ਪੰਜਾਬ

punjab

ETV Bharat / bharat

ਪਹਿਲੇ ਪੜਾਅ 'ਚ 3 ਕਰੋੜ ਲੋਕਾਂ ਨੂੰ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ: ਹਰਸ਼ਵਰਧਨ - corona vaccine free In first phase

ਭਾਰਤ ਵਿੱਚ ਕੋਰੋਨਾ ਵਾਇਰਸ ਵੈਕਸੀਨੇਸ਼ਨ ਨੂੰ ਲੈ ਕੇ ਤਿਆਰੀਆਂ ਅੰਤਮ ਪੜਾਅ ਉੱਤੇ ਹੈ। ਕੋਵਿਡ-19 ਟੀਕਾਕਰਣ ਨਾਲ ਜੁੜੀਆਂ ਤਿਆਰੀਆਂ ਨੂੰ ਪਰਖਣ ਲਈ ਅੱਜ ਪੂਰੇ ਦੇਸ਼ ਵਿੱਚ ਡਰਾਈ ਰਨ ਕੀਤਾ ਜਾ ਰਿਹਾ ਹੈ। ਇਸ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਟੀਕਾਕਰਣ ਦੇ ਪਹਿਲੇ ਪੜਾਅ ਵਿੱਚ ਉਨ੍ਹਾਂ 3 ਕਰੋੜ ਲੋਕਾਂ ਨੂੰ ਮੁਫ਼ਤ ਵੈਕਸੀਨ ਲਗਾਈ ਜਾਵੇਗੀ ਜੋ ਕੋਰੋਨਾ ਲਾਗ ਦੇ ਖ਼ਿਲਾਫ਼ ਫਰੰਟ ਲਾਈਨ ਉੱਤੇ ਲੜਾਈ ਲੜ ਰਹੇ ਹਨ।

ਪਹਿਲੇ ਪੜਾਅ 'ਚ 3 ਕਰੋੜ ਲੋਕਾਂ ਨੂੰ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ: ਹਰਸ਼ਵਰਧਨ
ਪਹਿਲੇ ਪੜਾਅ 'ਚ 3 ਕਰੋੜ ਲੋਕਾਂ ਨੂੰ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ: ਹਰਸ਼ਵਰਧਨ

By

Published : Jan 2, 2021, 9:50 PM IST

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਵੈਕਸੀਨੇਸ਼ਨ ਨੂੰ ਲੈ ਕੇ ਤਿਆਰੀਆਂ ਅੰਤਮ ਪੜਾਅ ਉੱਤੇ ਹੈ। ਕੋਵਿਡ-19 ਟੀਕਾਕਰਣ ਨਾਲ ਜੁੜੀਆਂ ਤਿਆਰੀਆਂ ਨੂੰ ਪਰਖਣ ਲਈ ਅੱਜ ਪੂਰੇ ਦੇਸ਼ ਵਿੱਚ ਡਰਾਈ ਰਨ ਕੀਤਾ ਜਾ ਰਿਹਾ ਹੈ। ਇਸ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਟੀਕਾਕਰਣ ਦੇ ਪਹਿਲੇ ਪੜਾਅ ਵਿੱਚ ਉਨ੍ਹਾਂ 3 ਕਰੋੜ ਲੋਕਾਂ ਨੂੰ ਮੁਫ਼ਤ ਵੈਕਸੀਨ ਲਗਾਈ ਜਾਵੇਗੀ ਜੋ ਕੋਰੋਨਾ ਲਾਗ ਦੇ ਖ਼ਿਲਾਫ਼ ਫਰੰਟ ਲਾਈਨ ਉੱਤੇ ਲੜਾਈ ਲੜ ਰਹੇ ਹਨ।

ਸਿਹਤ ਮੰਤਰੀ ਨੇ ਹਰਸ਼ਵਰਧਨ ਨੇ ਟਵੀਟ ਕੀਤਾ ਕਿ ਕੋਵਿਡ ਵੈਕਸੀਨੇਸ਼ਨ ਦੇ ਪਹਿਲੇ ਪੜਾਅ ਵਿੱਚ ਦੇਸ਼ ਭਰ ਵਿੱਚ ਤਿੰਨ ਕਰੋੜ ਲੋਕਾਂ ਨੂੰ ਮੁਫ਼ਤ ਵੈਕਸੀਨ ਦਿੱਤੀ ਜਾਵੇਗੀ। ਇਸ ਵਿੱਚ ਇੱਕ ਕਰੋੜ ਸਿਹਤ ਕਰਮਚਾਰੀ ਅਤੇ ਦੋ ਕਰੋੜ ਫਰੰਟ ਲਾਈਨ ਵਰਕਜ਼ ਸ਼ਾਮਲ ਹਨ। ਮੁਢੱਲੀ ਸੂਚੀ ਵਿੱਚ ਬਾਕੀ ਬਚੇ 27 ਕਰੋੜ ਲਾਭਪਾਤਰੀਆਂ ਨੂੰ ਜੁਲਾਈ ਤੱਕ ਕਿਸ ਤਰ੍ਹਾਂ ਵੈਕਸੀਨ ਲਗਾਈ ਜਾਵੇਗੀ, ਇਸ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ।

ਦੱਸ ਦਈਏ ਕਿ ਦੋ ਜਨਵਰੀ ਨੂੰ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵੱਲੋਂ ਕੋਵਿਡ-19 ਦਾ ਟੀਕਾਕਰਣ ਦਾ ਡਰਾਈ ਰਨ ਸ਼ੁਰੂ ਕੀਤਾ ਗਿਆ ਹੈ। ਇਸ ਦਾ ਉਦੇਸ਼ ਮੁਹਿੰਮ ਵਿੱਚ ਆਉਣ ਵਾਲੀ ਚੁਣੌਤੀਆਂ ਦੀ ਪਹਿਚਾਹਣ ਕਰਨਾ ਅਤੇ ਯੋਜਨਾ ਦੇ ਵਿੱਚ ਕੜੀਆਂ ਨੂੰ ਜਾਣਨਾ ਹੈ। ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 116 ਜ਼ਿਲ੍ਹੇ ਦੀ 259 ਸਾਈਟ ਉੱਤੇ ਵੈਕਸੀਨ ਦਾ ਡਰਾਈ ਰਨ ਕੀਤਾ ਜਾ ਰਿਹਾ ਹੈ।

ਦਿੱਲੀ ਦੇ ਲੋਕਾਂ ਲਈ ਕੋਵਿਡ ਟੀਕਾ ਮੁਫ਼ਤ

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਮੁਫ਼ਤ ਲਗਾਇਆ ਜਾਵੇਗਾ। ਕੋਵਿਡ-19 ਟੀਕਾਕਰਣ ਕੇਂਦਰਾਂ ਨੂੰ ਹਸਪਤਾਲ ਨਾਲ ਜੋੜਿਆ ਜਾਵੇਗਾ। ਟੀਕਾ ਲਗਾਉਣ ਦੇ ਬਾਅਦ ਲੋਕਾਂ ਨੂੰ ਅੱਧਾ ਘੰਟੇ ਤੱਕ ਨਿਗਰਾਨੀ ਹੇਠ ਰੱਖਿਆ ਜਾਵੇਗਾ। ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਹੁਣ ਤੱਕ ਇੱਕ ਦਿਨ ਵਿੱਚ ਇੱਕ ਲੱਖ ਲੋਕਾਂ ਨੂੰ ਟੀਕਾਕਰਣ ਦੀ ਤਿਆਰੀਆਂ ਕਰ ਲਈ ਹੈ।

ABOUT THE AUTHOR

...view details