ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ 'ਚ ਅਵਾਰਾ ਕੁੱਤਿਆਂ ਦੇ ਕਥਿਤ ਹਮਲੇ 'ਚ 17 ਸੈਲਾਨੀਆਂ ਸਮੇਤ 39 ਲੋਕ ਜ਼ਖਮੀ (39 people injured in stray dog attack) ਹੋ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਸ਼੍ਰੀਨਗਰ ਸ਼ਹਿਰ ਦੇ ਡਾਲਗੇਟ ਇਲਾਕੇ 'ਚ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 39 ਲੋਕ ਜ਼ਖਮੀ ਹੋ ਗਏ। ਸਥਾਨਕ ਚਸ਼ਮਦੀਦਾਂ ਨੇ ਦੱਸਿਆ, "ਜ਼ਖ਼ਮੀਆਂ ਵਿੱਚ 17 ਸੈਲਾਨੀ ਅਤੇ 22 ਸਥਾਨਕ ਲੋਕ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।"
ਇਹ ਵੀ ਪੜੋ:ਕੇਦਾਰਨਾਥ ਯਾਤਰਾ 'ਤੇ ਚੱਲਣ ਵਾਲੇ ਹਰ ਘੋੜੇ ਤੇ ਖੱਚਰ ਦੇ ਮੱਥੇ 'ਤੇ ਲੱਗੇਗੀ GPS ਚਿਪ