ ਵਿੱਚ ਡਿੱਗਣ ਤੋਂ ਬਾਅਦ ਡੁੱਬਣ ਲੱਗੇ। ਸਥਾਨਕ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਚਾਰਾਂ ਨੂੰ ਬਾਹਰ ਕੱਢਿਆ ਗਿਆ। ਹਰੀਸ਼ ਚੰਦਰ ਅੱਗੇ ਦੱਸਦੇ ਹਨ ਕਿ ਪਰਿਵਾਰਕ ਮੈਂਬਰਾਂ ਨੇ ਚਾਰਾਂ ਨੌਜਵਾਨਾਂ ਨੂੰ ਬਾਹਰ ਕੱਢ ਕੇ ਨੋਇਡਾ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਧੀਰਜ ਦੇ ਨਾਬਾਲਗ ਪੁੱਤਰ ਨੀਰਜ (15) ਅਤੇ ਕ੍ਰਿਸ਼ਨ (5) ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ।

ਘਟਨਾ ਮਯੂਰ ਵਿਹਾਰ ਥਾਣਾ ਖੇਤਰ ਦੀ ਹੈ:ਉਨ੍ਹਾਂ ਦੱਸਿਆ ਕਿ ਸਚਿਨ ਪੁੱਤਰ ਧੀਰਜ ਉਮਰ 17 ਸਾਲ ਅਤੇ ਅਭਿਸ਼ੇਕ ਪੁੱਤਰ ਨੇਤਰਮ ਦਾ ਇਲਾਜ ਕੀਤਾ ਜਾ ਰਿਹਾ ਹੈ। ਸੈਕਟਰ 20 ਥਾਣਾ ਪੁਲਿਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਡੀਸੀਪੀ ਨੇ ਦੱਸਿਆ ਕਿ ਇਹ ਘਟਨਾ ਦਿੱਲੀ ਦੇ ਮਯੂਰ ਵਿਹਾਰ ਥਾਣਾ ਖੇਤਰ ਦੀ ਹੈ।

ABOUT THE AUTHOR

...view details