ਹੈਦਰਾਬਾਦ: ਭਾਰਤ ’ਚ ਪਿਛਲੇ 24 ਘੰਟੇ ਚ ਕੋਰੋਨਾ ਵਾਇਰਸ ਦੇ 39,361 ਨਵੇਂ ਮਾਮਲੇ ਆਉਣ ਤੋਂ ਬਾਅਦ ਕੁੱਲ ਪਾਜੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 3,14,11,262 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 416 ਨਵੀਂ ਮੌਤਾਂ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 4,20,967 ਹੋ ਗਈ ਹੈ। ਕੇਂਦਰੀ ਸਿਹਤ ਮੰਤਰੀ ਦੇ ਅੰਕੜਿਆਂ ਦੇ ਮੁਤਾਬਿਕ ਪਿਛਲੇ 24 ਘੰਟਿਆਂ ਚ 35,968 ਮਰੀਜ ਸਿਹਤਯਾਬ ਹੋਏ ਹਨ। ਦੇਸ਼ ਚ ਐਕਟਿਵ ਮਾਮਲੇ ਦੀ ਕੁੱਲ ਗਿਣਤੀ 4,11,189 ਹੈ।
COVID-19: 24 ਘੰਟਿਆਂ ’ਚ 39,361 ਨਵੇਂ ਮਾਮਲੇ, 416 ਲੋਕਾਂ ਦੀ ਮੌਤ - 39,361 ਨਵੇਂ ਮਾਮਲੇ
ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 39,361 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਕੋਰੋਨਾ ਵਾਇਰਸ ਕਾਰਨ 416 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।

COVID-19: 24 ਘੰਟਿਆਂ ’ਚ 39,361 ਨਵੇਂ ਮਾਮਲੇ, 416 ਲੋਕਾਂ ਦੀ ਮੌਤ
ਸਿਹਤ ਮੰਤਰਾਲੇ ਦੇ ਮੁਤਾਬਿਕ ਦੇਸ਼ ’ਚ ਪਿਛਲੇ 24 ਘੰਟੇ ਚ ਕੋਰੋਨਾ ਵਾਇਰਸ ਦੀ 18,99,874 ਵੈਕਸੀਨ ਲਗਾਈ ਗਈ ਹੈ। ਜਿਸਦੇ ਬਾਅਦ ਕੁੱਲ ਵੈਕਸੀਨੇਸ਼ਨ ਦਾ ਅੰਕੜਾ 43,51,96,001 ਪਹੁੰਚ ਗਿਆ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਮੁਤਾਬਿਕ 25 ਜੁਲਾਈ ਤੱਕ ਕੁੱਲ 45,74,44,011 ਸੈਂਪਲ ਦਾ ਪਰਿਖਣ ਕੀਤਾ ਗਿਆ ਹੈ। ਜਿਨ੍ਹਾਂ ’ਚ ਐਤਵਾਰ ਨੂੰ 11,54,444 ਸੈਂਪਲਾਂ ਦਾ ਪਰਿਖਣ ਕੀਤਾ ਗਿਆ ਹੈ।
ਇਹ ਵੀ ਪੜੋ: ਆਂਧਰਾ ਪ੍ਰਦੇਸ਼ ਅਤੇ ਹੈਦਰਾਬਾਦ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ