ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ ਹੈ। ਅਜੇ ਵੀ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 31 ਹਜ਼ਾਰ 222 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 290 ਲੋਕਾਂ ਦੀ ਮੌਤ ਹੋ ਗਈ ਹੈ।
42 ਹਜ਼ਾਰ 942 ਲੋਕ ਹੋਏ ਠੀਕ
ਸਿਹਤ ਮੰਤਰਾਲੇ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 42 ਹਜ਼ਾਰ 942 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਕਰੋੜ 22 ਲੱਖ 24 ਹਜ਼ਾਰ 937 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਮਾਮਲੇ ਘੱਟ ਕੇ 3 ਲੱਖ 92 ਹਜ਼ਾਰ 864 ਰਹਿ ਗਏ ਹਨ।
ਹੁਣ ਤੱਕ 4 ਲੱਖ 41 ਹਜ਼ਾਰ 42 ਲੋਕਾਂ ਦੀ ਮੌਤ
ਅੰਕੜਿਆਂ ਦੇ ਮੁਤਾਬਿਕ ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ 3 ਕਰੋੜ 30 ਲੱਖ 58 ਹਜ਼ਾਰ 843 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ ਹੁਣ ਤੱਕ 4 ਲੱਖ 41 ਹਜ਼ਾਰ 42 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟੀਕੇ ਦੀਆਂ 69 ਕਰੋੜ 90 ਲੱਖ 62 ਹਜ਼ਾਰ 776 ਖੁਰਾਕਾਂ ਦਿੱਤੀਆਂ ਗਈਆਂ
ਉੱਥੇ ਹੀ ਦੇਸ਼ ਵਿੱਚ ਪਿਛਲੇ ਦਿਨ ਕੋਰੋਨਾ ਵੈਕਸੀਨ ਦੀਆਂ ਇੱਕ ਕਰੋੜ 13 ਲੱਖ 53 ਹਜ਼ਾਰ 571 ਖੁਰਾਕਾਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਟੀਕਾਕਰਣ ਦਾ ਕੁੱਲ ਅੰਕੜਾ 69 ਕਰੋੜ 90 ਲੱਖ 62 ਹਜ਼ਾਰ 776 ਤੱਕ ਪਹੁੰਚ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਦੱਸਿਆ ਕਿ ਕੱਲ ਭਾਰਤ ਵਿੱਚ ਕੋਰੋਨਾ ਵਾਇਰਸ ਦੇ 15 ਲੱਖ 26 ਹਜ਼ਾਰ 56 ਸੈਂਪਲ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਕੱਲ ਤੱਕ ਕੁੱਲ 53 ਕਰੋੜ 31 ਲੱਖ 89 ਹਜ਼ਾਰ 348 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਕੇਰਲ ਵਿੱਚ 19 ਹਜ਼ਾਰ 688 ਨਵੇਂ ਮਾਮਲੇ ਦਰਜ
ਦੱਸ ਦਈਏ ਕਿ ਦੇਸ਼ ਦੇ ਸਾਰੇ ਰਾਜਾਂ ਦੇ ਮੁਕਾਬਲੇ ਦੱਖਣੀ ਰਾਜ ਕੇਰਲ ’ਚ ਸਭ ਤੋਂ ਵੱਧ ਕੋਰੋਨਾ ਦੇ ਕੇਸ ਦਰਜ ਕੀਤੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਕੇਰਲ ਵਿੱਚ ਕੋਰੋਨਾ ਵਾਇਰਸ ਦੇ 19 ਹਜ਼ਾਰ 688 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 28 ਹਜ਼ਾਰ 561 ਮਰੀਜ਼ ਕੋਰੋਨਾ ਤੋਂ ਠੀਕ ਹੋਏ ਅਤੇ 135 ਲੋਕਾਂ ਦੀ ਮੌਤਾਂ ਹੋਈਆਂ ਹਨ।
ਇਹ ਵੀ ਪੜੋ: ਇੰਟਰਨੈਸ਼ਨਲ ਡੇਅ ਆਫ ਕਲੀਨ ਏਅਰ ਫਾਰ ਬਲਯੂ ਸਕਾਈ 2021