ਪੰਜਾਬ

punjab

ETV Bharat / bharat

ਖੂਬਸੂਰਤ ! 36 ਇੰਚ ਦਾ ਲਾੜਾ, 31 ਇੰਚ ਦੀ ਲਾੜੀ, 'ਰੱਬ ਨੇ ਬਣਾ ਦਿੱਤੀ ਜੋੜੀ' - ਚਰਚਾ ਦਾ ਵਿਸ਼ਾ

36 ਇੰਚ ਦੇ ਸੰਦੀਪ ਅਤੇ 31 ਇੰਚ ਦੀ ਉੱਜਵਲਾ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਜਲਗਾਓਂ 'ਚ ਵਿਆਹ ਦੇ ਬੰਧਨ 'ਚ ਬੱਝ ਗਏ। ਇਹ ਵਿਆਹ ਇਲਾਕੇ ਦੇ ਸਾਰੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕੀ ਹੈ ਇਸ ਵਿਆਹ ਦੇ ਪਿੱਛੇ ਦੀ ਕਹਾਣੀ, ਆਓ ਜਾਣਦੇ ਹਾਂ...

36 inch husband and 31 inch groom got married in jalgaon maharashtra
36 inch husband and 31 inch groom got married in jalgaon maharashtra

By

Published : May 29, 2022, 7:25 AM IST

Updated : May 29, 2022, 7:44 AM IST

ਮੁੰਬਈ:ਮਹਾਰਾਸ਼ਟਰ 'ਚ ਅਜਿਹਾ ਵਿਆਹ ਹੋਇਆ ਹੈ, ਜਿਸ ਬਾਰੇ ਤੁਸੀਂ ਵੀ ਕਹੋਗੇ, 'ਰੱਬ ਨੇ ਬਨਾ ਦੀ ਜੋੜੀ'। ਬੁੱਧਵਾਰ ਨੂੰ ਜਲਗਾਓਂ 'ਚ 36 ਇੰਚ ਦੇ ਲਾੜੇ ਸੰਦੀਪ ਸਪਕਾਲੇ ਨੇ 31 ਇੰਚ ਦੀ ਲਾੜੀ ਉੱਜਵਲਾ ਨਾਲ ਵਿਆਹ ਕੀਤਾ। ਇਸ ਵਿਆਹ ਸਮਾਗਮ ਦੌਰਾਨ ਲਾੜਾ-ਲਾੜੀ ਨਾਲ ਸੈਲਫੀ ਲੈਣ ਦਾ ਮੁਕਾਬਲਾ ਹੋਇਆ। ਸੰਦੀਪ ਦੀ ਮਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਬੇਟੇ ਲਈ ਨੂੰਹ ਦੀ ਤਲਾਸ਼ ਕਰ ਰਹੀ ਸੀ। ਸੰਦੀਪ ਦਾ ਕੱਦ ਭਾਵੇਂ ਛੋਟਾ ਹੋਵੇ ਪਰ ਉਸ ਦੇ ਪਰਿਵਾਰਕ ਮੈਂਬਰਾਂ ਲਈ ਇਹ ਲੰਬਾਈ ਆਮ ਗੱਲ ਹੈ। ਇਸ ਦੇ ਨਾਲ ਹੀ, ਉੱਜਵਲਾ ਦੇ ਘਰ 'ਚ ਸਾਰੇ ਮੈਂਬਰਾਂ ਦਾ ਕੱਦ ਸਾਧਾਰਨ ਹੈ।

ਖੂਬਸੂਰਤ ! 36 ਇੰਚ ਦਾ ਲਾੜਾ, 31 ਇੰਚ ਦੀ ਲਾੜੀ, 'ਰੱਬ ਨੇ ਦੀ ਜੋੜੀ'

ਸੰਦੀਪ ਜਲਗਾਓਂ ਵਿੱਚ ਇੱਕ ਗੋਲਡ ਬੈਂਕ ਵਿੱਚ ਕੰਮ ਕਰਦਾ ਹੈ। ਉਸ ਦਾ ਪਰਿਵਾਰ ਕਈ ਸਾਲਾਂ ਤੋਂ ਉਸ ਲਈ ਲੜਕੀ ਦੀ ਭਾਲ ਕਰ ਰਿਹਾ ਸੀ ਪਰ ਇਸ ਵਿਚ ਉਸ ਦਾ ਕੱਦ ਵੱਡੀ ਸਮੱਸਿਆ ਬਣ ਰਿਹਾ ਸੀ। ਅਜਿਹਾ ਹੀ ਕੁਝ ਧੂਲੇ ਦੀ ਰਹਿਣ ਵਾਲੀ ਉੱਜਵਲਾ ਨਾਲ ਹੋਇਆ ਅਤੇ ਉੱਜਵਲਾ ਦੇ ਪਿਤਾ ਸੀਤਾਰਾਮ ਕਾਂਬਲ ਇਸ ਨੂੰ ਲੈ ਕੇ ਕਾਫੀ ਚਿੰਤਤ ਸਨ। ਪਰ, ਆਖ਼ਰਕਾਰ ਉਸ ਦੇ ਪਰਿਵਾਰ ਦੀ ਭਾਲ ਸੰਦੀਪ 'ਤੇ ਖ਼ਤਮ ਹੋ ਗਈ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ।

ਖੂਬਸੂਰਤ ! 36 ਇੰਚ ਦਾ ਲਾੜਾ, 31 ਇੰਚ ਦੀ ਲਾੜੀ, 'ਰੱਬ ਨੇ ਦੀ ਜੋੜੀ'

ਸੰਦੀਪ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੇ ਕੱਦ ਦੀ ਕੁੜੀ ਮਿਲੀ ਹੈ। ਮੈਂ ਉਜਵਲਾ ਨੂੰ ਹਮੇਸ਼ਾ ਖੁਸ਼ ਰੱਖਾਂਗਾ। ਦੂਜੇ ਪਾਸੇ ਸੰਦੀਪ ਦੀ ਮਾਂ ਨੇ ਕਿਹਾ ਕਿ ਮੈਂ ਉਜਵਲਾ ਨੂੰ ਆਪਣੀ ਨੂੰਹ ਨਹੀਂ, ਸਗੋਂ ਆਪਣੀ ਧੀ ਵਾਂਗ ਰੱਖਾਂਗੀ। ਇਸ ਅਨੋਖੇ ਵਿਆਹ ਦੀ ਚਰਚਾ ਪੂਰੇ ਜਲਗਾਓਂ 'ਚ ਸੀ। ਇਸ ਅਨੋਖੇ ਵਿਆਹ ਨੂੰ ਦੇਖਣ ਲਈ ਲਾੜਾ-ਲਾੜੀ ਦੇ ਦੋਵਾਂ ਪਾਸਿਆਂ ਤੋਂ ਬਹੁਤ ਸਾਰੇ ਲੋਕ ਆਏ ਅਤੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਸੋ, ਇੱਥੇ ਸਿਆਣਿਆਂ ਦਾ ਕਿਹਾ ਇਹ ਕਥਨ ਦੀ ਬਰਾਬਰ ਢੁੱਕਦਾ ਹੈ ਕਿ ਰਬ ਧੁਰੋਂ ਹੀ ਜੋੜੀਆਂ ਬਣਾ ਕੇ ਭੇਜਦਾ ਹੈ।

ਇਹ ਵੀ ਪੜ੍ਹੋ :ਵਟ ਸਾਵਿਤ੍ਰੀ 2022 : 29 ਜਾਂ 30 ਮਈ, ਜਾਣੋ ਕਦੋਂ ਰੱਖਿਆ ਜਾਵੇਗਾ ਵਟ ਸਾਵਿਤ੍ਰੀ ਵਰਤ

Last Updated : May 29, 2022, 7:44 AM IST

ABOUT THE AUTHOR

...view details